• IMG_0654.jpeg
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday June 17, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਵੱਲੋਂ ਪ੍ਰੈੱਸ ਕਾਨਫਰੰਸ, ਨਗਰ ਕੀਰਤਨ ਵਿੱਚ ਸ਼ਾਮਲ ਫਲੋਟਾਂ ‘ਤੇ ਪਾਬੰਦੀ ਲਾਉਣ ਦੀ ਕੀਤੀ ਮੰਗ !

https://www.surreynewsbc.com/wp-content/uploads/2025/04/IMG_0311.jpeg
ਡਾ. ਗੁਰਵਿੰਦਰ ਸਿੰਘ ਧਾਲੀਵਾਲ
April 24, 2025 8:36am

ਸਵਾਲਾ-ਜਵਾਬਾਂ ਦੀ ਥਾਂ ਬਹਿਸ-ਚਰਚਾ ਭਾਰੂ ਰਹੀ !
(ਸਰੀ, ਕੈਨੇਡਾ)-ਸਰੀ ਤੇ ਲਕਸ਼ਮੀ ਨਾਰਾਇਣ ਮੰਦਰ ਵਿੱਚ ਬੀਤੇ ਦਿਨੀ ਵਾਪਰੀ ਨਫਰਤੀ ਅਤੇ ਭੰਨਤੋੜ ਦੀ ਘਟਨਾ ਤੋਂ ਮਗਰੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਮੌਕੇ ‘ਤੇ ਸੰਸਥਾ ਦੇ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਨੇ ਪ੍ਰੈਸ ਰਿਲੀਜ ਜਾਰੀ ਕਰਦਿਆਂ ਇਸ ਘਟਨਾ ਦੀ ਜਿੱਥੇ ਨਿੰਦਿਆ ਕੀਤੀ, ਉਥੇ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਫੜਨ ਅਤੇ ਕਾਰਵਾਈ ਸਖਤ ਕਾਰਵਾਈ ਕਰਨ ਲਈ ਅਪੀਲ ਕੀਤੀ। ਇਸ ਮੌਕੇ ਤੇ ਸਿਟੀ ਆਫ ਸਰੀ ਦੀ ਮੇਅਰ ਬਰਿੰਡਾ ਲੌਕ ਨੇ ਸਪਸ਼ਟ ਕੀਤਾ ਕਿ ਸ਼ਹਿਰ ਵਿੱਚ ਨਿਆ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਉਹਨਾਂ ਦਾ ਪਹਿਲਾ ਮਕਸਦ ਹੈ ਅਤੇ ਇਸ ਵਿੱਚ ਉਹ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਇਸ ਤਰਾਂ ਦੀਆਂ ਘਟਨਾਵਾਂ ਨੂੰ ਹਰ ਹਾਲਤ ਦੇ ਵਿੱਚ ਰੋਕਣਗੇ। ਡਿਪਟੀ ਪ੍ਰੀਮੀਅਰ ਅਤੇ ਅਟੌਰਨੀ ਜਨਰਲ ਨਿੱਕੀ ਸ਼ਰਮਾ ਨੇ ਇਸ ਮੌਕੇ ਤੇ ਸ਼ਾਮਿਲ ਹੁੰਦਿਆਂ ਜਿੱਥੇ ਇਸ ਘਟਨਾ ਦੀ ਪੂਰੀ ਤਹਿ ਤੱਕ ਜਾਣ ਲਈ ਜਾਣ ਦਾ ਵਿਸ਼ਵਾਸ ਦਵਾਇਆ, ਉਥੇ ਨਾਲ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਸ਼ਾਂਤੀਪੂਰਵਕ ਰੱਖਣ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ। ਮੁੱਖ ਪੁਲਿਸ ਮੁਖੀ ਨੌਰਮ ਲਪਿੰਸਕੀ ਨੇ ਇਸ ਘਟਨਾ ਤੋਂ ਬਾਅਦ ਸਰੀ ਪੁਲਿਸ ਵੱਲੋਂ ਚੱਕੇ ਜਾ ਰਹੇ ਕਦਮਾਂ ਦੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ।
ਪ੍ਰਬੰਧਕਾਂ ਦੀ ਸੂਝ-ਬੂਝ ਦੇ ਬਾਵਜੂਦ ਕੁਝ ਕੁ ਬੰਦਿਆਂ ਦੀ ਆਪੋ-ਧਪੀ ਕਰਕੇ, ਪ੍ਰੈਸ ਕਾਨਫਰੰਸ ਵਿੱਚ ਸਵਾਲਾਂ ਦੀ ਗਿਣਤੀ ਘੱਟ ਰਹੀ ਤੇ ਤੈਸ਼ ਵਿੱਚ ਆ ਕੇ ਕੁਝ ਵਿਅਕਤੀਆਂ ਵੱਲੋਂ ਸਰੀ ਨਗਰ ਕੀਰਤਨ ਤੇ ਖਾਲਿਸਤਾਨ ਆਦਿ ਤੇ ਮੁਦਿਆਂ ਅਤੇ ਫਲੋਟਾਂ ਤੇ ਭਾਰਤੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਵਿਰੋਧੀ ਨਾਅਰੇਬਾਜ਼ੀ ਤੇ ਪਾਬੰਦੀ ਲਾਉਣ ਦੀ ਗੱਲਬਾਤ ਦੁਹਰਾਈ ਜਾਂਦੀ ਰਹੀ। ਜਿਸ ਤੋਂ ਬਾਅਦ ਇਸ ਪੱਤਰਕਾਰ ਨੇ ਇਹ ਪੁੱਛਿਆ ਕਿ ਇਹ ਪ੍ਰੈਸ ਕਾਨਫਰਸ ਭੰਨ-ਤੋੜ ਦੇ ਖਿਲਾਫ ਹੈ ਜਾਂ ਖਾਲਿਸਤਾਨ ਦੇ ਖਿਲਾਫ? ਇਸ ‘ਤੇ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਕਿ ਇਸ ਪ੍ਰੈਸ ਕਾਨਫਰੰਸ ਦਾ ਸਰੀ ਨਗਰ ਕੀਰਤਨ ਜਾਂ ਖਾਲਿਸਤਾਨ ਨਾਲ ਕੋਈ ਲੈਣ-ਦੇਣ ਨਹੀਂ ਹੈ। ਮੰਦਿਰ ਵਿੱਚ ਹੋਈ ਭੰਨਤੋੜ ਸਬੰਧੀ ਸੀਸੀਟੀਵੀ ਕੈਮਰਿਆਂ ਅਤੇ ਹੋਰਨਾਂ ਸਰੋਤਾਂ ਬਾਰੇ ਵੀ ਸਵਾਲ ਕੀਤਾ ਗਿਆ, ਤਾਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਭ ਕੁਝ ਪੁਲਿਸ ਨੂੰ ਸੌਂਪਿਆ ਜਾ ਚੁੱਕਿਆ ਹੈ।
ਇਹ ਪੁੱਛਣ ‘ਤੇ ਕਿ ਸਰੀ ਦੀਆਂ ਨਗਰ ਕੀਰਤਨ ਨਾਲ ਸਬੰਧਿਤ ਸਿੱਖ ਸੰਸਥਾਵਾਂ ਵੱਲੋਂ ਮੰਦਿਰ ਦੇ ਪ੍ਰਬੰਧਕਾਂ ਨਾਲ ਕਿਸੇ ਨੇ ਸੰਪਰਕ ਕੀਤਾ ਹੈ, ਜਿਸ ਦੇ ਉੱਤਰ ਵਿੱਚ ਪ੍ਰਧਾਨ ਸਤੀਸ਼ ਸ਼ਰਮਾ ਨੇ ਕਿਹਾ ਕਿ ਖਾਲਿਸਤਾਨ ਪੱਖੀ ਆਗੂ ਮਨਜਿੰਦਰ ਸਿੰਘ ਗਿੱਲ ਵੱਲੋਂ ਉਹਨਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਨਿੰਦਿਆ ਕੀਤੀ ਗਈ ਹੈ। ਇਸ ਦੌਰਾਨ ਪ੍ਰੈਸ ਕਾਨਫਰਸ ਸ਼ਾਮਿਲ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਨੁਮਾਇੰਦੇ ਵੱਲੋਂ ਉਹਨਾਂ ਨਾਲ ਸੰਪਰਕ ਕਰਕੇ ਘਟਨਾਵਾਂ ਦੀ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਨਾਲ ਹੀ ਉਹਨਾਂ ਸਪਸ਼ਟ ਕੀਤਾ ਕਿ ਘਟਨਾਵਾਂ ਲਈ ਕਿਸੇ ਇੱਕ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ‘ਤੇ ਉਗਲ ਨਹੀਂ ਉਠਾ ਰਹੇ, ਬਲਕਿ ਨਿਰਪੱਖ ਜਾਂਚ ਦੀ ਮੰਗ ਕਰ ਰਹੀ ਹਨ।
ਜਦੋਂ ਇਕਾ-ਦੁਕਾ ਵਿਅਕਤੀਆਂ ਨੇ ਸਵਾਲ ਕਰ ਰਹੇ ਪੱਤਰਕਾਰਾਂ ਤੋਂ ਅੱਗੇ ਹੋ ਕੇ ਵਾਰ-ਵਾਰ ਦੁਹਰਾਇਆ ਕਿ ਸਰੀ ਨਗਰ ਕੀਰਤਨ ਦੇ ਭਾਰਤ ਵਿਰੋਧੀ ਫਲੋਟਾਂ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤਾਂ ਆਖਿਰਕਾਰ ਅਟੌਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਕੈਨੇਡਾ ਵਿੱਚ ਰਾਈਟ ਆਫ ਐਕਸਪ੍ਰੈਸ਼ਨ (ਵਿਚਾਰਾਂ ਦੀ ਆਜ਼ਾਦੀ) ਹੈ ਅਤੇ ਇਸ ਤਰੀਕੇ ਨਾਲ ਕਿਸੇ ਨੂੰ ਧੱਕੇ ਨਾਲ ਨਹੀਂ ਰੋਕਿਆ ਜਾ ਸਕਦਾ। ਪੁਲਿਸ ਮੁਖੀ ਨੌਰਮ ਲਪਿੰਸਕੀ ਅਤੇ ਸਿਟੀ ਮੇਅਰ ਬ੍ਰਿੰਡਾ ਲੌਕ ਨੇ ਵੀ ਵਿਚਾਰਾਂ ਦੀ ਆਜ਼ਾਦੀ ਦੀ ਸ਼ਾਂਤੀ ਪੂਰਵਕ ਢੰਗ ਨਾਲ ਪੇਸ਼ਕਾਰੀ ਦੀ ਪਰੋੜਤਾ ਕੀਤੀ। ਇਸ ਦੌਰਾਨ ਇੱਕ ਕੱਚ-ਘਰੜ ਖੋਜੀ ਵਿਅਕਤੀ ਨੇ ਤਾਂ ਪ੍ਰੈੱਸ ਕਾਨਫਰੰਸ ਵਿੱਚ ਨਵਾਂ ਵਿਵਾਦ ਖੜਾ ਕਰਦਿਆਂ ਪੰਜਾਬ ਵਿੱਚ 25000 ਵਿਅਕਤੀਆਂ ਦੀਆਂ ਹੱਤਿਆਵਾਂ ਦਾ ਆਪ ਘੜਿਆ ਮੁੱਦਾ ਹੀ ਲਿਆ ਖੜਾ ਕੀਤਾ ਅਤੇ ‘ਪ੍ਰੈਸ ਕਾਨਫਰੰਸ’ ਨੂੰ ‘ਭੜਾਸ ਕੱਢ ਕਾਨਫਰੰਸ’ ਬਣਾ ਛੱਡਿਆ, ਜਿਸ ਤੇ ਪ੍ਰਬੰਧਕਾਂ ਨੇ ਮੰਦਰ ਦੀ ਤੋੜ ਭੰਨ ਬਾਰੇ ਹੀ ਸਵਾਲ ਸੀਮਤ ਰੱਖਣ ਦੀ ਗੱਲ ਆਖਦਿਆਂ ਸਥਿਤੀ ਨੂੰ ਕਾਬੂ ਕੀਤਾ ਅਤੇ ਮਹਿਮਾਨਾਂ ਨੇ ਵੀ ਇਸ ਗੱਲ ਤੇ ਹੈਰਾਨੀ ਪ੍ਰਗਟਾਈ। ਸੂਝਵਾਨ ਪੁਲਿਸ ਅਧਿਕਾਰੀ ਜੈਗ ਖੋਸਾ ਨੇ ਪ੍ਰਸ਼ਾਸਨ ਵੱਲੋਂ ਇਸ ਮੰਦਭਾਗੀ ਘਟਨਾ ਸਬੰਧੀ ਚੁੱਕੇ ਜਾ ਰਹੇ ਕਦਮਾਂ ਦੇ ਨਾਲ ਨਾਲ, ਭਾਈਚਾਰਕ ਸਾਂਝ ਬਾਰੇ ਭਾਵਪੂਰਤ ਵਿਚਾਰ ਦੇ ਕੇ ਕਾਨਫਰੰਸ ਨੂੰ ਸਮੇਟਿਆ।
ਕੁਲ ਮਿਲਾ ਕੇ ਪ੍ਰਬੰਧਕਾਂ ਦੇ ਸ਼ਲਾਘਾਯੋਗ ਉਪਰਾਲੇ ਦੇ ਬਾਵਜੂਦ ਇਸ ਕਾਨਫਰੰਸ ਵਿੱਚ, ਸਵਾਲਾਂ ਨਾਲੋਂ ਟਿੱਪਣੀਆਂ ਵਧੇਰੇ ਕੀਤੀਆਂ ਜਾਣ ਕਾਰਨ ਇਹ ਪ੍ਰੈੱਸ ਕਾਨਫਰੰਸ ਨਾਲੋਂ ਰੋਸ ਚਰਚਾ ਜਿਆਦਾ ਨਜ਼ਰ ਆ ਰਹੀ ਸੀ। ਜਿਸ ਬਾਰੇ ਕਾਨਫਰੰਸ ਦੇ ਸੰਚਾਲਕ ਵਿਨੇ ਸ਼ਰਮਾ, ਜੋ ਖੁਦ ਇੱਕ ਮੀਡੀਆ ਅਦਾਰੇ ਨਾਲ ਵੀ ਸੰਬੰਧਿਤ ਹਨ, ਨੇ ਕਹਿ ਦਿੱਤਾ ਕੀ ਲੋਕਾਂ ਨੂੰ ਲੰਮੇ ਅਰਸੇ ਮਗਰੋਂ ਪ੍ਰਸ਼ਾਸਨ ਕੋਲ ਆਪਣਾ ਦੁੱਖ ਪ੍ਰਗਟਾਉਣ ਦਾ ਮੌਕਾ ਮਿਲਿਆ ਹੈ, ਜਿਸ ਕਾਰਨ ਅਜਿਹਾ ਵਾਪਰਿਆ।

Share

ਚੜ੍ਹਦੀ ਕਲਾ ਬ੍ਰਦਰਹੁੱਡ ਦੇ ਸੇਵਾਦਾਰਾਂ ਨੇ ਸਰੀ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਵਿੱਢੀ !

Peel Police Dismantle $4.2M Organized Crime Network Linked to Towing Industry

Shots Fired at Surrey’s York Centre, Accounting Business Targeted

Reader Interactions

Comments

  1. Suvansh says

    April 24, 2025 at 1:59 pm

    Send breaking news

Primary Sidebar

  • IMG_0622.jpeg
  • Beniwal-Law.jpg
  • 667F0AC8-6655-4EEE-B3A2-624E4A4C7527.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • PHOTO-2024-04-03-06-43-53.jpg
  • c29fdc21-3846-4fbe-a40f-2e5aadc634ed.jpeg
  • IMG_0622.jpeg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News