• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday September 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

https://www.surreynewsbc.com/wp-content/uploads/2026/03/IMG_4157.jpeg
ਹਰਦਮ ਮਾਨ
March 26, 2026 8:49am

ਪ੍ਰਸਿੱਧ ਲੇਖਕ ਤੇ ਕਾਰੋਬਾਰੀ ਮੰਗਾ ਬਾਸੀ ਸਦੀਵੀ ਵਿਛੋੜਾ ਦੇ ਗਏ

ਸਰੀ, 25 ਮਾਰਚ (ਹਰਦਮ ਮਾਨ) – ਉੱਘੇ ਲੇਖਕ ਅਤੇ ਸਫਲ ਕਾਰੋਬਾਰੀ ਮੰਗਾ ਬਾਸੀ ਅੱਜ ਸਵੇਰੇ ਕੈਮਲੂਪਸ ਦੇ ਰੋਇਲ ਇਨਲੈਂਡ ਹੌਸਪੀਟਲ ਵਿਖੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ। 73 ਸਾਲਾ ਮੰਗਾ ਬਾਸੀ ਪਿਛਲੇ ਇੱਕ ਹਫ਼ਤੇ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਕਾਰਨ ਕੈਨੇਡਾ ਅਤੇ ਪੰਜਾਬ ਦੇ ਸਾਹਿਤਕ ਗਲਿਆਰਿਆਂ ਵਿੱਚ ਬੇਹੱਦ ਸੋਗ ਹੈ। ਭਾਵੇਂ ਉਹ ਕੈਮਲੂਪਸ ਵਿਖੇ ਰਹਿ ਰਹੇ ਸਨ, ਪਰ ਸਰੀ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਪੁਰਾਣਾ ਅਤੇ ਨਿੱਘਾ ਸੀ। ਇੱਥੋਂ ਦੇ ਲੇਖਕਾਂ, ਕਲਾਕਾਰਾਂ ਅਤੇ ਸਮਾਜਿਕ ਜਥੇਬੰਦੀਆਂ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਓ ਸੀ ਅਤੇ ਉਹ ਅਕਸਰ ਸਾਹਿਤਕ ਸਮਾਗਮਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਸਨ।

ਉਨ੍ਹਾਂ ਦੇ ਰੁਖ਼ਸਤ ਹੋਣ ਦੀ ਖ਼ਬਰ ਮਿਲਦਿਆਂ ਹੀ ਵੈਨਕੂਵਰ ਵਿਚਾਰ ਮੰਚ ਦੇ ਮੈਂਬਰਾਂ ਵਿੱਚ ਗ਼ਮ ਦਾ ਆਲਮ ਛਾ ਗਿਆ। ਇਕੱਤਰ ਹੋਏ ਸਾਹਿਤਕਾਰਾਂ ਨੇ ਆਪਣੇ ਪਿਆਰੇ ਮਿੱਤਰ ਨੂੰ ਯਾਦ ਕਰਦਿਆਂ ਕਿਹਾ ਕਿ ਮੰਗਾ ਬਾਸੀ ਦਾ ਜਾਣਾ ਇਕ ਵਿਅਕਤੀ ਦਾ ਜਾਣਾ ਨਹੀਂ, ਬਲਕਿ ਇਕ ਮਿਲਣਸਾਰ ਅਤੇ ਜਿਊਂਦੀ-ਜਾਗਦੀ ਸ਼ਖ਼ਸੀਅਤ ਦਾ ਖ਼ਾਮੋਸ਼ ਹੋਣਾ ਹੈ। ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ, ਹਰਦਮ ਮਾਨ, ਗੁਰਮੇਲ ਸਿੰਘ ਰਾਏ, ਜਸਵਿੰਦਰ ਦਿਓਲ ਅਤੇ ਜਸਵਿੰਦਰ ਗ਼ਜ਼ਲਗੋ ਨੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਈ।

ਇਸੇ ਤਰ੍ਹਾਂ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਗੁਰਮੀਤ ਸਿੱਧੂ ਅਤੇ ਦਸ਼ਮੇਸ਼ ਗਿੱਲ ਫ਼ਿਰੋਜ਼ ਨੇ ਵੀ ਇਸ ਨੂੰ ਸਾਹਿਤਕ ਜਗਤ ਲਈ ਵੱਡਾ ਘਾਟਾ ਦੱਸਿਆ। ਮੰਗਾ ਬਾਸੀ ਦੇ ਗੂੜ੍ਹੇ ਮਿੱਤਰ ਅਤੇ ਪ੍ਰਸਿੱਧ ਕਲਾਕਾਰ ਗੁਰਚਰਨ ਟੱਲੇਵਾਲੀਆ, ਅਵਤਾਰ ਬਿਲਿੰਗ, ਪਰਮਿੰਦਰ ਸਵੈਚ, ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸੰਚਾਲਕ ਸਤੀਸ਼ ਗੁਲਾਟੀ ਅਤੇ ਪੰਜਾਬ ਤੋਂ ਨਾਮਵਰ ਲੇਖਕ ਗੁਰਭਜਨ ਗਿੱਲ ਨੇ ਵੀ ਵੱਖ-ਵੱਖ ਸੁਨੇਹਿਆਂ ਰਾਹੀਂ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਗਾ ਬਾਸੀ ਦੀਆਂ ਲਿਖਤਾਂ ਅਤੇ ਉਨ੍ਹਾਂ ਦੀ ਮਿੱਠੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੀ ਰਹੇਗੀ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News