• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday March 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਾਤਲਾਨਾ ਹਮਲਾ

https://www.surreynewsbc.com/wp-content/uploads/2025/06/IMG_0990.jpeg
Dr. Gurwinder Singh Dhaliwal
June 12, 2025 9:22am

ਐਬਸਫੋਰਡ ਵਾਸੀ ਨਾਮਵਰ ਕਾਰੋਬਾਰੀ ਸਤਵਿੰਦਰ ਸ਼ਰਮਾ ਦੀ ਹੱਤਿਆ

ਸਰੀ, ਕੈਨੇਡਾ – ਸਰੀ ਸ਼ਹਿਰ ਦੇ ਫਲੀਟਵੁੱਡ ਇਲਾਕੇ ਵਿੱਚ 159 ਸਟਰੀਟ ਅਤੇ 84 ਐਵਨਿਊ ‘ਤੇ ਪੰਜਾਬੀ ਕਾਰੋਬਾਰੀ ਤੇ ਨਾਮਵਰ ਡਿਵੈਲਪਰ ਸਤਵਿੰਦਰ ਸ਼ਰਮਾ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਦੁਖਦਾਈ ਖਬਰ ਹੈ। ਪੁਲਿਸ ਨੇ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਜਾਰੀ ਨਹੀਂ ਕੀਤੀ, ਪਰ ਭਰੋਸੇਯੋਗ ਸੂਤਰਾਂ ਅਨੁਸਾਰ ਹਮਲਾਵਰ ਸਤਵਿੰਦਰ ਸ਼ਰਮਾ ਦੇ ਵਪਾਰਕ ਅਦਾਰੇ ‘ਚ ਪਹੁੰਚੇ, ਜਿੱਥੇ ਆ ਕੇ ਉਹਨਾਂ ਨੇ ਕਾਤਲਾਨਾ ਹਮਲਾ ਕੀਤਾ। ਪੰਜਾਬ ਦੇ ਪਿੰਡ ਜਲਾਲ ਦੇ ਜੰਮਪਲ ਠੇਕੇਦਾਰ ਤੇ ਕਾਰੋਬਾਰੀ ਸਤਵਿੰਦਰ ਸ਼ਰਮਾ ਭਾਈਚਾਰੇ ‘ਚ ਮਿਲਣਸਾਰ ਵਿਅਕਤੀ ਵਜੋਂ ਜਾਣੇ ਜਾਂਦੇ ਸਨ ਅਤੇ ਉਹਨਾਂ ਦੇ ਸਬੰਧ ਵਿੱਚ ਪਿਛਲੇ ਸਮੇਂ ਦੌਰਾਨ ਕੋਈ ਅਣਸੁਖਾਵੀਂ ਜਾਣਕਾਰੀ ਨਹੀਂ ਸੀ ਮਿਲੀ।

ਸਤਵਿੰਦਰ ਸ਼ਰਮਾ ਦੀ ਹੱਤਿਆ ਦੀ ਵਾਰਦਾਤ ਨੇ ਭਾਈਚਾਰੇ ਨੂੰ ਗਹਿਰੇ ਸਦਮੇ ‘ਚ ਪਾ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਕਾਰੋਬਾਰੀ ਅਤੇ ਸਥਾਨਿਕ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਰਿਫਲੈਕਸ਼ਨ ਹਾਲ ‘ਤੇ ਵੀ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ, ਜਿਸ ਤੋਂ ਬਾਅਦ ਭਾਈਚਾਰੇ ਅੰਦਰ ਸਹਿਮ ਦਾ ਮਾਹੌਲ ਹੈ। ਬੇਸ਼ਕ ਸਤਵਿੰਦਰ ਸ਼ਰਮਾ ‘ਤੇ ਹਮਲੇ ਦੀ ਘਟਨਾ ਅਤੇ ਸਤੀਸ਼ ਕੁਮਾਰ ਦੇ ਬੈਂਕੁਇਟ  ਹਾਲ ‘ਤੇ ਗੋਲੀਆਂ ਚੱਲਣ ਦੇ  ਮਾਮਲੇ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਇਹ ਪਰਿਵਾਰ ਆਪਸ ਵਿੱਚ ਰਿਸ਼ਤੇਦਾਰ ਹਨ, ਪਰ ਭਾਈਚਾਰੇ ਅੰਦਰ ਇੱਕ ਦੂਜੇ ਪ੍ਰਤੀ ਸਮਾਜਿਕ ਸਾਂਝ ਜ਼ਰੂਰ ਹੈ ਤੇ ਦੋਵੇਂ  ਘਟਨਾਵਾਂ ਚਿੰਤਾਜਨਕ ਹਨ।

ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟੋਰਾਂਟੋ ਏਰੀਏ ਵਿੱਚ ਹਰਜੀਤ ਸਿੰਘ ਢੱਡਾ ਨਾਮਕ ਵਪਾਰੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਪਰਿਵਾਰ ਅਨੁਸਾਰ ਹਰਜੀਤ ਸਿੰਘ ਤੋਂ ਫਿਰੌਤੀ ਮੰਗੀ ਜਾ ਰਹੀ ਸੀ ਤੇ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਉਸ ਦਾ ਕਤਲ ਕੀਤਾ ਗਿਆ। ਇਸ ਸਬੰਧ ਵਿੱਚ ਪੁਲਸ ਵੱਲੋਂ ਦਿਗਵਿਜੇ ਅਤੇ ਅਮਨ ਨਾਂ ਦੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੁੱਟਾਂਖੋਹਾਂ ਤੇ ਕਤਲਾਂ ਦੇ ਮਾਹੌਲ ਵਿੱਚ ਆਮ ਕੈਨੇਡੀਅਨ ਸਹਿਮੇ ਹੋਏ ਹਨ।

ਸਰੀ ਵਿੱਚ ਇਸ ਸਾਲ ਕਤਲ ਦੀ ਇਹ ਤੀਜੀ ਵਾਰਦਾਤ ਹੈ ! ਸ਼ਹਿਰ ਵਿੱਚ ਕਾਰੋਬਾਰੀਆਂ ਕੋਲੋਂ ਫ਼ਿਰੌਤੀ ਮੰਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ! ਸ਼ਹਿਰ ਦੇ ਕਾਰੋਬਾਰੀ ਅਤੇ ਸਥਾਨਕ ਹਿੰਦੂ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਫ਼ਿਰੌਤੀ ਮੰਗਣ ਵਾਲਿਆਂ ਨੂੰ ਗ੍ਰਿਫਤਾਰ ਕਰਵਾਉਣ ਲਈ 1 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ! ਸ਼ਹਿਰ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਐਤਵਾਰ ਵਾਲੇ ਦਿਨ ਸ਼ਹਿਰ ਵਾਸੀਆਂ ਦਾ ਇੱਕ ਇਕੱਠ ਵੀ ਕੀਤਾ ਜਾ ਰਿਹਾ ਹੈ!

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Comments

  1. ਜਸਵਿੰਦਰ ਸੰਧੂ says

    June 12, 2025 at 2:37 pm

    ਬਹੁਤ ਬੁਰੀ ਖ਼ਬਰ ਹੈ। ਅਜਿਹੇ ਕੁਕਰਮੀਆਂ ਨੂੰ ਜਲਦੀ ਕਾਬੂ ਕਰਕੇ ਬਣਦੀਆਂ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।

  2. Brij Bhushan Goyal says

    June 13, 2025 at 2:53 am

    It is duty of Police to track and arrest culprits immediately. Fellow feelings in communities be maintained. Punjabis, in particular be cautious about those who creat trouble.

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News