• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday March 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਵਿੱਚ ਖੁੱਲ੍ਹੀ ਅੱਗ ਬਾਲਣ ‘ਤੇ ਪਾਬੰਦੀ !

https://www.surreynewsbc.com/wp-content/uploads/2025/04/9b744628-eb2f-4eae-83c2-72486a3da00f.jpeg
Staff Report
April 29, 2025 11:09am

ਸਰੀ, ਬੀ.ਸੀ. – ਗਰਮੀਆਂ ਦਾ ਮੌਸਮ ਨੇੜੇ ਆਉਂਦਿਆਂ ਹੀ,ਸਰੀ ਫਾਇਰ ਸਰਵਿਸ ਵਿਭਾਗ ਸਰੀ ਵਾਸੀਆਂ ਅਤੇ ਸੈਲਾਨੀਆਂ ਨੂੰ ਯਾਦ ਦਿਵਾ ਰਿਹਾ ਹੈ ਕਿ ਸਰੀ ਵਿੱਚ 1 ਮਈ 2025 ਤੋਂ ਹਰ ਕਿਸਮ ਦੀ ਖੁੱਲ੍ਹੀਂ ਅੱਗ (Open burning) ‘ਤੇ ਪਾਬੰਦੀ ਲਾਗੂ ਹੋ ਜਾਵੇਗੀ।

ਗਰਮ ਤਾਪਮਾਨ ਅਤੇ ਖ਼ੁਸ਼ਕ ਸਥਿਤੀਆਂ ਦੇ ਨੇੜੇ ਆਉਣ ਨਾਲ, ਸ਼ਹਿਰ ਭਰ ਵਿੱਚ ਸੁੱਕੇ ਘਾਹ ਤੇ ਝਾੜੀਆਂ ਆਦਿ ਨੂੰ ਅੱਗ ਲੱਗਣ ਅਤੇ ਧੂੰਏਂ ਨਾਲ ਸਬੰਧਿਤ ਸ਼ਿਕਾਇਤਾਂ ਵਧਣ ਦਾ ਖ਼ਤਰਾ ਹੋ ਸਕਦਾ ਹੈ। ਸਰੀ ਫਾਇਰ ਸਰਵਿਸ ਨੇ ਸਾਰਿਆਂ ਨੂੰ ਸਾਵਧਾਨ ਰਹਿਣ ਅਤੇ ਇਸ ਮੌਸਮ ਦੌਰਾਨ ਅਚਾਨਕ ਅੱਗ ਲੱਗਣ ਤੋਂ ਬਚਣ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ  ਕੀਤੀ ਹੈ।

ਸਰੀ ਫਾਇਰ ਸਰਵਿਸ, ਪਾਰਕਸ ਅਤੇ ਬਾਈਲਾਜ਼ ਵਿਭਾਗਾਂ ਨੇ ਮਿਲ ਕੇ, ਸੁੱਕੇ ਮੌਸਮ ਦੌਰਾਨ ਸੰਭਾਵੀ ਅੱਗ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਡਰਾਈ ਸੀਜ਼ਨ ਐਕਸ਼ਨ ਪਲਾਨ (Dry Season Action Plan) ਤਿਆਰ ਕੀਤੀ ਹੈ, ਜਿਸ ਵਿੱਚ ਜਨਤਕ ਜਾਗਰੂਕਤਾ ਲਈ ਵਾਧੂ ਸਾਈਨ ਲਾਉਣਾ ਸ਼ਾਮਲ ਹਨ। ਸੁਨੇਹੇ ਵਿੱਚ: ਸ਼ਹਿਰ ਵਿੱਚ ਅੱਗ ਦੇ ਖ਼ਤਰੇ ਦੀ ਮੌਜੂਦਾ ਸਥਿਤੀ, ਉਹ ਸਥਾਨ ਜਿੱਥੇ ਗ਼ਲਤ ਤਰੀਕੇ ਨਾਲ ਛੱਡੀ ਗਈ ਤੰਬਾਕੂਨੋਸ਼ੀ ਸਮੱਗਰੀ ਨੇ ਅੱਗ ਲਗਾਈ ਹੈ, ਅਤੇ ਬੀਚ ਆਦਿ ‘ਤੇ ਅੱਗ ਲੱਗਣ ਦੀਆਂ ਪਾਬੰਦੀਆਂ ਬਾਰੇ ਜਾਗਰੂਕਤਾ ਸ਼ਾਮਲ ਹੋਵੇਗੀ।

ਅੱਗ ਦੇ ਖ਼ਤਰੇ ਨੂੰ ਘਟਾਉਣ ਲਈ, ਸਰੀ ਦੀ ਹੱਦ ਅੰਦਰ,ਖੁੱਲ੍ਹੀਂ ਅੱਗ ਬਾਲਣ ਤੇ ਪਾਬੰਦੀ ਹਰ ਥਾਂ ਤੇ ਲਾਗੂ ਹੋਵੇਗੀ, ਭਾਵੇਂ ਉਹ ਘਰ ਦਾ ਬੈਕ ਯਾਰਡ ਹੋਵੇ ਜਾਂ ਬੀਚ – ਸਭ ਸਖ਼ਤ ਪਾਬੰਦੀ ਹੇਠ ਹਨ। ਅਜਿਹੀ ਅੱਗ ਨੂੰ ਬੁਝਾਉਣ ਲਈ ਆਏ ਖ਼ਰਚਿਆ ਦੀ ਵਸੂਲੀ ਵਾਸਤੇ ਸੰਪਤੀ ਦੇ ਮਾਲਕਾਂ ਨੂੰ ਪਾਬੰਦ ਕੀਤਾ ਜਾ ਸਕਦਾ ਹੈ।

ਭਾਵੇਂ ਕਿ ਖੁੱਲ੍ਹੀਂ ਅੱਗ ‘ਤੇ ਪਾਬੰਦੀ ਹੈ, ਪਰ ਕੁਦਰਤੀ ਗੈਸ, ਪ੍ਰੋਪੇਨ, ਜਾਂ ਚਾਰਕੋਲ ਬ੍ਰੀਕੇਟਾਂ ਦੀ ਵਰਤੋਂ ਦੀ ਆਗਿਆ ਹੈ,ਬਸ਼ਰਤੇ ਕਿ ਉਹ ਇਨ੍ਹਾਂ ਉਤਪਾਦਾਂ ਲਈ ਤਿਆਰ ਕੀਤੇ ਯੂ ਐਲ ਸੀ/ਸੀ ਐਸ ਏ (ULC/CSA) ਪ੍ਰਵਾਨਿਤ ਉਪਕਰਨਾਂ ਵਿੱਚ ਵਰਤੇ ਜਾਂਦੇ ਹਨ। ਨਿੱਜੀ ਜਾਇਦਾਦ ‘ਤੇ ਕੋਲੇ ਦੇ ਬ੍ਰੀਕੇਟ ਦੀ ਆਗਿਆ ਹੈ; ਹਾਲਾਂਕਿ, ਉਨ੍ਹਾਂ ਦੀ ਵਰਤੋਂ ਸ਼ਹਿਰ ਦੇ ਪਾਰਕਾਂ ਅਤੇ ਬੀਚਾਂ ‘ਤੇ ਸੀਮਤ ਕੀਤੀ ਜਾ ਸਕਦੀ ਹੈ, ਜਦੋਂ ਅੱਗ ਦਾ ਖ਼ਤਰਾ “ਉੱਚ” ਜਾਂ “ਅਤਿ ਉੱਚ” ਦਰਜੇ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News