• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday September 25, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸੁੱਚਾ ਗੁਲਾਬ

https://www.surreynewsbc.com/wp-content/uploads/2026/03/IMG_4154.jpeg
ਹਰਦਮ ਮਾਨ
March 23, 2026 5:04pm

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਅਮਰਜੀਤ ਕੌਰ ਪੰਨੂੰ ਦੀ ਪੁਸਤਕ ‘ਸੁੱਚਾ ਗੁਲਾਬ’ ’ਤੇ ਗੋਸ਼ਟੀ 29 ਮਾਰਚ ਨੂੰ

ਹੇਵਰਡ, 23 ਮਾਰਚ (ਹਰਦਮ ਮਾਨ)– ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ ਮਾਂ-ਬੋਲੀ ਅਤੇ ਸਾਹਿਤਕ ਸਰਗਰਮੀਆਂ ਦੀ ਲੜੀ ਨੂੰ ਅੱਗੇ ਤੋਰਦਿਆਂ 29 ਮਾਰਚ, 2026 ਨੂੰ ਇੱਕ ਵਿਸ਼ੇਸ਼ ਸਾਹਿਤਕ ਮਿਲਣੀ ਦਾ ਕਰਵਾਈ ਜਾ ਰਹੀ ਹੈ। ਇਹ ਸਾਹਿਤਕ ਮਿਲਣੀ ਵਿਪਸਾਅ ਦੇ ਕਲਾ ਸਕੱਤਰ ਅਤੇ ਨਾਮਵਰ ਗਾਇਕ ਸੁਖਦੇਵ ਸਾਹਿਲ ਦੇ ਗ੍ਰਹਿ, 340 ਮੌਂਟੀ ਕਾਰੋਲ ਐਵੀਨਿਊ, ਯੂਨੀਅਨ ਸਿਟੀ ਵਿਖੇ ਸਵੇਰੇ 11:30 ਵਜੇ ਆਰੰਭ ਹੋਵੇਗੀ। ਸਮਾਗਮ ਦੇ ਪਹਿਲੇ ਪੜਾਅ ਵਿੱਚ ਬਹੁ-ਪੱਖੀ ਲੇਖਿਕਾ ਅਮਰਜੀਤ ਕੌਰ ਪੰਨੂੰ ਦੇ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ’ਤੇ ਗੰਭੀਰ ਸੰਵਾਦ ਰਚਾਇਆ ਜਾਵੇਗਾ। ਪਰਵਾਸੀ ਸਰੋਕਾਰਾਂ ਅਤੇ ਮਾਨਵੀ ਸੰਵੇਦਨਾਵਾਂ ਨੂੰ ਪਰਣਾਏ ਇਸ ਸੰਗ੍ਰਹਿ ਬਾਰੇ ਮੁੱਖ ਪਰਚਾ ਪ੍ਰੋ. ਬਲਜਿੰਦਰ ਸਿੰਘ ਸਵੈਚ ਵੱਲੋਂ ਪੜ੍ਹਿਆ ਜਾਵੇਗਾ। ਇਨ੍ਹਾਂ ਕਹਾਣੀਆਂ ਦੀ ਵਿਲੱਖਣ ਸ਼ੈਲੀ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਜਿੱਥੇ ਸਮਾਜਿਕ ਕੁਰੀਤੀਆਂ ਦੀ ਨਿਸ਼ਾਨਦੇਹੀ ਕਰਦਾ ਹੈ, ਉੱਥੇ ਹੀ ਸੱਚੇ-ਸੁੱਚੇ ਮੋਹ-ਮੁਹੱਬਤ ਦੀਆਂ ਗੂੜ੍ਹੀਆਂ ਇਬਾਰਤਾਂ ਵੀ ਲਿਖਦਾ ਹੈ।

ਗੋਸ਼ਟੀ ਦੇ ਦੌਰਾਨ ਲੇਖਿਕਾ ਨਾਲ ਸਿੱਧਾ ਸੰਵਾਦ ਵੀ ਰਚਾਇਆ ਜਾਵੇਗਾ ਤਾਂ ਜੋ ਰਚਨਾ ਦੇ ਅੰਤਰੀਵ ਭਾਵਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਜਾ ਸਕੇ। ਸਮਾਗਮ ਦੇ ਦੂਜੇ ਪੜਾਅ ਵਿੱਚ ਕਾਵਿ-ਮਹਿਫ਼ਲ ਸਜਾਈ ਜਾਵੇਗੀ, ਜਿਸ ਵਿੱਚ ਚੋਟੀ ਦੇ ਸ਼ਾਇਰ ਆਪਣੀਆਂ ਕਲਾਮ ਨਾਲ਼ ਹਾਜ਼ਰੀ ਲਵਾਉਣਗੇ। ਦੁਪਹਿਰ ਦੇ ਪ੍ਰੀਤੀ-ਭੋਜਨ ਉਪਰੰਤ ਸੰਗੀਤਕ ਸੁਰਾਂ ਦੀ ਛਹਿਬਰ ਲੱਗੇਗੀ। ਪ੍ਰਬੰਧਕਾਂ ਵੱਲੋਂ ਸਮੂਹ ਕਲਮਕਾਰਾਂ ਨੂੰ ਪੁਸਤਕ ਪੜ੍ਹ ਕੇ ਆਉਣ ਦੀ ਸਨਿਮਰ ਬੇਨਤੀ ਕੀਤੀ ਗਈ ਹੈ ਤਾਂ ਜੋ ਵਿਚਾਰ-ਵਟਾਂਦਰਾ ਸਾਰਥਕ ਅਤੇ ਗੁਣਾਤਮਕ ਹੋ ਸਕੇ। ਇਸ ਸਾਹਿਤਕ ਇਕੱਤਰਤਾ ਵਿੱਚ ਕੈਲੀਫੋਰਨੀਆ ਦੇ ਨਾਮਵਰ ਚਿੰਤਕਾਂ ਅਤੇ ਸਾਹਿਤ ਪ੍ਰੇਮੀਆਂ ਦੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਉਮੀਦ ਹੈ।

Share

McCallum Sets Three Demands for Surrey Ahead of Provincial Election

Starchuk Pledges West Coast Express Service for Surrey

ਗੁਰਦੁਆਰਾ ਸਿੰਘ ਸਭਾ ਸਰੀ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News