• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday March 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਵਿਚ ਵਾਪਰੇ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਮਾਰਿਆ ਗਿਆ

https://www.surreynewsbc.com/wp-content/uploads/2024/04/gursahib-batth.jpg
Staff Report
April 15, 2024 8:28pm

ਸਰੀ ਸ਼ਹਿਰ ਵਿਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਇਕ ਪੰਜਾਬੀ ਨੌਜਵਾਨ ਮਾਰਿਆ ਗਿਆ ਹੈ। 23 ਸਾਲ ਦੇ ਨੌਜਵਾਨ ਨੂੰ ਇਕ ਮਰਸੀਡੀਜ਼ ਗੱਡੀ ਵਲੋਂ ਟੱਕਰ ਮਾਰੀ ਗਈ ਹੈ। ਸ਼ੁੱਕਰਵਾਰ ਦੀ ਸ਼ਾਮ ਨੂੰ ਵਾਪਰੇ ਹਾਦਸੇ ਵਿਚ ਜ਼ਖਮੀ ਹੋਏ ਇਸ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ , ਜਿਥੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਉਹ ਦਮ ਤੋੜ ਗਿਆ। ਇਸ ਹਾਦਸੇ ਵਿਚ ਮਰਸਡੀਜ਼ ਕਾਰ ਦੇ ਡਰਾਈਵਰ ਦੇ ਵੀ ਸੱਟਾਂ ਵੱਜੀਆਂ ਸਨ ਪਰੰਤੂ ਉਸਨੂੰ ਰਾਜ਼ੀ ਹੋਣ ਮਗਰੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਹਾਦਸਾ ਵਾਪਰਨ ਮੌਕੇ ਲਾਲ ਬੱਤੀ ‘ਤੇ ਖੜੀਆਂ ਕੁਝ ਹੋਰ ਗੱਡੀਆਂ ਦਾ ਵੀ ਨੁਕਸਾਨ ਹੋਇਆ ਹੈ। ਨੌਜਵਾਨ ਗੁਰਸਾਹਿਬ ਸਿੰਘ ਮਜੀਠਾ ਨੇੜਲੇ ਪਿੰਡ ਮਹੱਦੀਪੁਰ ਦਾ ਰਹਿਣ ਵਾਲਾ ਸੀ ਅਤੇ ਉਹ ਮਹਿਜ਼ ਇੱਕ ਮਹੀਨਾ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਕੈਨੇਡਾ ਆਇਆ ਸੀ। ਪੁਲਸ ਵਲੋਂ ਹਾਦਸਾ ਵਾਪਰਨ ਦੇ ਕਾਰਨਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਗੁਰਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਉਸਦੀ ਲਾਸ਼ ਪੰਜਾਬ ਵਾਪਸ ਲਿਆਉਣ ਲਈ ਕੈਨੇਡਾ ਸਰਕਾਰ ਤੋਂ ਵੀਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਉਸਦੀ ਲਾਸ਼ ਭਾਰਤ ਭੇਜਣ ਲਈ ਗੋ ਫੰਡ ਮੀ ਤੇ ਡਾਲਰ ਇੱਕਠੇ ਕੀਤੇ ਜਾ ਰਹੇ ਹਨ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News