• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday March 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

‘ਗਿੱਧਿਆਂ ਦੀ ਰਾਣੀਏ ਨੀ ਗਿੱਧੇ ਵਿੱਚ ਆ’ ਲਿਖਣ ਵਾਲੇ ਸਿਰਮੌਰ ਗੀਤਕਾਰ ਜੰਡੂ ਲਿੱਤਰਾਂਵਾਲਾ ਦੇ ਗਏ ਵਿਛੋੜਾ !

https://www.surreynewsbc.com/wp-content/uploads/2025/03/IMG_9541.jpeg
Staff Report
March 9, 2025 9:58am

ਪੰਜਾਬੀ ਸੰਗੀਤ ਪ੍ਰੇਮੀਆਂ ਲਈ ਬੁਰੀ ਖਬਰ ਸਾਹਮਣੇ ਆਈ ਹੈ ।

“ਗਿੱਧਿਆਂ ਦੀ ਰਾਣੀਏਂ ਨੀ ਗਿੱਧੇ ਵਿੱਚ ਆ”

“ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਜੁੱਗ ਜੁੱਗ ਜੀਣ ਬਈ ਸਦਾ”

“ਮੇਰੀ ਅੱਖ ਨਾਲ ਦੇਖ ਤੇਰੀ ਅੱਖ ਦੇਖਣ ਵਾਲੀ ਨਹੀਂ”

“ਸ਼ਰਾਬੀਆਂ ਨੂੰ ਆਉਂਦਾ ਹੈ ਸ਼ਰਾਬ ਦਾ ਮਜ਼ਾ”

“ਪੱਬਾਂ ਉੱਤੇ ਪਾਕੇ ਸਾਰਾ ਭਾਰ ਬੱਲੇ ਬੱਲੇ”

ਵਰਗੇ ਹੋਰ ਵੀ ਅਨੇਕਾਂ ਹੀ ਹਿੱਟ ਗੀਤਾਂ ਦਾ ਸਿਰਮੌਰ ਗੀਤਕਾਰ ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲਾ ਅੱਜ ਸਵੇਰੇ ਇਸ ਜੱਗ ਨੂੰ ਅਲਵਿਦਾ ਕਹਿ ਗਿਆ ਹੈ ।
ਜੰਡੂ ਲਿੱਤਰਾਂ ਵਾਲੇ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਵਿਛੋੜਾ ਦੇ ਜਾਣ ਮਗਰੋਂ ਉੱਘੇ ਗਾਇਕ ਸੁਖਸ਼ਿੰਦਰ ਸ਼ਿੰਦਾ, ਗੀਤਕਾਰ ਸ਼ੇਵਾ ਸਿੰਘ ਨੌਰਥ,ਜਸਬੀਰ ਗੁਣਾਚੌਰੀਆ, ਭੱਟੀ ਭੜੀਵਾਲਾ ਸਮੇਤ ਲੇਖਕਾਂ ਅਤੇ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ।

ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲਾ 1967 ਵਿੱਚ ਇੰਗਲੈਂਡ ਜਾ ਵਸਿਆ ਸੀ।

ਉਸ ਵੱਲੋਂ ਲਿਖੇ ਅਤੇ ਏ.ਐੱਸ. ਕੰਗ ਵੱਲੋਂ ਗਾਏ ਗੀਤ;

“ਗਿੱਧਿਆਂ ਦੀ ਰਾਣੀਏ, ਨੀ ਗਿੱਧੇ ਵਿੱਚ ਆ
ਗਿੱਧੇ ਵਿੱਚ ਆ ਨੀਂ ਜ਼ਰਾ ਨੱਚ ਕੇ ਦਿਖਾ”

ਨੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਥਿਰਕਣ ਲਾ ਦਿੱਤਾ ਸੀ ।
ਇਸ ਗੀਤ ਬਾਰੇ ਅਸ਼ੋਕ ਬਾਂਸਲ ਮਾਨਸਾ ਦਾ ਕਹਿਣਾ ਹੈ, “ਚਾਲੀ ਵਰ੍ਹੇ ਪਹਿਲਾਂ ਰਿਕਾਰਡ ਹੋਏ ਇਸ ਗੀਤ ਦੇ ਬੋਲ, ਤਰਜ਼, ਆਵਾਜ਼ ਤੇ ਸੰਗੀਤ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ‘ਚ ਹਮੇਸ਼ਾ ਤਰੋ ਤਾਜ਼ਾ ਰਹਿਣਗੇ, ਟਾਂਵੇ ਟਾਂਵੇ ਗੀਤਕਾਰ ਈ ਹੁੰਦੇ ਹਨ ਜ੍ਹਿਨਾਂ ਦੇ ਗੀਤਾਂ ਨੂੰ ਲੋਕ-ਗੀਤਾਂ ਵਾਂਗੂ ਪਿਆਰ ਮਿਲੇ, ਅਜਿਹੇ ਹੀ ਗੀਤਕਾਰਾਂ ਚੋਂ ਇਕ ਨਾਮ ਹੈ ਹਰਬੰਸ ਜੰਡੂ ਲਿੱਤਰਾਂ ਵਾਲਾ।”

ਗੀਤਕਾਰਾਂ ਬਾਰੇ ਡੂੰਘੀ ਛਾਣਬੀਣ ਕਰਨ ਵਾਲੇ ਅਸ਼ੋਕ ਬਾਂਸਲ ਮਾਨਸਾ ਨੇ ਉਸ ਬਾਰੇ ਲਿਖਿਆ, “ਹਰਬੰਸ ਤਾਂ ਮਾਂ ਨੇ ਉਹਦਾ ਨਾਮ ਰੱਖਿਆ, ਜੰਡੂ ਉਹਦੇ ਪਿਉ, ਦਾਦੇ ਪੜਦਾਦੇ ਦਾ ਗੋਤ ਐ, ਤੇ ਲਿੱਤਰਾਂ ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਪਿੰਡ ਐ।”
“1967 ‘ਚ ਪੰਜਾਬ ਦੀ ਧਰਤੀ ਨੂੰ ਛੱਡ ਹਰਬੰਸ ਸੱਤ ਸਮੁੰਦਰੋਂ ਪਾਰ ਗੋਰਿਆਂ ਦੀ ਧਰਤੀ ਇੰਗਲੈਂਡ ਚਲਾ ਗਿਆ ਸੀ ਤੇ ਹੁਣ ਅੱਧੀ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਉਸਨੂੰ ਵਲੈਤੀਆ ਹੋਏ ਨੂੰ ।”

ਗੀਤਕਾਰਾਂ ਬਾਰੇ ‘ਮਿੱਟੀ ਨੂੰ ਫਰੋਲ ਜੋਗੀਆ’ ਕਿਤਾਬ ਲਿਖਣ ਵਾਲੇ ਅਸ਼ੋਕ ਬਾਂਸਲ ਮਾਨਸਾ ਨੇ ਜੰਡੂ ਲਿੱਤਰਾਂ ਵਾਲਾ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਭਾਵੁਕ ਹੁੰਦਿਆਂ ਕਿਹਾ, “ਹਰਬੰਸ ਨਾਲ ਮੇਰੀ ਮੁਲਾਕਾਤ 2006 ਵਿੱਚ ਇੰਗਲੈਂਡ ਚ ਪੰਜਾਬੀਆਂ ਦੇ ਦੂਜੇ ਵੱਡੇ ਗੜ੍ਹ ਵਜੋਂ ਜਾਣੇ ਜਾਂਦੇ ਬਰਮਿੰਘਮ ਸ਼ਹਿਰ ਦੀ ਵੱਖੀ ‘ਚ ਵਸੇ ਛੋਟੇ ਜਿਹੇ ਕਸਬੇ ਵੁਲਵਰਹੈਂਪਟਨ ਵਿੱਖੇ ਹੋਈ ਸੀ, ਇਨੇ ਲੰਮੇ ਅਰਸੇ ਤੋਂ ਇੰਗਲੈਂਡ ਚ ਰਹਿੰਦਾ ਬੰਦਾ ਐਨੇ ਸ਼ੁਧ ਪੰਜਾਬੀ ਰੰਗ ਚ ਰੰਗਿਆ, ਸ਼ੁਧ ਤੇ ਠੇਠ ਪੰਜਾਬੀ ਬੋਲਦਾ, ਮੈਂ ਉਹਦਾ ਆਪਣੀ ਜ਼ੁਬਾਨ ਨਾਲ ਮੌਹ ਦੇਖ ਕੇ ਨਸ਼ਿਆ ਗਿਆ”
”ਉਂਜ ਤਾਂ ਹਰਬੰਸ ਦੇ ਗੀਤ ਮਹਿੰਦਰ ਕਪੂਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਜੈਜ਼ੀ ਬੈਂਸ, ਕਮਲਜੀਤ ਨੀਰੂ, ਸਮੇਤ ਇੰਗਲੈਂਡ ਦੇ ਹਰ ਗਾਇਕ ਨੇ ਗਾਏ ਐ ਪਰ ਉਸਦਾ ਸਭ ਤੋ ਪਹਿਲਾ ਗੀਤ ਗੁਰਦੇਵ ਬੱਲੀ ਤੇ ਕਰਨੈਲ ਚੀਮਾਂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ।”

ਪਿੰਡ ਤੋਂ ਲੈ ਕੇ ਦੇਸ-ਪਰਦੇਸ ਤੱਕ ਜੰਡੂ ਲਿੱਤਰਾਂ ਵਾਲਾ ਦੀ ਝੋਲੀ ਅਨੇਕਾਂ ਮਾਣ ਸਨਮਾਨ ਪਏ। ਜੰਡੂ ਲਿੱਤਰਾਂ ਵਾਲਾ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News