• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday March 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਪੰਜਾਬ ਲਈ ਕੇਂਦਰ ਤੋਂ ਵਿਸ਼ੇਸ਼ ਵਿੱਤੀ ਪੈਕੇਜ ਲਿਆਵਾਂਗੇ: ਖੁੱਡੀਆਂ

https://www.surreynewsbc.com/wp-content/uploads/2024/05/18055F29-884D-4152-96BA-73B5557A0963-scaled.jpeg
Staff Report
May 10, 2024 8:01am

ਗੋਨਿਆਣਾ, 10 ਮਈ: ਆਗਾਮੀ ਲੋਕ ਸਭਾ ਚੋਣਾਂ ਲਈ ਬਠਿੰਡਾ ਸੀਟ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਕੇ ਉਹ ਸੰਸਦ ਵਿੱਚ ਪੰਜਾਬ ਦੀ ਆਵਾਜ਼ ਬਣਨਗੇ। ਉਨ੍ਹਾਂ ਕਿਹਾ ਕਿ ਸੰਤਾਪੇ ਦੌਰ ਤੋਂ ਲੈ ਕੇ ਹੁਣ ਤੱਕ 40 ਵਰ੍ਹਿਆਂ ਤੋਂ ਮੌਜੂਦ ਦੌਰ ਤੱਕ ਪੰਜਾਬ ਆਰਥਿਕ ਪੱਖ ਤੋਂ ਕਮਜ਼ੋਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੱਡੇ ਕੇਂਦਰੀ ਵਿੱਤੀ ਪੈਕੇਜ ਤੋਂ ਬਗ਼ੈਰ ਪੰਜਾਬ ਦੀ ਆਰਥਿਕਤਾ ਨੂੰ ਠੁੰਮ੍ਹਣਾ ਨਹੀਂ ਮਿਲ ਸਕਦਾ ਅਤੇ ਇਸ ਲਈ ਮੇਰੀ ਤਰਜੀਹ ਹੋਵੇਗੀ ਕਿ ਪੰਜਾਬ ਲਈ ਪੈਕੇਜ ਲੈ ਕੇ ਆਵਾਂ।
ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਬਲਾੜ੍ਹ ਵਿੰਝੂ, ਗੋਨਿਆਣਾ ਖੁਰਦ, ਗੋਨਿਆਣਾ ਕਲਾਂ, ਹਰਰਾਏਪੁਰ, ਜੀਦਾ, ਖੇਮੂਆਣਾ, ਜੰਡਵਾਲਾ, ਖਿਆਲੀ ਵਾਲਾ, ਭੋਖੜਾ, ਗੋਨਿਆਣਾ ਮੰਡੀ ਵਿਖੇ ਲੋਕ ਮਿਲਣੀਆਂ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਇਸ ਵਾਰ ਕੇਂਦਰ ਵਿੱਚ ‘ਇੰਡੀਆ’ ਗੱਠਜੋੜ ਸਰਕਾਰ ਦਾ ਗਠਨ ਹੋਵੇਗਾ ਅਤੇ ਇਸ ਸਰਕਾਰ ਅੰਦਰ ਆਮ ਆਦਮੀ ਪਾਰਟੀ ਦਾ ਅਹਿਮ ਸਥਾਨ ਹੋਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇਸ ਨੂੰ ਪੈਰ-ਪੈਰ ’ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ 1965 ਅਤੇ 1971 ਦੀਆਂ ਹਿੰਦ-ਪਾਕਿ ਜੰਗਾਂ ਮੌਕੇ ਵੀ ਸਭ ਤੋਂ ਵੱਧ ਨੁਕਸਾਨ ਇਸ ਰਾਜ ਦਾ ਹੋਇਆ ਸੀ। ਉਸ ਤੋਂ ਬਾਅਦ 1978 ਵਿੱਚ ਜਦੋਂ ਪੰਜਾਬ ਦੇ ਅੰਦਰੂਨੀ ਹਾਲਾਤ ਵਿਗੜੇ ਤਾਂ ਇਸ ਦੀ ਮਾਰ ਵੀ ਕਰੀਬ ਡੇਢ ਦਹਾਕਾ ਪੰਜਾਬ ਨੂੰ ਹੀ ਝੱਲਣੀ ਪਈ। ਉਨ੍ਹਾਂ ਕਿਹਾ ਹਾਲਾਂ ਕਿ ਜੋ ਸਥਿਤੀ ਬਣੀ ਸੀ, ਉਸ ਵਿੱਚ ਪੰਜਾਬ ਦਾ ਕੋਈ ਕਸੂਰ ਨਾ ਹੋਣ ਕਰਕੇ, ਇਸ ਦੀ ਸੁਰੱਖਿਆ ਦਾ ਖਰਚਾ ਅਤੇ ਵਿੱਤੀ ਰੂਪ ’ਚ ਪਏ ਹੋਰ ਅਸਰਾਂ ਨੂੰ ਕੇਂਦਰ ਵੱਲੋਂ ਮੋਢਾ ਲਾਉਣਾ ਬਣਦਾ ਸੀ ਪਰ ਕੇਂਦਰ ਨੇ ਹਮੇਸ਼ਾ ਵਾਂਗ ਪੰਜਾਬ ਨਾਲ ਮਤਰੇਆ ਸਲੂਕ ਕਰਦਿਆਂ, ਇਸ ਨੂੰ ਆਪਣੀ ਹੋਣੀ ਭੁਗਤਣ ਲਈ ਇਕੱਲਿਆਂ ਛੱਡ ਦਿੱਤਾ।
ਭਰਵੀਂ ਸ਼ਮੂਲੀਅਤ ਵਾਲੇ ਇਕੱਠਾਂ ਦੌਰਾਨ ਲੋਕਾਂ ਨੇ ਸ੍ਰੀ ਖੁੱਡੀਆਂ ਨੂੰ ਧਿਆਨ ਨਾਲ ਸੁਣਿਆ ਅਤੇ ਚੋਣਾਂ ’ਚ ਵੋਟਾਂ ਤੋਂ ਇਲਾਵਾ ਹਰ ਕਿਸਮ ਦੀ ਮੱਦਦ ਦੀ ਪੇਸ਼ਕਸ਼ ਕੀਤੀ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News