• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday March 30, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਟਰੂਡੋ ਸਰਕਾਰ ਡਿੱਗਣ ਦਾ ਖ਼ਤਰਾ ਟਲਿਆ,ਐਨ.ਡੀ.ਪੀ. ਨੇ ਕੰਜ਼ਰਵੇਟਿਵਾਂ ਦੇ ਮਤੇ ਖ਼ਿਲਾਫ਼ ਭੁਗਤਣ ਦਾ ਕੀਤਾ ਫ਼ੈਸਲਾ

https://www.surreynewsbc.com/wp-content/uploads/2024/09/C47F3DB1-FBBA-4D9D-9D1B-0841AB740931.jpeg
ਸਟਾਫ ਰਿਪੋਰਟ
September 19, 2024 3:31pm

ਔਟਵਾ- ਕੈਨੇਡਾ ਦੀ ਲਿਬਰਲ ਸਰਕਾਰ ਦੇ ਡਿੱਗਣ ਦਾ ਖ਼ਤਰਾ ਫਿਲਹਾਲ ਟਲ ਗਿਆ ਹੈ। ਐਨਡੀਪੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਕੰਜ਼ਰਵੇਟਿਵ ਨੇਤਾ ਪਿਏਰੇ ਪੌਲੀਐਵ ਦੇ ਮਤੇ ਦੇ ਖਿਲਾਫ਼ ਵੋਟ ਪਾਉਣਗੇ, ਕੰਜ਼ਰਵੇਟਿਵ ਵੱਲੋਂ ਆਂਉਂਦੇ ਮੰਗਲਵਾਰ ਨੂੰ ਸਰਕਾਰ ਖ਼ਿਲਾਫ ਬੇਭਰੋਸਗੀ ਮਤਾ ਲਿਆਂਦਾ ਜਾਵੇਗਾ,ਜਿਸ ਨੂੰ ਲਿਬਰਲ ਸਰਕਾਰ ਲਈ ਵੱਡੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਸੀ ।ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਮੁੱਖ ਸਮਾਜਿਕ ਪ੍ਰੋਗਰਾਮਾਂ ਨੂੰ ਖਤਮ ਕਰਨ ਲਈ ਪੋਲੀਐਵ ਦੇ ਯਤਨਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ, “ਪੀਏਰ ਦੀ ਯੋਜਨਾ ਬਿਗ ਫਾਰਮਾ ਦੇ ਮੁਨਾਫ਼ਿਆਂ ਲਈ ਫਾਰਮਾਕੇਅਰ ਨੂੰ ਬੰਦ ਕਰਨ ਦੀ ਹੈ।ਜਦਕਿ ਸਾਡੀ ਯੋਜਨਾ ਪੌਲੀਐਵ ਨੂੰ ਰੋਕਣ ਅਤੇ ਰਾਹਤ ਪ੍ਰਦਾਨ ਕਰਨ ਦੀ ਹੈ। ਕੈਨੇਡਾ ਦਾ ਭਵਿੱਖ ਅਤੇ ਮੱਧ ਵਰਗ ਦਾ ਭਵਿੱਖ ਬਹੁਤ ਮਹੱਤਵਪੂਰਨ ਹੈ। ਅਸੀਂ ਪੌਲੀਐਵ ਦੀਆਂ ਚਾਲਾਂ ਨਹੀਂ ਚੱਲਦੇ।”

ਇਸ ਤੋਂ ਪਹਿਲਾਂ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਲਿਬਰਲਜ਼ ਦੀ ਕਹਾਣੀ ਹੁਣ ਖ਼ਤਮ ਹੋ ਚੁੱਕੀ ਹੈ। ਉਹਨਾਂ ਨੇ ਅਜੇ ਕੱਲ੍ਹ ਹੀ ਆਪਣੇ ਕਾਕਸ ਨੂੰ ਕਿਹਾ ਸੀ ਕਿ ਲਿਬਰਲਜ਼ ਅਤੇ ਟਰੂਡੋ ਇੱਕ  ਹੋਰ ਮੌਕੇ ਦੇ ਹੱਕਦਾਰ ਨਹੀਂ ਹਨ।

ਜਗਮੀਤ ਸਿੰਘ ਦੇ ਬਿਆਨ ਦੇ ਜਵਾਬ ਵਿੱਚ, ਪੋਲੀਐਵ ਨੇ ਸਿੰਘ ਦੀ ਸਖ਼ਤ ਆਲੋਚਨਾ ਕਰਦਿਆਂ ਉਸ ਉੱਤੇ ਕੈਨੇਡੀਅਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ।ਪੌਲੀਐਵ ਨੇ ਕਿਹਾ, “ਜਗਮੀਤ ਸਿੰਘ ਨੇ ਕੈਨੇਡੀਅਨਾਂ ਨਾਲ ਸਪੱਸ਼ਟ ਝੂਠ ਬੋਲਿਆ ਜਦੋਂ ਉਸਨੇ ਦਾਅਵਾ ਕੀਤਾ ਕਿ ਉਹ ਕਾਰਬਨ ਟੈਕਸ ਗੱਠਜੋੜ ਨੂੰ ਤੋੜ ਰਿਹਾ ਹੈ। ਉਸ ਨੇ ਵਿਨੀਪੈਗ ਜ਼ਿਮਨੀ ਚੋਣ ਵਿਚ ਆਪਣੇ ਆਪ ਨੂੰ ਬਚਾਉਣ ਲਈ ਇਕ ਵੱਡੀ ਹਾਲੀਵੁੱਡ ਸ਼ੈਲੀ ਦੀ ਵੀਡੀਓ ਕੀਤੀ। ਪਰ ਜਦੋਂ ਉਸ ਨੂੰ ਲੋਕਾਂ ਦੀਆਂ ਵੋਟਾਂ ਦੀ ਲੋੜ ਨਹੀਂ ਰਹੀ, ਤਾਂ ਉਸ ਨੇ ਫਿਰ ਉਨ੍ਹਾਂ ਨਾਲ ਧੋਖਾ ਕੀਤਾ। ਉਸਨੇ ਲੋਕਾਂ ਨਾਲੋਂ ਆਪਣੀ ਪੈਨਸ਼ਨ ਨੂੰ ਪਹਿਲ ਦਿੱਤੀ , ਅਤੇ ਉਹਨਾਂ ਦੇ ਮੂੰਹ ਤੇ ਝੂਠ ਬੋਲਿਆ। ਉਸ ‘ਤੇ ਦੁਬਾਰਾ ਕਦੇ ਭਰੋਸਾ ਨਾ ਕਰੋ।”

ਬਲਾਕ ਕਿਊਬੇਕੋਇਸ ਦੇ ਨੇਤਾ ਯਵੇਸ-ਫ੍ਰਾਂਕੋਇਸ ਬਲੈਂਚੇਟ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੰਜ਼ਰਵੇਟਿਵ ਮੋਸ਼ਨ ਦਾ ਸਮਰਥਨ ਨਹੀਂ ਕਰੇਗੀ।

ਲਿਬਰਲ ਸਰਕਾਰ, NDP-ਲਿਬਰਲ ਸਪਲਾਈ ਅਤੇ ਭਰੋਸੇ ਦੇ ਸੌਦੇ ਦੀ ਮਿਆਦ ਪੁੱਗਣ ਤੋਂ ਬਾਅਦ ਆਪਣੇ ਪਹਿਲੇ ਰਾਜਨੀਤਿਕ ਇਮਤਿਹਾਨ ਦਾ ਸਾਹਮਣਾ ਕਰ ਰਹੀ ਹੈ, ਸੱਤਾਧਾਰੀ ਲਿਬਰਲਜ਼ ਨੂੰ ਜਿਸ ਲਿਹਾਜ਼ ਨਾਲ ਦੋ ਹੋਰ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਟਰੂਡੋ ਸਰਕਾਰ ਦੇ ਡਿੱਗਣ ਦਾ ਖ਼ਤਰਾ ਟਲ ਗਿਆ ਹੈ। ਫ਼ਿਲਹਾਲ ਫੌਰੀ ਚੋਣਾਂ ਨਹੀਂ ਹੋਣਗੀਆਂ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News