• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday March 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਪੀ.ਯੂ. ਵਿਖੇ ‘ਸੇਵਾ ਦਾ ਸਿੱਖ ਸੰਕਲਪ’ ਵਿਸ਼ੇ ‘ਤੇ ਤਿੰਨ ਰੋਜ਼ਾ ਕਾਨਫ਼ਰੰਸ ਸ਼ੁਰੂ

https://www.surreynewsbc.com/wp-content/uploads/2025/02/IMG_9249.jpeg
ਸਟਾਫ ਰਿਪੋਰਟ
February 11, 2025 10:02am

ਚੰਡੀਗੜ੍ਹ- ਤਿੰਨ ਰੋਜਾ ਵਿਸ਼ਵ ਪੰਜਾਬੀ ਕਾਨਫ਼ਰੰਸ “ਸੇਵਾ ਦਾ ਸਿੱਖ ਸੰਕਲਪ “ਦਾ ਅੱਜ ਲਾਅ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਗਾਜ਼ ਹੋ ਗਿਆ ਹੈ ।ਅੱਜ ਪਹਿਲੇ ਦਿਨ ਕਾਨਫਰੰਸ ਦਾ ਦਾ ਉਦਘਾਟਨ ਪ੍ਰੋਫ਼ੈਸਰ ਰੇਨੂੰ ਵਿਗ ਵੀ.ਸੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕੀਤਾ ਗਿਆ।  ਸਮਾਗਮ ਵਿੱਚ ਜਸਟਿਸ ਜੇ. ਐਸ. ਖੇਹਰ (ਫਾਰਮਰ ਚੀਫ ਜਸਟਿਸ ਆਫ ਇੰਡੀਆ) ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਵਾਈ ਅਤੇ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਨੇ ਪ੍ਰਧਾਨਗੀ ਕੀਤੀ।ਉੱਘੇ ਚਿੰਤਕ ਪੀ ਬੀ ਐਸ ਲਾਂਬਾ ਅਤੇ ਸਰਦਾਰ ਰਣਜੋਤ ਸਿੰਘ ਹੁਰਾਂ ਤੋਂ ਇਲਾਵਾ ਸਰਦਾਰ ਗੁਰਤੇਜ ਸਿੰਘ ਆਈ.ਏ.ਐਸ. ਹੁਰਾਂ ਨੇ ਕੁੰਜੀਵਤ ਭਾਸ਼ਣ ਦਿੱਤਾ । ਗੁਰਦੇਵ ਸਿੰਘ ਆਈ ਏ ਐਸ, ਹਰਦਿਆਲ ਸਿੰਘ ਆਈ ਏ ਐਸ ਪ੍ਰੋਫ਼ੈਸਰ ਬਲਕਾਰ ਸਿੰਘ, ਸਰਦਾਰ ਭੁਪਿੰਦਰ ਸਿੰਘ ਬਾਜਵਾ ਅਤੇ ਸਰਦਾਰ ਮੋਤਾ ਸਿੰਘ ਸਰਾਏ ਸਮੇਤ ਪੰਜ ਉੱਘੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਵਿਰਾਸਤ ਪੰਜਾਬ ਮੰਚ ਦੇ ਚੇਅਰਮੈਨ ਪ੍ਰੋ.ਹਰਜੋਧ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਇਹ ਕਾਨਫਰੰਸ ‘ਸੇਵਾ ਦਾ ਸਿੱਖ ਸੰਕਲਪ’ ਵਿਸ਼ੇ ਉੱਤੇ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਵਿੱਚ ਸੇਵਾ ਦੀ ਪਰੰਪਰਾ ਹੈ ਪਰ ਸਿੱਖ ਧਰਮ ਵਿੱਚ ਸੇਵਾ ਦਾ ਸੰਕਲਪ ਨਿਰਾਲਾ ਅਤੇ ਵਿਲੱਖਣ ਹੈ,ਜਿਹੜਾ ਕਿ ਦੂਜਿਆਂ ਧਰਮਾਂ ਤੋਂ ਇਸ ਨੂੰ ਨਿਖੇੜਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼  ਤੋਂ ਮੰਨੇ ਪ੍ਰਮੰਨੇ ਵਿਦਵਾਨ ਭਾਗ ਲੈ ਰਹੇ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਧਰਮ ਸ਼ਾਸਤਰੀ,ਸਾਹਿਤਕਾਰ,ਸਮਾਜ ਸ਼ਾਸਤਰੀ,ਦਰਸ਼ਨ ਸ਼ਾਸਤਰੀ,ਸ਼ਾਮਲ ਹੋਣਗੇ ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਲਗਭਗ 10 ਸੈਸ਼ਨ ਹੋਣਗੇ ਜਿਨ੍ਹਾਂ ‘ਚੋ ਤੁਲਨਾਤਮਕ ਧਰਮ ਅਧਿਐਨ ਤੋਂ ਇਲਾਵਾ ਸਿੱਖ ਧਰਮ ਵਿੱਚ ਸੇਵਾ,ਸਿਮਰਨ,ਭਗਤੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਪਰਚੇ ਪੇਸ਼ ਕੀਤੇ ਜਾਣਗੇ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Comments

  1. Dr.Maninderjit kaur says

    February 11, 2025 at 4:32 pm

    ਬਹੁਤ ਵਧੀਆ ਉਪਰਾਲਾ

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News