• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday September 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਇੱਕ ‘ਅਣਐਲਾਨਿਆ ਸ਼ਹਿਨਸ਼ਾਹ’: ਸ਼ਿਵ ਕੁਮਾਰ ਬਟਾਲਵੀ

https://www.surreynewsbc.com/wp-content/uploads/2026/05/IMG_4426.jpeg
ਇੰਦਰਜੀਤ ਸਿੰਘ ਹਰਪੁਰਾ
May 5, 2026 9:45pm

6 ਮਈ ਸ਼ਿਵ ਬਟਾਲਵੀ ਦੀ 53ਵੀਂ ਬਰਸੀ `ਤੇ ਵਿਸ਼ੇਸ਼

`ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ, ਓਹੀ ਮੇਰਾ ਮਜ਼ਾਰ ਹੋਵੇਗਾ`

ਪਿੰਡ ਕੀੜੀ ਮੰਗਿਆਲ `ਚ ਸ਼ਿਵ ਨੂੰ ਅੱਜ ਵੀ ਕਰਦੇ ਹਨ ਲੋਕ ਯਾਦ, ਪਰ ਯਾਦਗਾਰ ਖੰਡਰ ਬਣੀ

ਰਾਵੀ ਦੇ ਕੰਡੇ ਪਿੰਡ ਕੀੜੀ ਮੰਗਿਆਲ ਵਿਖੇ ਜਿਉਂ 7 ਮਈ 1973 ਦਾ ਸੂਰਜ ਚੜਿਆ ਤਾਂ ਪੰਜਾਬੀ ਸਾਹਿਤ ਜਗਤ ਦਾ ਚਮਕਦਾ ਸੂਰਜ ਸ਼ਿਵ ਬਟਾਲਵੀ ਜੋਬਨ ਰੁੱਤੇ ਮਰਨ ਦਾ ਆਪਣਾ ਵਾਅਦਾ ਪੂਰਾ ਕਰਦਾ ਹੋਇਆ ਅੰਬਰਾਂ ਵਿੱਚ ਹਮੇਸ਼ਾਂ ਲਈ ਚਮਕਣ ਵਾਲਾ ਤਰਾ ਬਣ ਗਿਆ। 6 ਮਈ ਨੂੰ ਰਾਤ 9:30 ਵਜੇ ਦੇ ਕਰੀਬ ਸ਼ਿਵ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕਾ ਸੀ। ਜਿਉਂ ਹੀ ਪਿੰਡ ਕੀੜੀ ਮੰਗਿਆਲ ਵਿੱਚ ਸਵੇਰ ਹੋਣ ਸਾਰ ਸ਼ਿਵ ਦੀ ਮੌਤ ਦੀ ਖ਼ਬਰ ਫੈਲੀ ਤਾਂ ਪਿੰਡ ਵਾਲੇ ਉਸਦੇ ਸੁਹਰੇ ਘਰ ਜੋ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਹੋਇਆ ਖੂਬਸੂਰਤ ਘਰ ਸੀ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸੇ ਹੀ ਘਰ ਦੇ ਚੁਬਾਰੇ ਵਿੱਚ ਸ਼ਿਵ ਨੇ ਆਪਣੇ ਆਖ਼ਰੀ ਸਾਹ ਲਏ ਸਨ।

ਸ਼ਿਵ ਬਟਾਲਵੀ ਦੀ ਮੌਤ ਦੀ ਖ਼ਬਰ ਸੁਣ ਆਸ-ਪਾਸ ਦੇ ਇਲਾਕੇ ਵਿੱਚ ਉਸਦੇ ਚਾਹੁਣ ਵਾਲੇ ਕੀੜੀ ਮੰਗਿਆਲ ਪਹੁੰਚ ਗਏ। ਸ਼ਿਵ ਦੀ ਮੌਤ ਦੀ ਸੂਚਨਾ ਬਟਾਲੇ ਭੇਜੀ ਗਈ ਪਰ ਅਫ਼ਸੋਸ ਸ਼ਾਮ ਤੱਕ ਬਟਾਲੇ ਤੋਂ ਕੋਈ ਨਾ ਪਹੁੰਚਿਆ। ਆਖਰ ਦਿਨ ਭਰ ਦੀ ਉਡੀਕ ਤੋਂ ਬਾਅਦ ਸ਼ਾਮ ਨੂੰ ਪਿੰਡ ਕੀੜੀ ਮੰਗਿਆਲ ਦੇ ਸ਼ਮਸ਼ਾਨ ਘਾਟ ਵਿੱਚ ਸ਼ਿਵ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਰਾਵੀ ਕੰਢੇ ਬੜਾ ਪਿੰਡ ਲੋਹਟੀਆਂ ਵਿਖੇ ਜੰਮਿਆਂ ਸ਼ਿਵ ਰਾਵੀ ਦੇ ਕੰਢੇ ਪਿੰਡ ਕੀੜੀ ਮੰਗਿਆਲ ਦੇ ਸ਼ਮਸ਼ਾਨ ਘਾਟ ਵਿੱਚ ਪੰਜ ਤੱਤਾਂ ਵਿੱਚ ਵਲੀਨ ਹੋ ਗਿਆ।

ਸ਼ਿਵ ਬਟਾਲਵੀ ਦੇ ਸੁਹਰੇ ਪਰਿਵਾਰ ਵਿਚੋਂ ਅਨੁਰਿਧ ਸ਼ਰਮਾ ਜੋ ਪਿੰਡ ਕੀੜੀ ਮੰਗਿਆਲ ਦੇ ਸਰਪੰਚ ਵੀ ਰਹੇ ਹਨ, ਸ਼ਿਵ ਬਟਾਲਵੀ ਦੀਆਂ ਯਾਦਾਂ ਨੂੰ ਅੱਜ ਵੀ ਆਪਣੇ ਦਿਲ ਵਿੱਚ ਸਮੋਈ ਬੈਠੇ ਹਨ। ਅਨੁਰਿਧ ਸ਼ਰਮਾ ਦੱਸਦੇ ਹਨ ਕਿ ਸ਼ਿਵ ਜਦੋਂ ਆਖਰੀ ਸਮੇਂ ਬਿਮਾਰ ਸੀ ਅਤੇ ਪਿੰਡ ਸਹੁਰੇ ਘਰ ਕੀੜੀ ਮੰਗਿਆਲ ਵਿਖੇ ਰਹਿ ਰਿਹਾ ਸੀ ਤਾਂ ਉਸ ਸਮੇਂ ਉਸਦੀ ਉਮਰ 6 ਸਾਲਾਂ ਦੀ ਸੀ। ਉਹ ਦੱਸਦੇ ਹਨ ਸ਼ਿਵ ਬੱਚਿਆਂ ਨੂੰ ਬੜਾ ਪਿਆਰ ਕਰਦਾ ਸੀ ਅਤੇ ਅਸੀਂ ਉਸਦੇ ਲਾਗੇ ਬੈਠੇ ਰਹਿਣਾ। ਜਦੋਂ ਸਿਹਤ ਜਿਆਦਾ ਢਿੱਲੀ ਹੋ ਜਾਣੀ ਤਾਂ ਉਸਦੇ ਪੈਰਾਂ ਦੀਆਂ ਤਲੀਆਂ ਨੂੰ ਝੱਸਣ ਲੱਗ ਜਾਣਾ। ਅਨੁਰਿਧ ਦੱਸਦੇ ਹਨ ਅਸੀਂ ਉਸ ਸਮੇਂ ਉਹ ਬਹੁਤ ਛੋਟੇ ਸਾਂ ਅਤੇ ਉਸਨੂੰ ਸ਼ਿਵ ਦੀ ਏਨੀ ਵੱਡੀ ਹਸਤੀ ਬਾਰੇ ਗਿਆਨ ਵੀ ਨਹੀਂ ਸੀ ਪਰ ਇਸਦੇ ਬਾਵਜੂਦ ਵੀ ਜਦੋਂ ਉਹ ਉਸ ਕੋਲ ਜਾਂਦੇ ਤਾਂ ਉਸਦੀ ਮੌਜੂਦਗੀ ਉਸਦੇ ਵੱਡੇ ਹੋਣ ਦਾ ਅਹਿਸਾਸ ਜ਼ਰੂਰ ਕਰਵਾਉਂਦੀ ਸੀ।

ਰਾਵੀ ਦੇ ਪੁੱਤ ਸ਼ਿਵ ਕੁਮਾਰ ਬਟਾਲਵੀ ਬਾਰੇ ਪੰਜਾਬੀ ਦੇ ਉੱਘੇ ਸ਼ਾਇਰ ਡਾ. ਗੁਰਭਜਨ ਸਿੰਘ ਗਿੱਲ ਲਿਖਦੇ ਹਨ ਕਿ ਸ਼ਿਵ ਰਾਵੀ ਕੰਢੇ ਜੰਮਿਆਂ। ਉਹ ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿਚ ਕੁਝ ਅਰਸਾ ਪੜ੍ਹਿਆ। ਪਿੰਡ ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰ, ਪਾਖਰਪੁਰੇ ਸਕੂਲ ਅਧਿਆਪਨ, ਗਾਜ਼ੀਨੰਗਲ ਭੱਠੇ ਤੇ ਮੁਨਸ਼ੀ ਗੀਰੀ, ਡੇਰਾ ਬਾਬਾ ਨਾਨਕ ਰੋਡ ਬਟਾਲਾ ਅਤੇ ਚੰਡੀਗੜ੍ਹ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਕੀਤੀ ਪਰ ਇਸ ਸਭ ਉਸ ਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ।

ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਧੇਜ ਉਸ ਦੇ ਪੈਰਾਂ ਨੂੰ ਆਪਣੀ ਬੇੜੀ ਵਿਚ ਨਾ ਨੂੜ ਸਕਿਆ। ਉਸ ਦੇ ਕਾਦੀਆਂ ਵਿਚਲੇ ਸਹਿਪਾਠੀ ਸਾਬਕਾ ਐੱਮ.ਪੀ. ਸ: ਭੁਪਿੰਦਰ ਸਿੰਘ ਮਾਨ ਅਤੇ ਡਾ: ਮ.ਸ. ਬਾਜਵਾ ਦੱਸਦੇ ਨੇ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਰਾਵੀ ਦਾ ਪੁੱਤਰ ਸੀ ਨਾ। ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜ੍ਹਤੀ ਸੀ।

ਰਾਵੀ ਦਾ ਇਹ ਪੁੱਤ ਆਖ਼ਰ ਰਾਵੀ ਦੇ ਕੰਡੇ ਪਿੰਡ ਕੀੜੀ ਮੰਗਿਆਲ ਵਿਖੇ ਰਾਵੀ ਵਿੱਚ ਮਿਲ ਗਿਆ। ਸ਼ਿਵ ਨੇ ਆਪਣੇ ਨਾਮ ਨਾਲ ਬਟਾਲਵੀ ਜੋੜ ਕੇ ਨੂੰ ਪੂਰੀ ਦੁਨੀਆਂ ਵਿੱਚ ਬਟਾਲੇ ਨੂੰ ਮਸ਼ਹੂਰ ਕਰ ਦਿੱਤਾ। ਸ਼ਕਰਗੜ੍ਹ ਦਾ ਬੜਾ ਪਿੰਡ ਲੋਹਟੀਆਂ ਜੋ ਸ਼ਿਵ ਦਾ ਜਨਮ ਸਥਾਨ ਸੀ ਉਹ ਵੀ ਸ਼ਿਵ ਕਰਕੇ ਜਾਣਿਆ ਜਾਂਦਾ ਹੈ। ਪਿੰਡ ਕੀੜੀ ਮੰਗਿਆਲ ਵਿਖੇ ਸ਼ਿਵ ਦਾ ਅਰੁਣਾ ਨਾਲ ਵਿਆਹ ਹੋਇਆ। ਧੀ ਪੂਜਾ ਅਤੇ ਪੁੱਤਰ ਮਿਹਰਬਾਨ ਦੇ ਰੂਪ ਵਿੱਚ ਉਸਦੀ ਫੁਲਵਾੜੀ ਦੇ ਖੂਬਸੂਰਤ ਫੁੱਲ ਖਿੜੇ। ਸ਼ਿਵ ਅਕਸਰ ਹੀ ਆਪਣੇ ਸਹੁਰੇ ਪਿੰਡ ਆ ਜਾਂਦਾ ਸੀ। ਉਸਦੇ ਸੁਹਰੇ ਪਰਿਵਾਰ ਦੇ ਵੱਡੇ ਘਰ ਦਾ ਚੁਬਾਰਾ ਸ਼ਿਵ ਲਈ ਤਿਆਰ ਹੁੰਦਾ ਅਤੇ ਏਸੇ ਹੀ ਚੁਬਾਰੇ ਵਿੱਚ ਸ਼ਿਵ ਨੇ ਆਪਣੇ ਆਖ਼ਰੀ ਸਾਹ ਲਏ।

ਅਨੁਰਿਧ ਸ਼ਰਮਾ ਦੱਸਦੇ ਹਨ ਜਿ ਜਦੋਂ ਸ਼ਿਵ ਬਟਾਲਵੀ ਇਸ ਜਹਾਨੋਂ ਰੁਖ਼ਸਤ ਹੋ ਗਿਆ ਤਾਂ ਇਸ ਅਜ਼ੀਮ ਸ਼ਾਇਰ ਦੀ ਕੋਈ ਯਾਦਗਾਰ ਪਿੰਡ ਕੀੜੀ ਮੰਗਿਆਲ ਵਿਖੇ ਬਣਾਉਣ ਦੀ ਗੱਲ ਚੱਲੀ। ਆਖ਼ਰ ਸ਼ਿਵ ਦੀ ਯਾਦ ਵਿੱਚ ਇੱਕ ਲਾਇਬ੍ਰੇਰੀ ਬਣਾਈ ਗਈ। ਜਿਵੇਂ ਬਟਾਲੇ ਵਿੱਚ ਸ਼ਿਵ ਦੀ ਯਾਦਗਾਰ ਆਡੀਟੋਰੀਅਮ ਕਈ ਸਾਲ ਖੰਡਰ ਬਣੀ ਰਹੀ ਓਵੇਂ ਹੀ ਪਿੰਡ ਕੀੜੀ ਮੰਗਿਆਲ ਵਿੱਚ ਵੀ ਉਸਦੀ ਲਾਇਬ੍ਰੇਰੀ ਦੀ ਹਾਲਤ ਵੀ ਤਰਸਯੋਗ ਹੈ। ਸ਼ਿਵ ਦੇ ਇਹ ਬੋਲ ਕਿ `ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ, ਓਹੀ ਮੇਰਾ ਮਜ਼ਾਰ ਹੋਵੇਗਾ` ਪਿੰਡ ਕੀੜੀ ਮੰਗਿਆਲ ਵਿਖੇ ਵੀ ਸੱਚ ਸਾਬਤ ਹੋਏ ਹਨ। ਹਾਲਾਂਕਿ ਸਾਬਕਾ ਰਾਜਸਭਾ ਮੈਂਬਰ ਰਹੇ ਮਨੋਹਰ ਸਿੰਘ ਗਿੱਲ ਨੇ ਆਪਣੇ ਅਖਤਿਆਰੀ ਕੋਟੇ ਦੀ ਗ੍ਰਾਂਟ ਵਿਚੋਂ ਪਿੰਡ ਕੀੜੀ ਮੰਗਿਆਲ ਵਿਖੇ ਸ਼ਮਸ਼ਾਨ ਘਾਟ ਵਿੱਚ ਸ਼ਿਵ ਬਟਾਲਵੀ ਦੀ ਯਾਦ ਵੇਟਿੰਗ ਹਾਲ ਤੇ ਸਕੂਲ ਵਿੱਚ ਇੱਕ ਕਲਾਸ ਰੂਮ ਉਸਾਰ ਕੇ ਉਸਦੀ ਮਜ਼ਾਰ `ਤੇ ਦੀਵਾ ਬਾਲਣ ਦਾ ਯਤਨ ਜ਼ਰੂਰ ਕੀਤਾ ਸੀ। ਮੌਜੂਦਾ ਕੈਬਨਿਟ ਮੰਤਰੀ ਅਤੇ ਹਲਕੇ ਦੇ ਵਿਧਾਇਕ ਸ੍ਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਪਿੰਡ ਕੀੜੀ ਮੰਗਿਆਲ ਵਿੱਚ ਸ਼ਿਵ ਦੀ ਯਾਦ ਵਿੱਚ ਬਣੀ ਲਾਇਬਰੇਰੀ ਦੇ ਨਵੀਨੀਕਰਨ ਦੇ ਯਤਨ ਆਰੰਭੇ ਗਏ ਹਨ।

ਅਨੁਰਿਧ ਸ਼ਰਮਾਂ ਨੇ ਦੱਸਿਆ ਕਿ ਉਸਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲ 2005 ਤੇ 2008 ਵਿੱਚ ਦੋ ਵਾਰ ਪਿੰਡ ਕੀੜੀ ਮੰਗਿਆਲ ਵਿੱਚ ਸ਼ਿਵ ਦੀ ਬਰਸੀ ਮਨਾਉਣ ਦੇ ਉਪਰਾਲੇ ਵੀ ਕੀਤੇ ਪਰ ਉਸ ਤੋਂ ਬਾਅਦ ਕੋਈ ਸਹਿਯੋਗ ਨਹੀਂ ਮਿਲਿਆ। ਪਿੰਡ ਕੀੜੀ ਮੰਗਿਆਲ ਤੇ ਆਸ-ਪਾਸ ਦੇ ਇਲਾਕੇ ਦੇ ਲੋਕ ਅੱਜ ਵੀ ਸ਼ਿਵ ਦੀਆਂ ਇਸ ਇਲਾਕੇ ਨਾਲ ਜੁੜੀਆਂ ਯਾਦਾਂ ਨੂੰ ਯਾਦ ਕਰਦੇ ਹਨ। ਪਰ ਅਫ਼ਸੋਸ ਸ਼ਿਵ ਬਟਾਲਵੀ ਅਤੇ ਸਾਹਿਤ ਜਗਤ ਨਾਲ ਜੁੜੀਆਂ ਸੰਸਥਾਵਾਂ ਨੇ ਕਦੀ ਵੀ ਕੀੜੀ ਮੰਗਿਆਲ ਪਹੁੰਚ ਨਹੀਂ ਕੀਤੀ। ਉਸਦੀ ਮਜ਼ਾਰ `ਤੇ ਕਦੀ ਦੀਵਾ ਨਹੀਂ ਬਾਲਿਆ। ਖੈਰ ਸ਼ਿਵ ਬਟਾਲਵੀ ਇਸ ਸਭ ਦੇ ਬਾਵਜੂਦ ਵੀ ਹਮੇਸ਼ਾਂ ਪੰਜਾਬੀ ਸਾਹਿਤ ਜਗਤ ਦਾ ਧਰੂ ਤਾਰਾ ਬਣ ਕੇ ਚਮਕਦਾ ਰਹੇਗਾ।

– ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ
98155-77574

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News