• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday February 9, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

‘ਇੱਕ ਲੱਖ ਲੋਕ ਅੱਖਾਂ ਦਾਨ ਕਰਨ ਲਈ ਤਿਆਰ’- ਸੁੱਖੀ ਬਾਠ

https://www.surreynewsbc.com/wp-content/uploads/2025/10/IMG_2769.jpeg
ਸਰਿਤਾ ਸ਼ਰਮਾ
October 27, 2025 10:25am

ਸਰੀ, ਬੀ.ਸੀ. –  (ਸਰਿਤਾ ਸ਼ਰਮਾ )-ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਅਤੇ ਉੱਘੇ ਕਾਰੋਬਾਰੀ ਸ੍ਰੀ ਸੁੱਖੀ ਬਾਠ ਜੀ ਵਲੋਂ ਪੰਜਾਬ ਭਵਨ ਸਰੀ ਕੈਨੇਡਾ ਵਿਖੇ ਪੁਨਰਜੋਤ Eye Bank ਲੁਧਿਆਣਾ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਅਸ਼ੋਕ ਮਹਿਰਾ ਦਾ ਸੁਆਗਤ ਕੀਤਾ ਅਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸਦਾ ਮੁੱਖ ਵਿਸ਼ਾ ਹਨ੍ਹੇਰੇ ਤੋਂ ਚਾਨਣ ਵੱਲ ਸੀ। ਇਸ ਵਿੱਚ ਲੋਕਾਂ ਨੂੰ ਅੱਖਾਂ ਦਾਨ ਬਾਰੇ ਜਾਗਰੂਕ ਕੀਤਾ ਗਿਆ। ਅਸ਼ੋਕ ਮਹਿਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਨਰਜੋਤ Eye Bank ਹੁਣ ਤੱਕ ਲੱਖਾ ਲੋਕਾਂ ਨੂੰ ਅੱਖਾਂ ਦਾਨ ਕਰਵਾ ਚੁੱਕੀ ਹੈ। ਇਸਦੇ ਨਾਲ ਹੀ ਅੱਜ ਪੰਜਾਬ ਭਵਨ ਸਰੀ ਵੱਲੋਂ ਵੀ ਇਹ ਪ੍ਰਣ ਕੀਤਾ ਗਿਆ ਕਿ ਅਸੀ ਦੁਨੀਆ ਵਿਚੋਂ ਹਨ੍ਹੇਰਾ ਦੂਰ ਕਰਨ ਦਾ ਯਤਨ ਕਰਾਂਗੇ ਅਤੇ ਉਹਨਾਂ ਦੇ ਬੁਝੇ ਹੋਏ ਦੀਵੇ ਵਿੱਚ ਚਾਨਣ ਭਰਨ ਦੀ ਕੋਸ਼ਿਸ਼ ਕਰਾਂਗੇ।
ਇਸ ਸਮਾਗਮ ਵਿੱਚ ਪਹੁੰਚੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਭਵਨ ਦੇ ਇਸ ਯਤਨ ਦੀ ਸ਼ਲਾਘਾ ਕੀਤੀ ।
ਸ੍ਰੀ ਸੁੱਖੀ ਬਾਠ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਤੋਂ 15 ਸਾਲ ਪਹਿਲਾਂ ਪੁਨਰਜੋਤ Eye Bank( NGO) ਲੁਧਿਆਣਾ ਵਿੱਖੇ ਸਥਾਪਿਤ ਕੀਤੀ ਗਈ ਸੀ ਜਿਸਦਾ ਮੁੱਖ ਮਕਸਦ ਲੋਕਾਂ ਨੂੰ ਅੰਗ ਦਾਨ ਕਰਨ ਬਾਰੇ ਜਾਗਰੂਕ ਕਰਨਾ ਸੀ ਅਤੇ ਜਿਸ ਵਿੱਚ ਅੱਖਾਂ ਦਾ ਦਾਨ ਕਰਨਾ ਮੁੱਖ ਸੀ। ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਕਿ ਹੁਣ ਤੱਕ ਲਗਭਗ ਇਕ ਲੱਖ ਲੋਕ ਫਾਰਮ ਭਰ ਕੇ ਆਪਣੀਆਂ ਅੱਖਾਂ ਦਾਨ ਕਰਨ ਲਈ ਤਿਆਰ ਹਨ। ਸ੍ਰੀ ਸੁੱਖੀ ਬਾਠ ਨੇ ਵੀ ਇਹ ਵੀ ਕਿਹਾ ਕਿ ਲੋੜਬੰਦ ਲੋਕਾਂ ਇਕ ਰੁਪਿਆ ਨਹੀਂ ਲਿਆ ਜਾਂਦਾ ਸਾਰਾ ਇਲਾਜ ਮੁਫਤ ਵਿੱਚ ਕੀਤਾ ਜਾਂਦਾ ਹੈ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਹਨਾਂ ਨੇ ਲੋਕਾਂ ਨੂੰ ਆਪਣੇ ਭਾਈਚਾਰੇ ਨੂੰ ਵੀ ਜਾਗਰੂਕ ਕਰਨ ਲਈ ਕਿਹਾ। ਤਾਂ ਜੋ ਉਹਨਾਂ ਦੇ ਇਸ ਸੰਸਾਰ ਤੋਂ ਰੁਖ਼ਸਤ ਹੋਣ ਤੋਂ ਬਾਅਦ ਲੋੜਬੰਦ ਲੋਕ ਉਹਨਾਂ ਦੀਆਂ ਅੱਖਾਂ ਨਾਲ ਇਸ ਸੰਸਾਰ ਨੂੰ ਦੇਖ ਸਕਣ।

Share

Mark Carney Calls for Swift Parliamentary Action After Meeting with Pierre Poilievre

MLA Mandeep Dhaliwal Highlights CityReach Food Program, Calls for Action on Food Security

ਸਰੀ ਵਿੱਚ ਅਣਚਾਹੀਆਂ ਵੱਡੀਆਂ ਵਸਤੂਆਂ ਚੁੱਕਣ ਵਿੱਚ ਆਏਗੀ ਤੇਜ਼ੀ, ਸਿਟੀ ਨੇ ਵਧੇਰੇ ਟਰੱਕ ਕੀਤੇ ਸ਼ਾਮਲ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News