• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday September 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਵਿੱਚ ਦਿਨ ਦਿਹਾੜੇ ਇੱਕ ਆਦਮੀ ਦਾ ਗੋਲੀਆਂ ਮਾਰ ਕੇ ਕਤਲ !

https://www.surreynewsbc.com/wp-content/uploads/2026/05/IMG_4413.jpeg
ਸਟਾਫ਼ ਰਿਪੋਰਟ
May 4, 2026 8:52pm

ਹਮਲਾਵਰ ਹੋਏ ਮੌਕੇ ਤੋਂ ਫ਼ਰਾਰ

ਸਰੀ, ਬੀ.ਸੀ. – ਕੈਨੇਡਾ ਦੇ ਸਰੀ ਸ਼ਹਿਰ ਵਿੱਚ ਅੱਜ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਹਨ । ਸੋਮਵਾਰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਵਾਪਰੀ ਇਸ ਘਟਨਾ ਵਿੱਚ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਸੰਗੀਨ ਜੁਰਮਾਂ ਨਾਲ ਨਜਿੱਠਣ ਵਾਲੀ Integrated Homicide Investigation Team (IHIT) ਨੂੰ ਸੌਂਪ ਦਿੱਤੀ ਗਈ ਹੈ !

ਪੁਲਿਸ ਨੂੰ 13000 ਬਲਾਕ ਅਤੇ 76 ਐਵਿਨਿਊ ‘ਤੇ ਇੱਕ ਕਾਰੋਬਾਰ ਵਿੱਚ ਗੋਲੀ ਚੱਲਣ ਦੀਆਂ ਰਿਪੋਰਟਾਂ ਮਿਲੀਆਂ ਸਨ । ਪ੍ਰਾਪਤ ਜਾਣਕਾਰੀ ਮੁਤਾਬਕ ਬਿਲਡਿੰਗ ਦੀ ਦੂਜੀ ਮੰਜਿਲ ‘ਤੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਮੌਕੇ ‘ਤੇ ਪਹੁੰਚੇ ਸਰੀ ਪੁਲਿਸ ਦੇ ਅਧਿਕਾਰੀਆਂ ਨੂੰ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਜਖਮੀ ਹਾਲਤ ਵਿੱਚ ਮਿਲਿਆ।

ਮੈਡੀਕਲ ਟੀਮ ਵੱਲੋਂ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਫੱਟੜ ਹੋਇਆ ਆਦਮੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ

ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਨਾ ਹੀ ਕਿਸੇ ਸ਼ੱਕੀ ਦਾ ਹੁਲੀਆ ਬਿਆਨ ਕੀਤਾ ਗਿਆ ਹੈ ।

ਯਾਦ ਰਹੇ , ਇਸ ਪਲਾਜ਼ੇ ਵਿੱਚ ਸਥਿਤ ਇੱਕ ਰੇਡੀਓ ਸਟੇਸ਼ਨ ਦੇ ਦਫ਼ਤਰ ‘ਤੇ ਪਿਛਲੇ ਸਾਲ ਗੋਲੀਆਂ ਚਲਾਈਆਂ ਗਈਆਂ ਸਨ । ਪਰ ਸਟਾਫ ਦਾ ਵਾਲ ਵਾਲ ਬਚਾਅ ਹੋ ਗਿਆ ਸੀ ।

ਸਰੀ ਵਿੱਚ ਇੱਕ ਹਫ਼ਤੇ ਵਿੱਚ ਹੀ ਗੋਲੀ ਵੱਜਣ ਨਾਲ ਹੋਏ ਕਤਲ ਦੀ ਇਹ ਦੂਜੀ ਘਟਨਾ ਹੈ ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News