• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday December 13, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg
  • NPX25_squamish_reporter.png

ਸਰੀ ‘ਚ ਹੋਵੇਗਾ ਹਾਕੀ ਦਾ ਵੱਡਾ ਟੂਰਨਾਮੈਂਟ

https://www.surreynewsbc.com/wp-content/uploads/2025/10/IMG_2653.jpeg
Staff Report
October 17, 2025 8:10am

ਸਰੀ, ਬੀ.ਸੀ. – 7ਵਾਂ ਸਲਾਨਾ ਕੈਨ ਪ੍ਰੋ-ਐਮ ਹਾਕੀ ਟੂਰਨਾਮੈਂਟ  (Can Pro-Am Hockey Tournament)) 18–19ਅਕਤੂਬਰ, 2025 ਨੂੰ ਨੌਰਥ ਸਰੀ ਸਪੋਰਟ ਐਂਡ ਆਈਸ ਕੰਪਲੈਕਸ (North Surrey Sport and Ice Complex)  ਵਿਖੇ ਹੋਵੇਗਾ। ਇਹ ਟੂਰਨਾਮੈਂਟ ਕਨੱਕਸ ਔਟਿਜ਼ਮ ਨੈੱਟਵਰਕ (Canucks Autism Network) ਦੀ ਸਹਾਇਤਾ ਲਈ NHL ਦੇ ਸਾਬਕਾ ਖਿਡਾਰੀਆਂ (NHL Alumni) ਰਿਕਰੀਏਸ਼ਨ ਅਤੇ ਕਾਰਪੋਰੇਟ ਟੀਮਾਂ ਨੂੰ ਇੱਕਠੇ ਕਰਦਾ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ “ਅਸੀਂ ਨੌਰਥ ਸਰੀ ਸਪੋਰਟ ਐਂਡ ਆਈਸ ਕੰਪਲੈਕਸ ਵਿੱਚ ਕੈਨ ਪ੍ਰੋ-ਐਮ ਹਾਕੀ ਟੂਰਨਾਮੈਂਟ ਦਾ ਮੁੜ ਸੁਆਗਤ ਕਰਨ ‘ਚ ਮਾਣ ਮਹਿਸੂਸ ਕਰ ਰਹੇ ਹਾਂ। ਇਹ ਦਿਲਚਸਪ ਸਮਾਗਮ ਨਾ ਸਿਰਫ਼ ਹਾਕੀ ਦੇ ਸਾਂਝੇ ਪਿਆਰ ਰਾਹੀਂ ਸਾਡੇ ਭਾਈਚਾਰੇ ਨੂੰ ਇਕੱਠਾ ਕਰਦਾ ਹੈ, ਸਗੋਂ ਇੱਕ ਸ਼ਾਨਦਾਰ ਮਕਸਦ ਦਾ ਵੀ ਸਮਰਥਨ ਕਰਦਾ ਹੈ। ਮੈਂ ਹਰ ਕਿਸੇ ਨੂੰ ਬਾਹਰ ਨਿਕਲਣ,ਖਿਡਾਰੀਆਂ ਦਾ ਹੌਸਲਾ ਵਧਾਉਣ ਅਤੇ ਬੀ.ਸੀ. ਭਰ ਦੇ ਪਰਿਵਾਰਾਂ ਲਈ Canucks Autism Network ਰਾਹੀਂ ਕੁਝ ਚੰਗਾ ਅਸਰ ਪਾਉਣ ਦੀ ਅਪੀਲ ਕਰਦੀ ਹਾਂ।”

ਇਸ ਸਮਾਗਮ ਤੋਂ ਹੋਣ ਵਾਲੀ ਆਮਦਨ ਬ੍ਰਿਟਿਸ਼ ਕੋਲੰਬੀਆ ਵਿੱਚ ਔਟਿਜ਼ਮ ਸਪੈਕਟ੍ਰਮ (Autism Spectrum) ਵਾਲੇ ਵਿਅਕਤੀਆਂ ਲਈ ਅਨੁਕੂਲਿਤ ਖੇਡਾਂ ਅਤੇ ਮਨੋਰੰਜਨ ਪ੍ਰੋਗਰਾਮਾਂ ਨੂੰ ਮੁਹੱਈਆਂ ਕਰਨ ਦਾ ਸਿੱਧੇ ਤੌਰ ‘ਤੇ  ਸਮਰਥਨ ਕਰਦੀ ਹੈ। ਇਹ ਦੋ-ਦਿਨਾਂ ਦਾ ਸਮਾਗਮ ਕਨੱਕਸ ਔਟਿਜ਼ਮ ਨੈੱਟਵਰਕ ਲਈ ਪ੍ਰੋਗਰਾਮ ਸਮਰੱਥਾ ਦਾ ਵਿਸਤਾਰ ਕਰਨ, ਜਨਤਕ ਅਤੇ ਕਾਰਪੋਰੇਟ ਦੋਵਾਂ ਦਰਸ਼ਕਾਂ ਦਰਮਿਆਨ ਸ਼ਮੂਲੀਅਤ ਅਤੇ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ।

Canucks Autism Network ਦੇ ਵਿਕਾਸ ਨਿਰਦੇਸ਼ਕ,ਰਾਇਨ ਯਾਓ (Ryan Yao) ਨੇ ਕਿਹਾ,“ Canucks Autism Network ਵਿਖੇ ਸਾਡਾ ਮਿਸ਼ਨ ਅਜਿਹੇ ਭਾਈਚਾਰਿਆਂ ਦਾ ਨਿਰਮਾਣ ਕਰਨਾ ਹੈ, ਜਿੱਥੇ ਔਟਿਸਟਿਕ (Autistic) ਵਿਅਕਤੀ ਪ੍ਰਫ਼ੁਲਿਤ ਹੋ ਸਕਣ। ਇਸ ਲਈ ਸਰੀ ਸ਼ਹਿਰ ਨਾਲ ਭਾਈਵਾਲੀ ਕਰਨਾ ਬਹੁਤ ਅਰਥਪੂਰਨ ਹੈ, ਇਹ ਇੱਕ ਅਜਿਹਾ ਭਾਈਚਾਰਾ  ਹੈ ਜੋ ਸੱਚਮੁੱਚ ਸ਼ਮੂਲੀਅਤ ਅਤੇ ਪਹੁੰਚਯੋਗਤਾ ਪ੍ਰਤੀ ਸਾਡੀ ਵਚਨਬੱਧਤਾ ਨਾਲ ਰਲ਼ਦਾ-ਮਿਲਦਾ ਹੈ। ਡੈਲਸ ਵਾਟ ਡੇਮੋ (Dallas Watt Demo) ਵੱਲੋਂ ਪ੍ਰਸਤੁਤ CAN Pro-AM, ਹਾਕੀ ਕਮਿਊਨਿਟੀ ਨੂੰ ਇੱਕ ਮਹਾਨ ਉਦੇਸ਼ ਲਈ ਇੱਕਜੁੱਟ ਕਰ,ਮਹੱਤਵਪੂਰਨ ਫੰਡ ਇਕੱਠੇ ਕਰਦਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਨੈੱਟਵਰਕ ਵਿੱਚ ਸ਼ਾਮਲ ਹੋਣ ਵਾਲੇ ਔਟਿਜ਼ਮ ਵਾਲੇ ਹਰ ਵਿਅਕਤੀ ਅਤੇ ਪਰਿਵਾਰ ਨੂੰ ਉਹ ਸਮਰਥਨ,ਪ੍ਰੋਗਰਾਮ ਅਤੇ ਆਪਣੇਪਨ ਦੀ ਭਾਵਨਾ ਮਿਲ ਸਕੇ, ਜਿਸਦੇ ਉਹ ਹੱਕਦਾਰ ਹਨ।”

ਟੂਰਨਾਮੈਂਟ ਦੀ ਸ਼ੁਰੂਆਤ 17 ਅਕਤੂਬਰ, 2025 ਨੂੰ ਵੈਨਕੂਵਰ ਦੇ ਵੈਸਟਿਨ ਬੇਅਸ਼ੋਰ (Westin Bayshore) ਵਿੱਚ ਹੋਣ ਵਾਲੀ ਡ੍ਰਾਫਟ ਨਾਈਟ (Draft Night) ਨਾਲ ਹੋਵੇਗੀ। ਹਰੇਕ ਟੀਮ ਜਿੰਨੇ ਜ਼ਿਆਦਾ ਪੈਸੇ ਇਕੱਠੇ ਕਰੇਗੀ, ਟੂਰਨਾਮੈਂਟ ਸ਼ੁਰੂ ਹੋਣ ਤੋਂ ਇੱਕ ਰਾਤ ਪਹਿਲਾਂ NHL ਦੇ ਸਾਬਕਾ ਖਿਡਾਰੀਆਂ (NHL Alumni)ਨੂੰ ਡਰਾਫਟ ਕਰਨ ਲਈ ਓਨਾ ਹੀ ਜ਼ਿਆਦਾ ਪੈਸਾ ਮਿਲੇਗਾ।

ਵੀਕਐਂਡ ਤੇ ਲੋਕ ਨੌਰਥ ਸਰੀ ਸਪੋਰਟ ਐਂਡ ਆਈਸ ਕੰਪਲੈਕਸ ‘ਚ ਤਿੰਨ ਗੇਮਾਂ ਦਾ ਆਨੰਦ ਮਾਣਨਗੇ, ਦਾਨ ਰਾਹੀਂ ਉਪਲਬਧ ਟਿਕਟਾਂ ਨਾਲ ਟੀਮ ਡ੍ਰੈਸਿੰਗ ਰੂਮ ਤੱਕ ਪਹੁੰਚ, ਵਿਅਕਤੀਗਤ ਸਾਜ਼-ਸਮਾਨ ਅਤੇ ਇੱਕ ਸ਼ਾਨਦਾਰ ਦੇਖਣਯੋਗ ਮਾਹੌਲ ਮਿਲੇਗਾ। ਸਮਾਗਮ ਦੀ ਜਾਣਕਾਰੀ ਲਈ canucksautism.ca ‘ਤੇ ਜਾਓ।

ਸ਼ਹਿਰ ਦੀ ਖੇਡ ਟੂਰਿਜ਼ਮ ਰਣਨੀਤੀ ਦਾ ਉਦੇਸ਼ ਸਰੀ ਨੂੰ ਪ੍ਰਮੁੱਖ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ, ਆਰਥਿਕ ਲਾਭਾਂ ਨੂੰ ਵਧਾਉਣ ਅਤੇ ਖੇਡ ਵਿਕਾਸ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੋਹਰੀ ਵਜੋਂ ਸਥਾਪਤ ਕਰਨਾ ਹੈ। ਸਰੀ ਵਿੱਚ ਸਮਾਗਮਾਂ ਦੀ ਮੇਜ਼ਬਾਨੀ ਬਾਰੇ ਹੋਰ ਜਾਣਕਾਰੀ ਲਈ surrey.ca/sportsurrey  ‘ਤੇ ਜਾਓ।

Share

Westbound Highway 1 Reopens Through Abbotsford

Surrey Mayor Urges Ottawa to Tighten Immigration Laws After Extortion Suspects Seek Refugee Status

Evacuation order issued in Fraser Valley

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News