
ਸਰੀ – ਸਰੀ ਵਸਨੀਕ ਨਾਮਵਰ ਪੰਜਾਬੀ ਪੱਤਰਕਾਰ ਸ. ਗੁਰਪ੍ਰੀਤ ਸਿੰਘ ਸਹੋਤਾ (ਲੱਕੀ ਸਹੋਤਾ), ਜੋ ਕਿ ਸੀਕੇ ਨਿਊਜ਼ ਗਰੁੱਪ ਦੇ ਐਡੀਟਰ ਅਤੇ ਚੈਨਲ ਪੰਜਾਬੀ ਦੇ ਖਬਰਾਂ ਦੇ ਐਂਕਰ ਹਨ ਅਤੇ ਪੰਜਾਬੀ ਪ੍ਰੈਸ ਕਲੱਬ ਬੀਸੀ ਦੇ ਪ੍ਰਧਾਨ ਹਨ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਭਾਈ ਹਰਮਿੰਦਰ ਸਿੰਘ ਸਹੋਤਾ 10 ਅਪ੍ਰੈਲ ਦੀ ਰਾਤ ਨੂੰ 9.30 ਵਜੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਗੁਰਪ੍ਰੀਤ ਸਿੰਘ ਸਹੋਤਾ ਹੁਰਾਂ ਦੇ ਦੱਸਣ ਅਨੁਸਾਰ ਪਿਤਾ ਜੀ ਸਰੀਰਕ ਕਮਜ਼ੋਰੀ ਦੇ ਬਾਵਜੂਦ ਚੜੵਦੀ ਕਲਾ ਵਿੱਚ ਸਨ ਅਤੇ ਅੱਜ ਸਵੇਰੇ (10 ਅਪ੍ਰੈਲ) ਦਿਲ ਦੀ ਤਕਲੀਫ ਹੋਈ ਅਤੇ ਰਾਤ ਨੂੰ ਉਹਨਾਂ ਨੇ ਹਾਰਟ ਅਟੈਕ ਕਾਰਨ ਸਰੀਰ ਤਿਆਗ ਦਿੱਤਾ। ਪੰਜਾਬ ਦੇ ਜ਼ਿਲਾ ਜਲੰਧਰ ‘ਚ ਪੈਂਦੇ ਬੜਾਪਿੰਡ ਦੀ ਪੱਤੀ ਕਮਾਲਪੁਰ ਨਾਲ ਦੇ ਵਸਨੀਕ 78 ਸਾਲਾ ਸ. ਹਰਮਿੰਦਰ ਸਿੰਘ ਸਹੋਤਾ 2001 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਆਪ ਜੀ ਪਿੱਛੇ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ ਵਿੱਚ ਐਕਸੀਅਨ ਸਨ ਤੇ ਵਿਦਿਆ ਖੇਤਰ ਵਿੱਚ ਮਕੈਨਿਕਲ ਇੰਜੀਨੀਅਰ ਦੀ ਡਿਗਰੀ ਨਾਲ ਸੇਵਾਵਾਂ ਨਿਭਾਉਂਦੇ ਰਹੇ ਹਨ। ਆਪ ਆਪਣੇ ਪਿੱਛੇ ਇਕ ਪੁੱਤਰ ਅਤੇ ਇਕ ਧੀ ਸਮੇਤ, ਜੀਵਨ ਸਾਥਣ ਅਤੇ ਹੱਸਦਾ ਵੱਸਦਾ ਵੱਡਾ ਪਰਿਵਾਰ ਛੱਡ ਗਏ ਹਨ। ਪੰਜਾਬੀ ਪ੍ਰੈੱਸ ਕਲੱਬ ਵੱਲੋਂ ਇਸ ਦੁੱਖ ਦੀ ਘੜੀ ਮੌਕੇ ਗੁਰਪ੍ਰੀਤ ਸਿੰਘ ਸਹੋਤਾ ਅਤੇ ਸਮੂਹ ਸਹੋਤਾ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
