• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday November 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪਹਿਲਾ ਪੂਰਨਮਾਸ਼ੀ ਸਨਮਾਨ ਪ੍ਰਿੰਸੀਪਲ ਸਰਵਣ ਸਿੰਘ ਨੂੰ

https://www.surreynewsbc.com/wp-content/uploads/2026/11/IMG_5701.jpeg
Staff Report
November 10, 2026 3:52am

ਢੁੱਡੀਕੇ ,ਜਗਰਾਓਂ – ਪਿੰਡ ਦਾ ਸੰਕਲਪ, ਹਸਤੀ ਅਤੇ ਸੰਭਾਵਨਾ ਨੂੰ ਸਾਰਥਕ ਕਰਨ ਹਿਤ ਪੰਜਾਬੀ ਦੇ ਸਿਰਮੌਰ ਵਾਰਤਕਕਾਰ; ਖੇਡ ਸੱਭਿਆਚਾਰ ਦੀ ਪਨੀਰੀ ਲਾਉਣ ਵਾਲੇ; ਪਹਿਲਾਂ ਢੁੱਡੀਕੇ ਅਤੇ ਫੇਰ ਮੁਕੰਦਪੁਰ ਵਿਖੇ ਪੇਂਡੂ ਸਿੱਖਿਆ ਸੰਸਥਾਵਾਂ ਨੂੰ ਮਜ਼ਬੂਤ ਆਧਾਰ ਦੇਣ ਵਾਲੇ; ਪੰਜਾਬੀ ਬੋਲੀ ਦੇ ਸਵਾਲ ਉਤੇ ਪਹਿਰਾ ਦੇਣ ਵਾਲੇ; ਕਬੱਡੀ ਦੀ ਕਮੈਂਟਰੀ ਦਾ ਸਕੂਲ ਖੜਾ ਕਰਨ ਵਾਲੇ; ਢੁੱਡੀਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਸੇਵਾਵਾਂ ਨਿਭਾ ਰਹੇ ਪ੍ਰਤਿਬੱਧ ਸਾਹਿਤਕ ਸੱਭਿਆਚਾਰਕ ਕਾਮੇ ਪ੍ਰਿੰਸੀਪਲ ਸਰਵਣ ਸਿੰਘ ਨੂੰ ਅੱਠਵੇਂ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ ਢੁੱਡੀਕੇ ਵਿਖੇ ਐਤਵਾਰ 22 ਨਵੰਬਰ 2026 ਨੂੰ ਪਹਿਲਾ ‘ਪੂਰਨਮਾਸ਼ੀ ਸਨਮਾਨ’ ਦਿੱਤਾ ਜਾਵੇਗਾ।

2019 ਤੋਂ ਜਾਰੀ ਤਿੰਨ-ਰੋਜ਼ਾ ਪੂਰਨਮਾਸ਼ੀ ਜੋੜ ਮੇਲੇ ਨੂੰ ਅਦਾਰਾ 23 ਮਾਰਚ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਅਦਾਰੇ ਦੇ ਡਾਇਰੈਕਟਰ ਸੁਮੇਲ ਸਿੰਘ ਸਿੱਧੂ ਨੇ ਦੱਸਿਆ ਕਿ 1949 ਵਿੱਚ ਆਏ ਜਸਵੰਤ ਸਿੰਘ ਕੰਵਲ ਦੇ ਨਾਵਲ ‘ਪੂਰਨਮਾਸ਼ੀ’ ਨੇ ਆਧੁਨਿਕ ਦੌਰ ਦੀ ਵੰਗਾਰ ਦੇ ਸਾਂਹਵੇ ਪੰਜਾਬ ਦੇ ਪਿੰਡ ਦੀ ਹਸਤੀ, ਸੁਪਨਾ ਅਤੇ ਸੰਭਾਵਨਾ ਨੂੰ ਪੰਜਾਬੀ ਸਾਹਿਤ, ਵਿਚਾਰਧਾਰਾ ਅਤੇ ਇਤਿਹਾਸ ਦੇ ਕੇਂਦਰ ਵਿੱਚ ਲੈ ਆਂਦਾ। ਪੰਜਾਬੀ ਇਤਿਹਾਸਧਾਰਾ ਵਿਚ ਵੱਖ-ਵੱਖ ਵੇਲਿਆਂ ‘ਤੇ ਸ਼ਹਿਰੀ ਖੇਤਰ ਦੇ ਮੁਕਾਬਲੇ ਵਿਚ ਪਿੰਡ ਨੇ ਪੰਜਾਬ ਦੇ ਸੰਕਟਾਂ ਨਾਲ ਮੱਥਾ ਲਾਉਣ ਲਈ ਅਗਵਾਈ ਦਿੱਤੀ ਹੈ। ਇਸ ਸਵਾਲ ਨੂੰ ਕਿਸਾਨ ਮੋਰਚੇ ਨੇ ਸਾਡੇ ਦੌਰ ਵਿੱਚ ਅਗਾਂਹ ਤੋਰਿਆ ਹੈ।

ਪ੍ਰਿੰਸੀਪਲ ਸਰਵਣ ਸਿੰਘ ਜੀ ਦੀ ਸਾਰੀ ਹਯਾਤੀ ਦਾ ਸਾਂਝਾ ਸੂਤਰ ਪੰਜਾਬੀ ਪਿੰਡ ਦੇ ਇਸ ਸੁਪਨੇ ਅਤੇ ਸੰਭਾਵਨਾ ਨੂੰ ਹਰਿਆ ਰੱਖਣ ਵਿੱਚ ਲੱਭਦਾ ਹੈ। ਉਹਨਾਂ ਨੇ ਪੰਜਾਬੀ ਵਾਰਤਕ ਦੀ ਢੁੱਡੀਕੇ ਟਕਸਾਲ ਨੂੰ ਵਿਸਥਾਰਿਆ ਹੈ।
ਇਸੇ ਕਰਕੇ ਪਹਿਲੇ ਪੂਰਨਮਾਸ਼ੀ ਸਨਮਾਨ ਲਈ ਉਹਨਾਂ ਦੀ ਚੋਣ ਇਹਨਾਂ ਸਾਰੇ ਵਡੇਰੇ ਪ੍ਰਸੰਗਾਂ ਦੀ ਵੀ ਨਿਸ਼ਾਨਦੇਹੀ ਹੈ।

ਇਸ ਸਨਮਾਨ ਦੀ ਰਸਮ ਪੰਜਾਬੀ ਦੇ ਸਿਰਮੌਰ ਲੇਖਕ ਸਵਰਾਜਬੀਰ ਅਤੇ ਵਿਦਵਾਨ ਪ੍ਰੋ. ਪੁਸ਼ਪਿੰਦਰ ਸਿਆਲ ਵੱਲੋਂ ਨਿਭਾਈ ਜਾਵੇਗੀ। ਉਹਨਾਂ ਦੇ ਵਿਦਿਆਰਥੀ ਅਤੇ ਪ੍ਰਸਿੱਧ ਪੰਜਾਬੀ ਵਿਦਵਾਨ ਸੁਖਦੇਵ ਸਿੰਘ ਸਰਸਾ ਅਤੇ ਖੇਡ ਲੇਖਕ ਨਵਦੀਪ ਗਿੱਲ ਪ੍ਰਿੰਸੀਪਲ ਸਰਵਣ ਸਿੰਘ ਬਾਰੇ ਵਿਚਾਰ ਰੱਖਣਗੇ।
ਸਨਮਾਨ ਵਿੱਚ 31 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ, ਸਨਮਾਨ ਚਿੰਨ੍ਹ
ਅਤੇ ਦੋਸ਼ਾਲਾ ਭੇਂਟ ਕੀਤਾ ਜਾਏਗਾ।

20-21-22 ਨਵੰਬਰ, 2026 ਤੋਂ ਸ਼ੁਰੂ ਹੋ ਰਹੇ ਇਸ ਜੋੜ ਮੇਲੇ ਦੌਰਾਨ ਪੰਜਾਬ ਸਰੋਕਾਰ ਉਤੇ ਇਕਾਗਰ ਤੇਰਾਂ ਬੈਠਕਾਂ ਵਿਚ ਨੌਜਵਾਨ ਪੰਜਾਬੀ ਬੁਧੀਜੀਵੀ ਇਕੱਤਰ ਹੁੰਦੇ ਹਨ। ਇਸ ਵਰ੍ਹੇ ਦਾ ਮੇਲਾ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ, ਦਰਵੇਸ਼ ਸਾਹਿਤਕਾਰ ਨਾਨਕ ਸਿੰਘ, ਸੰਗਰਾਮੀ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਤੇ ਫੋਟੋ ਕਲਾਕਾਰ ਹਰਭਜਨ ਬਾਜਵਾ ਦੀ ਸਿਮਰਤੀ ਵਿਚ ਉਲੀਕਿਆ ਗਿਆ ਹੈ।

ਮੇਲੇ ਦੇ ਪ੍ਰਬੰਧਕ ਉੱਘੇ ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਨੇ ਇਸ ਸ਼ੁਭਚਿੰਤਨੀ ਉੱਦਮ ਵਿਚ ਸ਼ਾਮਿਲ ਹੋਣ ਲਈ ਨਿੱਘਾ ਸੱਦਾ ਦਿੱਤਾ ਹੈ ।

Share

Panjab University gets new Vice Chancellor

Justin Trudeau Joins Oxford University

Canada Extends LMIA Duration to Two Years, Eases Rules for Early Childhood Educators

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...