• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday March 30, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਮੁਹਾਲੀ ਪੁਲਸ ਨੇ ਚੁੱਕਿਆ ਮਾਲਵਿੰਦਰ ਸਿੰਘ ਮਾਲੀ, IT ਥਾਣਾ ਮੁਹਾਲੀ ‘ਚ ਹੋਇਆ ਪਰਚਾ ਦਰਜ

https://www.surreynewsbc.com/wp-content/uploads/2024/09/FE8F5280-6049-4793-981F-30DEE1E42B36.jpeg
Staff Report
September 16, 2024 1:08pm

ਮੁਹਾਲੀ – ਉੱਘੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੂੰ ਮੁਹਾਲੀ ਪੁਲਸ ਨੇ ਘਰੋਂ ਚੁੱਕ ਲਿਆ ਹੈ।ਉਨ੍ਹਾਂ ਖਿਲਾਫ਼ IT ਥਾਣਾ ਮੁਹਾਲੀ ਵਿਖੇ ਪਰਚਾ ਦਰਜ ਹੋਇਆ ਹੈ। ਪਤਾ ਲੱਗਿਆ ਹੈ ਕਿ ਪੁਲਸ ਮੁਲਾਜ਼ਮ ਮਾਲੀ ਨੂੰ ਉਨ੍ਹਾਂ ਦੇ ਪਟਿਆਲਾ ਸਥਿਤ ਘਰ ਤੋਂ  ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਏ ਹਨ।

ਪਟਿਆਲਾ ਤੋਂ ਕਾਂਗਰਸੀ ਐੱਮ. ਪੀ. ਡਾਕਟਰ ਧਰਮਵੀਰ ਗਾਂਧੀ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਹੈ। ਡਾਕਟਰ ਗਾਂਧੀ ਨੇ ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ਨੂੰ ਵਿਚਾਰਾਂ ਦੀ ਆਜ਼ਾਦੀ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਕੋਲੋਂ ਮਾਲੀ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਹੈ।

ਗ੍ਰਿਫ਼ਤਾਰੀ ਮੌਕੇ ਦੀ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਮਾਲੀ ਅਤੇ ਪਰਿਵਾਰ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਗ੍ਰਿਫਤਾਰੀ ਵਾਰੰਟ ਜਾਂ FIR ਨਹੀਂ ਦਿਖਾਈ ਗਈ।

ਮਾਲਵਿੰਦਰ ਸਿੰਘ ਮਾਲੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵੀ ਰਹੇ ਹਨ । ਉਹ ਮੀਡੀਆ ਵਿੱਚ ਆਪਣੀਆਂ ਬੇਬਾਕ ਟਿੱਪਣੀਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਚਰਚਿਤ ਆਰ.ਟੀ. ਆਈ. ਕਾਰਕੁੰਨ ਮਾਨਿਕ ਗੋਇਲ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਿਖਿਆ ਹੈ, “ਪੰਜਾਬ ਵਿੱਚ AAP ਸਰਕਾਰ ਐਕਟੀਵਿਸਟਾਂ ਦੀ ਸੰਘੀ ਘੁੱਟ ਰਹੀ ਹੈ ਅਤੇ ਬੋਲਣ ਦੀ ਆਜ਼ਾਦੀ ਨੂੰ ਦਰੜ ਰਹੀ ਹੈ। ਅਸੀਂ ਇਸ ਗ੍ਰਿਫਤਾਰੀ ਦੀ ਨਿੰਦਾ ਕਰਦੇ ਹਾਂ ਅਤੇ ਮਾਲੀ ਜੀ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ।”

ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਕੈਨੇਡਾ ਪਹੁੰਚ ਜਾਣ ਮਗਰੋਂ ਪੰਜਾਬੀ ਪ੍ਰੈੱਸ ਕਲੱਬ ਬੀ.ਸੀ. ਦੇ ਪ੍ਰਧਾਨ ਅਤੇ ‘ਚੜ੍ਹਦੀ ਕਲਾ’ ਅਖਬਾਰ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਹੋਤਾ ਨੇ ਇਸਨੂੰ ਭਗਵੰਤ ਮਾਨ ਸਰਕਾਰ ਦਾ “ਇੱਕ ਹੋਰ ਨਾਦਰਸ਼ਾਹੀ ਫੈਸਲਾ” ਕਰਾਰ ਦਿੱਤਾ ਹੈ।

ੳਨ੍ਹਾਂ ਲਿਖਿਆ ਹੈ ਕਿ ਮਾਲਵਿੰਦਰ ਸਿੰਘ ਮਾਲੀ ਦੇ ਸੁਭਾਅ ਜਾਂ ਬੋਲਬਾਣੀ ਬਾਰੇ ਅਸਹਿਮਤੀ ਹੋ ਸਕਦੀ ਹੈ ਪਰ ਉਹ ਪੰਜਾਬ ਦੇ ਉਨ੍ਹਾਂ ਗਿਣੇ-ਚੁਣੇ ਸਿਰਮੌਰ ਵਿਅਕਤੀਆਂ ‘ਚੋਂ ਇੱਕ ਹਨ, ਜੋ ਪੰਜਾਬ ਦਾ ਦਰਦ ਹੀ ਮਹਿਸੂਸ ਨਹੀਂ ਕਰਦੇ ਬਲਕਿ ਪੰਜਾਬ ਤੇ ਪੰਜਾਬੀਅਤ ਬਾਰੇ ਬਹੁਤ ਕੁਝ ਜਾਣਦੇ ਹਨ। ਉਨ੍ਹਾਂ ਦੀ ਪੰਜਾਬਪ੍ਰਸਤੀ ‘ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ।

 

 

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Comments

  1. Prof Pritam Singh says

    September 16, 2024 at 1:30 pm

    This anti-democratic step deserves highest condemnation. He must be released immediately.

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News