• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday February 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਕੈਨੇਡਾ ਵਿੱਚ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਘਟਾਉਣ ਦਾ ਕੀ ਅਸਰ ਪਏਗਾ

https://www.surreynewsbc.com/wp-content/uploads/2024/04/1139D070-EE4C-455D-BDAA-68D068493809.jpeg
ਗੁਰਬਾਜ ਸਿੰਘ ਬਰਾੜ
April 30, 2024 4:17pm

ਵੈਨਕੂਵਰ – ਕੈਨੇਡਾ ਵਿੱਚ ਪੜ੍ਹਨ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਨਿਰਧਾਰਿਤ ਕਰਨ ਉਪਰੰਤ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ । ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਸਟੱਡੀ ਵੀਜ਼ੇ ਤੇ ਆਉਣ ਵਾਲੇ ਵਿਦਿਆਰਥੀ ਪੜ੍ਹਨ ਦੇ ਮਕਸਦ ਨਾਲ ਆਉਣ, ਹਾਲਾਂਕਿ ਉਨ੍ਹਾਂ ਕੋਲ ਲੋੜ ਪੈਣ ਤੇ ਕੰਮ ਕਰਨ ਦਾ ਬਦਲ ਵੀ ਮੌਜੂਦ ਹੋਵੇਗਾ।

ਕੈਨੇਡਾ ਵਿੱਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 20 ਤੋਂ ਵੱਧ ਘੰਟੇ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ। ਕੋਵਿਡ ਦੀ ਮਹਾਂਮਾਰੀ ਮੌਕੇ ਵਰਕਰਾਂ ਦੀ ਭਾਰੀ ਘਾਟ ਨੂੰ ਦੇਖਦਿਆਂ ਕੌਮਾਂਤਰੀ ਵਿਦਿਆਰਥੀਆਂ ਨੂੰ ਵਧੇਰੇ ਘੰਟੇ ਕੰਮ ਕਰਨ ਦੀ ਦਿੱਤੀ ਗਈ ਇਹ ਛੋਟ ਅੱਜ 30 ਅਪ੍ਰੈਲ ਨੂੰ ਖ਼ਤਮ ਹੋ ਗਈ ਹੈ।

ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਕੀਤੇ ਗਏ ਨਵੇਂ ਐਲਾਨ ਮੁਤਾਬਕ ਕੈਨੇਡਾ ਵਿੱਚ ਆਏ ਕੌਮਾਂਤਰੀ ਵਿਦਿਆਰਥੀ ਸਤੰਬਰ ਮਹੀਨੇ ਤੋਂ 20 ਘੰਟੇ ਪ੍ਰਤੀ ਹਫ਼ਤਾ ਕੰਮ ਕਰਨ ਦੀ ਬਜਾਏ 24 ਘੰਟੇ ਕੰਮ ਕਰ ਸਕਣਗੇ। ਵਿਦਿਆਰਥੀ ਹਫ਼ਤੇ ਵਿੱਚ ਤਿੰਨ ਦਿਨ ਅੱਠ ਘੰਟੇ ਰੋਜ਼ਾਨਾ ਦੀ ਪੂਰੀ ਸ਼ਿਫਟ ਲਾ ਕੇ ਆਪਣਾ ਕੰਮ ਨਿਬੇੜ ਸਕਣਗੇ। ਸਰਕਾਰ ਨੂੰ ਵਿਦਿਆਰਥੀਆਂ ਲਈ ਪ੍ਰਤੀ ਹਫ਼ਤਾ 30 ਘੰਟੇ ਕੰਮ ਕਰਨ ਦੀ ਖੁੱਲ੍ਹ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ, ਪਰੰਤੂ ਮੰਤਰੀ ਮਾਰਕ ਮਿਲਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵਧੇਰੇ ਅਹਿਮੀਅਤ ਦਿੰਦਿਆਂ ਹਫ਼ਤੇ ਵਿੱਚ 24 ਘੰਟੇ ਕੰਮ ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ ।

ਮੰਤਰੀ ਦੇ ਇਸ ਬਿਆਨ ਤੇ ਪ੍ਰਤੀਕਰਮ ਕਰਦਿਆਂ ਆਈਡੀਆ ਇੰਮੀਗ੍ਰੇਸ਼ਨ ਦੇ ਮਾਹਿਰ ਨਵਨੀਤ ਸ਼ਰਮਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਪਹਿਲਾ ਕੰਮ ਪੜ੍ਹਾਈ ਕਰਨਾ ਹੀ ਹੈ, ਜੇਕਰ ਵਿਦਿਆਰਥੀ ਵਧੇਰੇ ਘੰਟੇ ਕੰਮ ਕਰਨਗੇ ਤਾਂ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ, ਜਿਸਦਾ ਅਸਰ ਕਾਲਜਾਂ-ਯੂਨੀਵਰਸਿਟੀਆਂ ਦੇ ਪੱਧਰ ‘ਤੇ ਵੀ ਪਏਗਾ। ਉਨ੍ਹਾਂ ਸਆਲ ਉਠਾਇਆ ਕਿ ਜੇ ਫੁੱਲ ਟਾਈਮ ਕੰਮ ਕਰਨ ਦੀ ਆਗਿਆ ਹੋਵੇ ਤਾਂ ਫਿਰ ਵਰਕ ਵੀਜ਼ੇ ਅਤੇ ਸਟੱਡੀ ਵੀਜ਼ੇ ਵਿੱਚ ਕੀ ਫਰਕ ਰਹਿ ਜਾਏਗਾ ?

ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਵਰਕ ਪਰਮਿਟ ਅਤੇ ਵਿਦਿਆਰਥੀ ਵੀਜ਼ੇ ਬਾਬਤ ਮਾਹਿਰਾਨਾ ਸਲਾਹ ਦੇਣ ਵਾਲੇ ਨਵਨੀਤ ਸ਼ਰਮਾਂ ਨੇ ਇਹ ਵੀ ਕਿਹਾ ਕਿ ਕੰਮ ਦੇ ਘੰਟੇ ਘਟਾਉਣ ਦੇ ਫੈਸਲੇ ਦਾ ਸਭ ਤੋਂ ਵੱਧ ਅਸਰ ਵੈਨਕੂਵਰ ਅਤੇ ਟੋਰਾਂਟੋ ਵਰਗੇ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਉੱਪਰ ਪਏਗਾ ਕਿਉਂਕਿ ਇਨ੍ਹਾਂ ਸ਼ਹਿਰਾਂ ਵਿੱਚ ਰਹਿਣ-ਸਹਿਣ ਦੇ ਖ਼ਰਚੇ ਮੁਕਾਬਲਤਨ ਜ਼ਿਆਦਾ ਹਨ। ਕੁਝ ਸਥਾਨਕ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕੰਮ ਦੇ ਘੰਟੇ ਘਟਾਉਣ ਨਾਲ ਵਧੇਰੇ ਲੋਕਾਂ ਨੂੰ ਕੰਮ ਮਿਲੇਗਾ।

ਦੂਜੇ ਪਾਸੇ ਪੰਜਾਬ ਤੋਂ ਆਏ ਇੱਕ ਕੌਮਾਂਤਰੀ ਵਿਦਿਆਰਥੀ ਨੇ ਖ਼ਦਸ਼ਾ ਪ੍ਰਗਟਾਇਆ ਕਿ ਵਿਦਿਆਰਥੀ ਆਪਣੇ ਖ਼ਰਚੇ ਕੱਢਣ ਲਈ ਲੁਕ -ਛਿਪ ਕੇ ਕੈਸ਼ ‘ਤੇ ਵਧੇਰੇ ਕੰਮ ਕਰਨ ਲਈ ਮਜਬੂਰ ਹੋਣਗੇ ਜਿਸ ਨਾਲ ਉਨ੍ਹਾਂ ਦਾ ਸ਼ੋਸ਼ਣ ਹੋਣ ਦਾ ਖਤਰਾ ਵੀ ਵਧੇਗਾ। ਅਜਿਹਾ ਕਰਨ ਨਾਲ ਟੈਕਸ ਦੇ ਰੂਪ ਵਿੱਚ ਕੈਨੇਡਾ ਦੇ ਖ਼ਜ਼ਾਨੇ ਵਿੱਚ ਜਮਾਂ ਹੋਣ ਵਾਲੀ ਆਮਦਨ ਨੂੰ ਵੀ ਚੂਨਾ ਲੱਗੇਗਾ।

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਹਰ ਸਾਲ ਲੱਖਾਂ ਵਿਦਿਆਰਥੀ ਪੜ੍ਹਣ ਆਂਉਂਦੇ ਹਨ। ਕੌਮਾਂਤਰੀ ਵਿਦਿਆਰਥੀਆਂ ਨੂੰ ਘਰੇਲੂ ਵਿਦਿਆਰਥੀਆਂ ਦੇ ਮੁਕਾਬਲੇ ਕਈ ਗੁਣਾ ਵਧੇਰੇ ਫ਼ੀਸਾਂ ਦੇਣੀਆਂ ਪੈਂਦੀਆਂ ਹਨ।ਪਿਛਲੇ ਸਾਲ ਕੈਨੇਡਾ ਵਿੱਚ 10 ਲੱਖ ਵਿਦਿਆਰਥੀ ਬਾਹਰੋਂ ਆਏ ਸਨ। ਸਰਕਾਰ ਵੱਲੋਂ ਇਸ ਸਾਲ ਤੋ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਾਈ ਜਾ ਰਹੀ ਹੈ।

 

Share

Mark Carney Calls for Swift Parliamentary Action After Meeting with Pierre Poilievre

MLA Mandeep Dhaliwal Highlights CityReach Food Program, Calls for Action on Food Security

ਸਰੀ ਵਿੱਚ ਅਣਚਾਹੀਆਂ ਵੱਡੀਆਂ ਵਸਤੂਆਂ ਚੁੱਕਣ ਵਿੱਚ ਆਏਗੀ ਤੇਜ਼ੀ, ਸਿਟੀ ਨੇ ਵਧੇਰੇ ਟਰੱਕ ਕੀਤੇ ਸ਼ਾਮਲ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News