• IMG_0654.jpeg
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday June 18, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਭਾਜਪਾ ਆਗੂ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ,ਪੜ੍ਹੋ ਪੂਰਾ ਵੇਰਵਾ

https://www.surreynewsbc.com/wp-content/uploads/2024/05/9141B512-0D78-494F-BE32-6F140B7CE64C.jpeg
Staff report
May 24, 2024 9:15am

ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ। ਭਾਜਪਾ ਆਗੂ ਨੇ ਉਲ੍ਹਾਮੇ ਵਾਲੇ ਸੁਰ ‘ਚ ਕਿਹਾ ਕਿ ਇੱਕ ਪਾਸੇ ਚੋਣ ਕਮਿਸ਼ਨ ਦਫਤਰ 70 ਫੀਸਦੀ ਤੋਂ ਵੱਧ ਪੋਲਿੰਗ ਕਰਾਉਣ ਲਈ ਜ਼ੋਰ ਲਾ ਰਿਹਾ ਹੈ ਤੇ ਦੂਜੇ ਪਾਸੇ ਜਿਸ ਤਰ੍ਹਾਂ ਸਾਡੇ ਆਗੂਆਂ ਨੂੰ ਪ੍ਰੋਗਰਾਮਾਂ ਵਿੱਚ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ,ਉਸ ਤੋਂ ਵੇਖਦਿਆਂ ਲੱਗਦਾ ਹੈ ਕਿ ਸਾਡੇ ਸਮਰਥਕ ਵੋਟਰਾਂ ਨੂੰ ਵੀ ਖਾਸ ਤੌਰ  ‘ਤੇ ਪਿੰਡਾਂ ਵਿਚ ਰੋਕਣ ਲਈ ਯਤਨ ਹੋਣਗੇ। ਇਸ ਲਈ ਮੈ ਚੋਣ ਕਮਿਸ਼ਨ ਨੂੰ ਲਿਖਿਆ ਹੈ ਕਿ ਉਹ ਯਕੀਨੀ ਬਣਾਵੇ ਕਿ ਵੋਟਰ ਬੂਥ ਤੇ ਪਹੁੰਚ ਕੇ ਆਪਣੀ ਵੋਟ ਪਾ ਸਕਣ।

ਉਹਨਾਂ ਚੋਣ ਕਮਿਸ਼ਨ ਨੂੰ ਭੇਜੇ ਮੰਗ ਪੱਤਰ ਵਿੱਚ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ ਦਿਹਾਤੀ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਧੇਰੇ ਕੇਂਦਰੀ ਪੁਲਸ ਬਲ ਤਾਇਨਾਤ ਕੀਤੇ ਜਾਣ।ਪੁਲਸ ਵੋਟਰਾਂ ਅਤੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ।ਪੋਲਿੰਗ ਬੂਥਾਂ ਦੀ ਵੀਡੀਓਗ੍ਰਾਫ਼ੀ ਕਰਵਾਏ ਜਾਏ। ਵੋਟਰਾਂ ਦਾ ਭਰੋਸਾ ਬਣਾਈ ਰੱਖਣ ਲਈ ਦਿਹਾਤੀ ਇਲਾਕਿਆਂ ਵਿੱਚ ਫਲੈਗ ਮਾਰਚ ਕੱਡੇ ਜਾਣ ।

ਜਿਕਰਯੋਗ ਹੈ ਕਿ ਭਾਜਪਾ ਉਮੀਦਵਾਰਾਂ ਦਾ ਪੰਜਾਬ ਵਿੱਚ ਥਾਂ-ਥਾਂ ਵਿਰੋਧ ਹੋ ਰਿਹਾ ਹੈ। ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਤੰਗ ਆਏ ਹੋਏ ਕਿਸਾਨ ਭਾਜਪਾ ਉਮੀਦਵਾਰਾਂ ਖਿਲਾਫ਼ ਸੜਕਾਂ ‘ਤੇ ਨਿਕਲੇ ਹੋਏ ਹਨ। ਕਿਸਾਨਾਾਂ ਦੇ ਵਿਰੋਧ ਤੋਂ ਪ੍ਰੇਸ਼ਾਨ ਹੋਏ ਫਰੀਦਕੋਟ ਲੋਕ ਸਭਾ ਹਲਕੇ ਤੋਂ  ਭਾਜਪਾ ਉਮੀਦਵਾਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਦੋ ਜੂਨ ਤੋਂ ਬਾਅਦ ਦੇਖਣਗੇ ਕਿਹੜਾ ਖੱਬੀ ਖਾਨ ਖੰਘਦਾ ਹੈ ।

Share

ਠੇਕਿਆਂ ਤੋਂ ਸ਼ਰਾਬ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਬਰੈਂਪਟਨ ਵਾਸੀ ਗ੍ਰਿਫ਼ਤਾਰ

Mark Carney Meets Indian PM Narendra Modi at G7 Summit in Kananaskis Canada

Fatal Two-Vehicle Collision Under Investigation in Surrey

Reader Interactions

Primary Sidebar

  • IMG_0622.jpeg
  • Beniwal-Law.jpg
  • 667F0AC8-6655-4EEE-B3A2-624E4A4C7527.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • PHOTO-2024-04-03-06-43-53.jpg
  • c29fdc21-3846-4fbe-a40f-2e5aadc634ed.jpeg
  • 72b58b98-b4a8-4edd-9eaf-8f4c793a0491.jpeg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...