• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday February 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਔਰਤ ਨੂੰ ਨੰਗਾ ਕਰਕੇ ਘੁੰਮਾਉਣ ਦੇ ਮਾਮਲੇ ‘ਚ ਔਰਤ ਸਮੇਤ ਸਮੇਤ ਚਾਰ ਗ੍ਰਿਫ਼ਤਾਰ

https://www.surreynewsbc.com/wp-content/uploads/2024/04/0C5BA49A-0109-4A5C-A10B-064383B11DFE.jpeg
ਤਸਵੀਰ ਵਿੱਚ ਪੁਲਸ ਪਾਰਟੀ ਫੜੇ ਗਏ ਮੁਲਜ਼ਮਾਂ ਨਾਲ
Staff Report
April 7, 2024 10:45pm

ਤਰਨਤਾਰਨ ਪੁਲਿਸ ਵੱਲੋਂ ਪਿੰਡ ਵਲਟੋਹਾ ਵਿੱਖੇ ਇੱਕ ਬਜ਼ੁਰਗ ਔਰਤ ਦੀ ਕੁੱਟਮਾਰ ਕਰਨ ਅਤੇ ਅਰਧ ਨਗਨ ਹਾਲਤ ਵਿੱਚ ਪਿੰਡ ਦੀਆਂ ਗਲੀਆਂ ਵਿੱਚ ਘੁਮਾਉਣ ਦੀ ਘਿਨਾਉਣੀ ਹਰਕਤ ਕਰਨ ਵਾਲੀ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਕੁਲਵਿੰਦਰ ਕੌਰ, ਗੁਰਚਰਨ ਸਿੰਘ, ਸ਼ਰਨਜੀਤ ਸਿੰਘ ਉਰਫ ਸੰਨੀ ਜੀਵਨ ਨਗਰ, ਵਲਟੋਹਾ ਅਤੇ ਸੰਨੀ ਪਿੰਡ ਅਬਾਦੀ ਅਮਰਕੋਟ ਅਮੀਰਕੇ ਦੇ ਵਜੋਂ ਹੋਈ ਹੈ।ਇਸ ਘਟਨਾਂ ਦੀ  ਅਗਲੇਰੀ ਜਾਂਚ ਜਾਰੀ ਹੈ।ਪੁਲਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਬਾਕੀ ਦੋਸ਼ੀਆਂ ਨੂੰ ਜਲਦੀ ਹੀ ਨਿਆਂ ਦੇ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਲਟੋਹਾ ਪਿੰਡ ਦੇ ਇੱਕ ਨੌਜਵਾਨ ਨੇ ਆਪਣੇ ਗੁਆਂਢ ‘ਚ ਰਹਿੰਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਸੀ। ਇਸ ਸ਼ਾਦੀ ਤੋਂ ਖਫ਼ਾ ਹੋਏ ਲੜਕੀ ਵਾਲਿਆਂ ਦੇ ਪਰਿਵਾਰ ਨੇ ਮੁੰਡੇ ਨੂੰ ‘ਸਬਕ ਸਿਖਾਉਣ’ ਲਈ ਉਸਦੀ 55 ਸਾਲ ਦੀ ਮਾਂ ਨੂੰ ਅਰਧ ਨਗਨ ਹਾਲਤ ਵਿੱਚ ਪਿੰਡ ਦੀਆਂ ਗਲੀਆਂ ਵਿੱਚ  ਘੁਮਾਉਣ ਦੀ ਕੋਝੀ ਹਰਕਤ ਕੀਤੀ ਸੀ। ਨੈਸ਼ਨਲ ਵੁਮੈਨ ਕਮਿਸ਼ਨ ਵੱਲੋਂ ਇਸ ਘਟਨਾ ਦਾ ਸਖ਼ਤ ਨੋਟਿਸ ਲੈੰਦਿਆ ਪੁਲਸ ਨੂੰ ਦੋਸ਼ੀਆਂ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਭਾਜਪਾ ਸਮੇਤ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਸੀ।

Share

Mark Carney Calls for Swift Parliamentary Action After Meeting with Pierre Poilievre

MLA Mandeep Dhaliwal Highlights CityReach Food Program, Calls for Action on Food Security

ਸਰੀ ਵਿੱਚ ਅਣਚਾਹੀਆਂ ਵੱਡੀਆਂ ਵਸਤੂਆਂ ਚੁੱਕਣ ਵਿੱਚ ਆਏਗੀ ਤੇਜ਼ੀ, ਸਿਟੀ ਨੇ ਵਧੇਰੇ ਟਰੱਕ ਕੀਤੇ ਸ਼ਾਮਲ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News