• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday March 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਦੀ ਮੇਅਰ ਨੇ ਗੈਂਗਾਂ ਖਿਲਾਫ਼ ਲਿਆ ਸਖ਼ਤ ਸਟੈਂਡ !

https://www.surreynewsbc.com/wp-content/uploads/2025/06/IMG_1042.jpeg
Staff Report
June 25, 2025 5:55pm

ਸਰੀ – ਸਰੀ ਸ਼ਹਿਰ ਦੀ ਮੇਅਰ ਬਰੈਂਡਾ ਲੌਕ ਨੇ ਲਾਰੈਂਸ ਬਿਸ਼ਨੋਈ ਗੈਂਗ ਸਮੇਤ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ, ਧਮਕੀਆਂ ਦੇਣ ਅਤੇ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਗੈਂਗਾਂ ਨੂੰ ਕੈਨੇਡੀਅਨ ਕਾਨੂੰਨ ਅਧੀਨ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ । ਕੈਨੇਡਾ ਦੀ ਫੈਡਰਲ ਸਰਕਾਰ ਨੂੰ ਅਪੀਲ ਕਰਦਿਆਂ ਮੇਅਰ ਲੌਕ ਨੇ ਕਿਹਾ ਇਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਨ੍ਹਾਂ ਖ਼ਤਰਨਾਕ ਨੈੱਟਵਰਕਾਂ ਨੂੰ ਖ਼ਤਮ ਕਰਨ ਅਤੇ ਸਾਡੇ ਨਿਵਾਸੀਆਂ ਅਤੇ ਕਾਰੋਬਾਰਾਂ ਦੀ ਰੱਖਿਆ ਕਰਨ ਲਈ ਜ਼ਰੂਰੀ ਸਾਧਨ ਦੇਣ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ।

ਉਨ੍ਹਾਂ ਕਿਹਾ ਕਿ ਸਾਡੀ ਕਮਿਊਨਿਟੀ ਜਿਸ ਤਰਾਂ ਦੀ ਹਿੰਸਾ ਅਤੇ ਧਮਕੀਆਂ ਦਾ ਸਾਹਮਣਾ ਕਰ ਰਹੀ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ। ਅਸੀਂ ਇਨ੍ਹਾਂ ਅਪਰਾਧਿਕ ਸੰਗਠਨਾਂ ਨਾਲ ਜੁੜੇ ਜਬਰੀ ਵਸੂਲੀ, ਹਿੰਸਾ ਦੀਆਂ ਧਮਕੀਆਂ ਅਤੇ ਚੱਲ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਚਿੰਤਾਜਨਕ ਵਾਧਾ ਦੇਖਿਆ ਹੈ। ਅਜਿਹੀਆਂ ਕਾਰਵਾਈਆਂ ਨਾ ਸਿਰਫ਼ ਅਪਰਾਧਿਕ ਹਨ, ਬਲਕਿ ਇਹ ਆਰਥਿਕ ਅੱਤਵਾਦ ਹਨ। ਉਹ ਸਾਡੇ ਜੀਵਨ ਦੀ ਸਥਿਰਤਾ ਨੂੰ ਹਿਲਾ ਰਹੇ ਹਨ ਅਤੇ ਹੁਣ ਅਸੀਂ ਜਨਤਕ ਸੁਰੱਖਿਆ ਸੰਕਟ ਦਾ ਸਾਹਮਣਾ ਕਰ ਰਹੇ ਹਾਂ।

ਇਨ੍ਹਾਂ ਗੈਂਗਾਂ ਨੂੰ ਅੱਤਵਾਦੀ ਸੰਗਠਨ ਐਲਾਨਣ ਨਾਲ ਪੁਲਿਸ ਨੂੰ ਵਧੇਰੇ ਅਧਿਕਾਰ ਮਿਲ ਸਕਣਗੇ, ਪੁਲਸ ਗੈਗਸਟਰਾਂ ਦੀਆਂ ਜਾਇਦਾਦਾਂ ਜ਼ਬਤ ਕਰ ਸਕੇਗੀ ਅਤੇ ਜਾਂਚ ਨੂੰ ਮਜ਼ਬੂਤ ਕਰ ਸਕੇਗੀ, ਜਿਸ ਨਾਲ ਸਾਡੇ ਸ਼ਹਿਰ ਦੀਆਂ ਗਲੀਆਂ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇਗਾ। ਇਹ ਕਦਮ ਸੱਚਮੁੱਚ ਅਸਰ ਦਿਖਾ ਸਕਦਾ ਹੈ। ਇਹ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਇਨ੍ਹਾਂ ਨੈੱਟਵਰਕਾਂ ਨੂੰ ਖ਼ਤਮ ਕਰਨ, ਗ਼ੈਰਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਹੋਰ ਨੁਕਸਾਨ ਨੂੰ ਰੋਕਣ ਲਈ ਵਿਸਥਾਰਤ ਸ਼ਕਤੀਆਂ ਪ੍ਰਦਾਨ ਕਰੇਗਾ। ਇਹ ਇੱਕ ਸਪੱਸ਼ਟ ਸੰਦੇਸ਼ ਭੇਜਦਾ ਹੈ ਕਿ ਅਜਿਹੀ ਅਪਰਾਧਿਕ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਅਤੇ ਸਾਡੇ ਵਸਨੀਕਾਂ ਦੀ ਰੱਖਿਆ ਲਈ ਕੈਨੇਡੀਅਨ ਕਾਨੂੰਨ ਦੀ ਪੂਰੀ ਤਾਕਤ ਦੀ ਵਰਤੋਂ ਕੀਤੀ ਜਾਵੇਗੀ।

ਮੇਅਰ ਨੇ ਇਸ ਗੱਲ ‘ਤੇ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡੀ ਕਮਿਊਨਿਟੀ ਦੇ ਮੈਂਬਰਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਇਨ੍ਹਾਂ ਅਪਰਾਧਾਂ ਦੀ ਰਿਪੋਰਟ ਕਰ ਸਕਣ। ਮੈਨੂੰ ਅਜੇ ਵੀ ਨਿਵਾਸੀਆਂ ਤੋਂ ਕਾਲਾਂ ਆ ਰਹੀਆਂ ਹਨ,ਜੋ ਪੁਲਿਸ ਕੋਲ ਜਾਣ ਤੋਂ ਡਰਦੇ ਹਨ। ਸਾਨੂੰ ਆਪਣੇ – ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਕਿਉਂ ਡਰਦੇ ਹਨ? ਡਰ ਨੂੰ ਕਦੇ ਵੀ ਪੀੜਤਾਂ ਜਾਂ ਗਵਾਹਾਂ ਨੂੰ ਚੁੱਪ ਨਹੀਂ ਕਰਾਉਣਾ ਚਾਹੀਦਾ।  ਮੈਂ ਹਰ ਕਿਸੇ ਨੂੰ ਅਪੀਲ ਕਰਦੀ ਹਾਂ ਕਿ ਜੇਕਰ ਤੁਹਾਨੂੰ ਜਬਰ-ਵਸੂਲੀ ਜਾਂ ਧਮਕੀਆਂ ਮਿਲ ਰਹੀਆਂ ਹਨ ਤਾਂ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਤੁਹਾਡੀ ਹਿੰਮਤ ਇਨ੍ਹਾਂ ਨੈੱਟਵਰਕਾਂ ਨੂੰ ਤੋੜਨ ਵਿੱਚ ਪੁਲਿਸ ਦੀ ਮਦਦ ਕਰ ਸਕਦੀ ਹੈ। ਸਾਰੇ ਸਬੂਤ -ਸੁਨੇਹੇ,ਕਾਲ ਲੌਗ, ਵੀਡੀਓ ਸੰਭਾਲੋ ਅਤੇ ਅਧਿਕਾਰੀਆਂ ਨਾਲ ਸਾਂਝੇ ਕਰੋ। ਭੁਗਤਾਨ ਨਾ ਕਰੋ। ਮੇਰਾ ਦਫ਼ਤਰ ਹਮੇਸ਼ਾ ਤੁਹਾਡੀ ਮਦਦ ਲਈ ਤਿਆਰ ਹੈ, ਪਰ ਕਮਿਊਨਿਟੀ ਦੇ ਮੈਂਬਰਾਂ ਨੂੰ ਇਹ ਜ਼ਰੂਰੀ ਕਦਮ ਚੁੱਕਣਾ ਹੋਵੇਗਾ ਅਤੇ ਇਨ੍ਹਾਂ ਅਪਰਾਧਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ।

ਮੇਅਰ ਨੇ ਫੈਡਰਲ ਸਰਕਾਰ ਨੂੰ ਕੀਤੀ ਅਪੀਲ ਵਿੱਚ ਕਿਹਾ ਕਿ ਕਿਰਪਾ ਕਰਕੇ ਇਹਨਾਂ ਗਰੁੱਪਾਂ ਨੂੰ ਅੱਤਵਾਦੀ ਘੋਸ਼ਿਤ ਕਰੋ। ਸਾਡੀ ਪੁਲਿਸ ਨੂੰ ਉਹ ਸਾਧਨ ਦਿਓ, ਜੋ ਉਨ੍ਹਾਂ ਨੂੰ ਨਿਰਣਾਇਕ ਕਾਰਵਾਈ ਕਰਨ ਲਈ ਲੋੜੀਂਦੇ ਹਨ।

ਮੇਅਰ ਨੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ, ਮੰਤਰੀ ਗੈਰੀ ਬੈਗ ਅਤੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੂੰ ਸੰਬੋਧਨ ਹੁੰਦੇ ਕਿਹਾ ਕਿ ਇਹ ਯਕੀਨੀ ਬਣਾਓ ਕਿ ਕਿਸੇ ਵੀ ਤਰਾਂ ਦੀ ਜਨਤਕ ਸੁਰੱਖਿਆ ਦੀ ਘਾਟ ਨਾ ਰਹੇ ਅਤੇ ਸਾਡੇ ਵਾਸੀਆਂ ਦੀ ਹਰ ਪੜਾਅ ਉੱਤੇ ਰੱਖਿਆ ਕੀਤੀ ਜਾਵੇ।

ਇਕੱਠੇ, ਸਾਵਧਾਨੀ ਅਤੇ ਫ਼ੈਸਲਾਕੁਨ ਕਾਰਵਾਈ ਨਾਲ, ਅਸੀਂ ਮਜ਼ਬੂਤੀ ਨਾਲ ਖੜੇ ਰਹਾਂਗੇ। ਅਸੀਂ ਡਰਾਂਗੇ ਨਹੀਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਸ਼ਹਿਰ ਵਿੱਚ ਹਰ ਪਰਿਵਾਰ, ਹਰ ਕਾਰੋਬਾਰ ਅਤੇ ਹਰ ਨਿਵਾਸੀ ਸੁਰੱਖਿਅਤ ਤਰੀਕੇ ਨਾਲ ਜੀਅ ਸਕੇ, ਕੰਮ ਕਰ ਸਕੇ ਅਤੇ ਘੁੰਮ ਸਕੇ। ਸਾਡੀ ਕਮਿਊਨਿਟੀ ਦੀ ਦੀ ਭਾਵਨਾ ਅਟੁੱਟ ਹੈ, ਅਤੇ ਸਹੀ ਸਹਿਯੋਗ ਨਾਲ, ਅਸੀਂ ਜ਼ਰੂਰ ਕਾਮਯਾਬ ਹੋਵਾਂਗੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਫੈਡਰਲ ਸਰਕਾਰ ਕੋਲੋਂ ਅਜਿਹੀ ਮੰਗ ਕੀਤੀ ਹੈ ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News