• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday March 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨੇ ਦੇ ਨਵੇਂ ਮੁਖੀ ਨੇ ਅਹੁਦਾ ਸੰਭਾਲਿਆ

https://www.surreynewsbc.com/wp-content/uploads/2024/06/F7BD55D4-BA47-4EC2-8F91-960CAAC3C64B.jpeg
Surrey News Report
June 12, 2024 10:47pm

ਵੈਨਕੂਵਰ – ਵੈਨਕੂਵਰ ਸਥਿਤ ਭਾਰਤੀ ਦੂਤਘਰ ਦੇ ਨਵੇਂ ਕੌਂਸਲ ਜਨਰਲ ਮਾਸਾਕੁਈ ਰੁੰਗਸੁੰਗ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਇੱਥੋਂ ਬਦਲ ਕੇ ਸਾਈਪ੍ਰਸ ਗਏ ਮੁਨੀਸ਼ ਕੁਮਾਰ ਦੀ ਜਗ੍ਹਾ ਲਈ ਹੈ।

ਮਾਸਾਕੁਈ ਰੁੰਗਸੁੰਗ ਇੱਕ ਕੈਰੀਅਰ ਡਿਪਲੋਮੈਟ ਹਨ ਜੋ ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ 2001 ਵਿੱਚ ਭਾਰਤੀ ਵਿਦੇਸ਼ ਸੇਵਾ (IFS) ਵਿੱਚ ਸ਼ਾਮਲ ਹੋਏ। IFS ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ 1999 ਤੋਂ 2001 ਤੱਕ ਭਾਰਤੀ ਰਿਜ਼ਰਵ ਬੈਂਕ ਵਿੱਚ ਸੇਵਾ ਨਿਭਾਈ।

ਇਸ ਤੋਂ ਪਹਿਲਾਂ ਉਹ ਜ਼ਕਾਰਤਾ, ਜ਼ੋਹਨਸਬਰਗ, ਜਮਾਇਕਾ, ਜ਼ਿੰਬਾਬਵੇ, ਢਾਕਾ-ਬੰਗਲਾ ਦੇਸ਼ ਅਤੇ ਇੰਡੋਨੇਸ਼ੀਆ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਉਹਨਾਂ ਦੇ 19 ਅਤੇ 15 ਸਾਲ ਦੇ ਦੋ ਬੇਟੇ ਹਨ ਅਤੇ ਉਹ ਗੋਲਫ, ਬੈਡਮਿੰਟਨ, ਟੈਨਿਸ ਅਤੇ ਟਰੈਕਿੰਗ ਦੇ ਸ਼ੋਕੀਨ ਹਨ।

ਜ਼ਿਕਰਯੋਗ ਹੈ ਕਿ ਵੈਨਕੂਵਰ ਸਥਿਤ ਭਾਰਤੀ ਦੂਤਘਰ ਦੇ ਅੱਗੇ ਅਕਸਰ ਮੁਜ਼ਾਹਰੇ ਹੁੰਦੇ ਰਹਿੰਦੇ ਹਨ। ਸਰੀ ਸਥਿਤ ਵੀਜ਼ਾ ਸੇਵਾਵਾਂ ਦੇਣ ਵਾਲੇ ਦਫ਼ਤਰ ਨਾਲ ਵੀ ਲੋਕਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਹਨ। ਅਜਿਹੇ ਵਿੱਚ ਨਵ-ਨਿਯੁਕਤ ਆਹਲਾ ਅਧਿਕਾਰੀ ਸਾਹਮਣੇ ਕੈਨੇਡਾ ਵੱਸਦੇ ਪ੍ਰਵਾਸੀ ਭਾਰਤੀ ਭਾਈਚਾਰੇ ਦੀਆਂ ਸਮੂਹਿਕ ਭਾਵਨਾਵਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉੱਤਰਨਾ ਵੱਡੀ ਚੁਣੌਤੀ ਹੋਵੇਗੀ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News