• thumbnail_1200-x-340-1-1.jpg
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday August 3, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਬਦੇਸ਼ਾਂ ਵਿੱਚ ਵੱਸਦੇ ਪੰਜਾਬੀ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਤਨ ਮਨ ਧਨ ਕੁਰਬਾਨ ਕਰਨ ਲਈ ਤਿਆਰ- ਡਾ. ਇਕਵਿੰਦਰ ਸਿੰਘ ਗਿੱਲ

https://www.surreynewsbc.com/wp-content/uploads/2024/10/B474CF44-C039-4932-AB29-8D5BD91BF794.jpeg
Staff Report
October 10, 2024 9:50pm

ਲੁਧਿਆਣਾ- ਕੈਲੇਫੋਰਨੀਆ(ਅਮਰੀਕਾ) ਵੱਸਦੇ ਸਰਗਰਮ ਸਮਾਜਿਕ ਆਗੂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਐੱਨ.ਆਰ.ਆਈ.ਕਮਿਸ਼ਨ ਦੇ ਆਨਰੇਰੀ ਮੈਂਬਰ ਡਾ. ਇਕਵਿੰਦਰ ਸਿੰਘ ਗਿੱਲ ਨੇ ਅੱਜ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਬਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀ ਆਪਣੇ ਸੂਬੇ ਪੰਜਾਬ ਲਈ ਤਨ ਮਨ ਧਨ ਕੁਰਬਾਨ ਕਰਨ ਲਈ ਤਿਆਰ ਹਨ ਪਰ ਇਸ ਲਈ ਇਥੋਂ ਦੀਆਂ ਸਮਾਜਿਕ, ਸਿੱਖਿਆ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਸਮਾਂਬੱਧ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਇਸ ਕਾਰਜ ਦੇ ਆਰੰਭ ਵਜੋਂ ਉਹ ਅਤੇ ਉਨ੍ਹਾਂ ਦੇ ਸੀਨੀਅਰ ਤੇ ਜੂਨੀਅਰ ਪਰਵਾਸੀ ਵੀਰ ਆਪਣੇ ਜੱਦੀ ਪਿੰਡ ਚੂਹੜਚੱਕ ( ਮੋਗਾ) ਤੋਂ ਵਿਕਾਸ ਕਾਰਜ ਆਰੰਭ ਕਰ ਚੁਕੇ ਹਨ। ਪਿੰਡ ਦੇ ਸਰਬਪੱਖੀ ਵਿਕਾਸ ਲਈ ਪਿੰਡ ਚੂਹੜਚੱਕ ਦੇ ਨਾਸਾ ਸਥਿਤ ਵਿਗਿਆਨੀ ਡਾ. ਸੁਰਿੰਦਰਪਾਲ ਸ਼ਰਮਾ ਪਿਛਲੇ ਇੱਕ ਸਾਲ ਤੋਂ ਪਿੰਡ ਵਿੱਚ ਰਹਿ ਕੇ ਵਿਕਾਸ ਕਾਰਜ ਕਰਵਾ ਰਹੇ ਹਨ। ਡਾ. ਇਕਵਿੰਦਰ ਸਿੰਘ ਗਿੱਲ ਵੀ ਕੁਝ ਨਵੇਂ ਪ੍ਰਾਜੈਕਟ ਉਲੀਕ ਰਹੇ ਹਨ ਜਿਸ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਮੁਕਤੀ ਹਾਸਲ ਕਰਨਾ ਹੈ। ਡਾ਼ ਗਿੱਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਥਿਤ ਵੈਟਰਨਰੀ ਕਾਲਿਜ ਵਿੱਚੋਂ ਸਾਲ 1983 ਦੇ ਗਰੈਜੂਏਟ ਹਨ। ਪਿਛਲੇ ਲੰਮੇ ਸਮੇਂ ਤੋ ਉਹ ਹੇਵਡ(ਕੈਲੀਫੋਰਨੀਆ) ਵਿੱਚ ਵੈਟਰਨਰੀ ਸੇਵਾਵਾਂ ਦੇ ਰਹੇ ਹਨ।
ਡਾ. ਗਿੱਲ ਦਾ ਸੁਆਗਤ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ
ਕਿ ਵਿਦੇਸ਼ੀ ਧਰਤੀਆਂ ਤੇ ਵੱਸਦੇ ਪੰਜਾਬੀਆਂ ਨੂੰ ਉਪਜੀਵਕਾ ਕਮਾਉਣ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਬਾਰੇ ਵੀ ਕੰਮ ਕਰਨ ਦੀ ਲੋੜ ਹੈ ਤਾਂ ਜੋ ਸਰਬੱਤ ਦਾ ਭਲਾ ਮੰਗਦੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੀਕ ਪਹੁੰਚਾਇਆ ਜਾ ਸਕੇ। ਇਸ ਕਾਰਜ ਨੂੰ ਆਪੋ ਆਪਣੇ ਘਰਾਂ ਤੋਂ ਸ਼ੁਰੂ ਕਰਕੇ ਸਾਂਝੇ ਸੰਸਥਾਗਤ ਢਾਂਚੇ ਤੀਕ ਪੁੱਜਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਕੁਝ ਨਿੱਜੀ ਸੰਸਥਾਵਾਂ ਵੀ ਔਨਲਾਈਨ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਪਸਾਰ ਲਈ ਪੜ੍ਹਾਉਂਦੀਆਂ ਹਨ। ਉਨ੍ਹਾਂ ਨਾਲ ਵੀ ਜੁੜਨ ਦੀ ਲੋੜ ਹੈ। ਡਾ. ਇਕਵਿੰਦਰ ਸਿੰਘ ਗਿੱਲ ਨੂੰ ਇਸ ਮੌਕੇ ਪੁਸਤਕਾ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਇਕਵਿੰਦਰ ਸਿੰਘ ਗਿੱਲ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਚੋਣਵੇਂ ਵਿਦਿਆਰਥੀਆਂ ਨਾਲ 14 ਅਕਤੂਬਰ ਨੂੰ ਵਿਚਾਰ ਵਟਾਂਦਰਾ ਕਰਨਗੇ।

Share

Mayor Brenda Locke Visits Kap’s Cafe After Targeted Shooting, Emphasizes Community Resilience

ਮੀਰੀ ਪੀਰੀ ਨਗਰ ਕੀਰਤਨ ਮੌਕੇ ਸਰੀ ਦੀ ਮੇਅਰ ਬਰਿੰਡਾ ਲੌਕ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨੇ ਜਾਣ ‘ਤੇ ਕੀਤਾ ਗਿਆ ਸਨਮਾਨਿਤ

Missing Person Alert – Help Locate Nishan

Reader Interactions

Primary Sidebar

  • 5C46EDE0-D244-4F1B-9014-BB83A2FC590E.jpeg
  • Beniwal-Law.jpg
  • 667F0AC8-6655-4EEE-B3A2-624E4A4C7527.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • PHOTO-2024-04-03-06-43-53.jpg
  • c29fdc21-3846-4fbe-a40f-2e5aadc634ed.jpeg
  • IMG_1514.jpeg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News