• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday March 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਰਾਏ ਬੁਲਾਰ ਭੱਟੀ ਦੇ ਵੰਸ਼ਜ ਦਾ ਕੈਨੇਡਾ ਵਿਖੇ ਸਨਮਾਨ

https://www.surreynewsbc.com/wp-content/uploads/2025/06/IMG_0970.jpeg
ਸੰਦੀਪ ਸਿੰਘ ਧੰਜੂ
June 10, 2025 8:15am

ਸਰੀ –  ‘ਚੜਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਣੇ ਪਲੇਠੇ  ਸਮਾਗਮ ਦੌਰਾਨ ਸਰੀ ਵਿਖੇ ਰਾਏ ਬੁਲਾਰ ਭੱਟੀ ਦੇ ਵੰਸ਼ਜ ਰਾਏ ਬਿਲਾਲ ਭੱਟੀ ਅਤੇ ਰਾਏ ਸਈਅਦ ਉਲਾਹ ਭੱਟੀ ਦਾ ਸਨਮਾਨ ਕੀਤਾ ਗਿਆ । ਰਾਏ ਬੁਲਾਰ ਭੱਟੀ ਮੁਸਿਲਮ ਰਾਜਪੂਤ ਜਗੀਰਦਾਰ ਸਨ ਅਤੇ ਗੁਰੂ ਸਾਹਿਬ ਦੇ ਪਿਤਾ ਸ੍ਰੀ ਮਹਿਤਾ ਕਾਲੂ ਜੀ ਉਹਨਾ ਕੋਲ ਮੁਨਸ਼ੀ ਵਜੋਂ ਕੰਮ ਕਰਦੇ ਸਨ। ਰਾਏ ਬੁਲਾਰ ਭੱਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੱਬੀ ਰੂਪ ਪਹਿਚਾਣਿਆਂ ਅਤੇ ਆਪਣੀ ਕੁੱਲ ਜਮੀਨ ਵਿੱਚੋ ਅੱਧੀ 18,750 ਏਕੜ ਗੁਰੂ ਜੀ ਨੂੰ ਦਾਨ ਦੇ ਰੂਪ ਵਿੱਚ ਭੇਂਟ ਕੀਤੀ ਜਿੱਥੇ ਅੱਜ ਗੁਰੂਦੁਆਰਾ ਨਨਕਾਣਾ ਸਾਹਿਬ ਸਥਿਤ ਹਨ।

ਦੱਸਣਯੋਗ ਹੈ ਕਿ ਚੜ੍ਹਦੀ ਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਸਿੱਖੀ ਦੇ ਸਿਧਾਂਤ ‘ਸਰਬੱਤ ਦਾ ਭਲਾ’ ਦੇ ਨੈਤਿਕ ਆਧਾਰ ‘ਤੇ ਬਣਾਈ ਗਈ ਹੈ ਜਿਸਦਾ ਉਦੇਸ਼ ਨਿਰਪੱਖ ਹੋ ਕੇ ਸਮਾਜ ਦੀ ਸੇਵਾ ਕਰਨੀ ਅਤੇ ਮਾਨਵਤਾ ਦੀ ਭਲਾਈ ਦੇ ਕਾਰਜ ਹਨ। ਇਸੇ ਭਾਵਨਾ ਨਾਲ ਸੰਸਥਾ ਵੱਲੋਂ  ਖੂਨਦਾਨ ਕੈਂਪ,ਭੋਜਨ ਵੰਡ ਅਤੇ ਸਫਾਈ ਮੁਹਿੰਮ, ਗਰੀਬ ਅਤੇ ਲੋੜਵੰਦ ਪਰਿਵਾਰ ਦੀ ਮਦਦ, ਨਵੇਂ ਪ੍ਰਵਾਸੀਆਂ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਦੇ ਕਾਰਜ ਉਲੀਕ ਗਏ ਹਨ ਜਿਨ੍ਹਾਂ ਦੀ ਰੂਪ ਰੇਖਾ ਭਵਿੱਖ ਵਿੱਚ ਜਨਤਕ ਕੀਤੀ ਜਾਵੇਗੀ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News