• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday March 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਦੀ ‘ਗੁੱਡ ਡੀਲ ਮੋਟਰਜ਼’ ਨੇ 10ਵੀਂ ਵਰ੍ਹੇਗੰਢ ਮੌਕੇ ਕੀਤਾ ਵੱਡਾ ਐਲਾਨ !

https://www.surreynewsbc.com/wp-content/uploads/2025/05/IMG_8961.jpeg
ਸੋਨੀ ਝਾਵਰ ਸਰੀ- ਸੈਂਟਰ ਤੋਂ MP ਰਣਦੀਪ ਸਰਾਏ ਅਤੇ ਹੋਰਨਾਂ ਨਾਲ
Staff Report
May 17, 2025 8:32am

ਸਰੀ –  ਸਰੀ ਦੀ ਪ੍ਰਸਿੱਧ ਕਾਰ ਡੀਲਰਸ਼ਿਪ ‘ਗੁੱਡ ਡੀਲ ਮੋਟਰਜ਼’ ਵੱਲੋਂ ਆਪਣੇ ਕਾਰੋਬਾਰ ਦੀ ਦਸਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ । ‘ਗੁੱਡ ਡੀਲ ਮੋਟਰਜ਼’ ਵੱਲੋਂ ਇਸ ਮੌਕੇ ਡੀਲਰਸ਼ਿਪ ਫੀਸ ਮਾਫ ਕਰਨ ਦਾ ਐਲਾਨ ਕੀਤਾ ਗਿਆ ਹੈ । ਬੁਲੰਦ ਹੌਸਲੇ ਦੇ ਮਾਲਕ ਸੋਨੀ ਝਾਵਰ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਆਖਿਆ ਕਿ ਉਹ  ਕੈਨੇਡਾ ਵਿੱਚ ਨਵੇਂ ਆਇਆਂ ਦਾ ਕਾਰ ਖਰੀਦਣ ਦਾ ਸੁਪਨਾ ਸਾਕਾਰ ਕਰਨ ਲਈ ਕਾਰੋਬਾਰ ਦੀ 10ਵੀਂ ਵਰ੍ਹੇਗੰਢ ਮੌਕੇ ਇੱਕ ਹਫਤੇ ਲਈ ਇਹ ਡੀਲਰਸ਼ਿਪ ਫ਼ੀਸ ਨਹੀਂ ਵਸੂਲਣਗੇ । ਉਨ੍ਹਾ ਕਿਹਾ ਕਿ ਮਹਿੰਗਾਈ ਦੇ ਇਸ ਜ਼ਮਾਨੇ ਵਿੱਚ ਪੰਜ ਸੌ ਡਾਲਰ ਦੀ ਰਕਮ ਕਾਫੀ ਹੁੰਦੀ ਹੈ ਇਸ ਲਈ ਉਹ ਵਿਦਿਆਰਥੀਆਂ ਅਤੇ ਨਵੇਂ ਆਇਆਂ ਦੀ ਦਿਲੋਂ ਮੱਦਦ ਕਰਨਾ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ ਸੋਨੀ ਝਾਵਰ ਜੋ ਖੁਦ ਪਿਛਲੇ 15 ਸਾਲਾਂ ਤੋਂ ਕਾਰਾਂ ਵੇਚਣ/ ਖਰੀਦਣ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ, ਉਨ੍ਹਾਂ ਜ਼ਿੰਦਗੀ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਬੁਲੰਦ ਹੌਸਲੇ ਦੀ ਮਿਸਾਲ ਕਾਇਮ ਕੀਤੀ ਹੈ ।
ਸੋਨੀ ਝਾਵਰ ਆਪਣਾ ਪਿਛਲਾ ਪਿੰਡ ਝਾਂਵਾਂ, ਨੇੜੇ ਟਾਂਡਾ ਉੜਮੜ, ਜ਼ਿਲ੍ਹਾ ਹੁਸ਼ਿਆਰਪੁਰ ਛੱਡ ਕੇ 2010 ਵਿੱਚ ਆਪਣੇ ਪਰਿਵਾਰ ਕੋਲ ਕੈਨੇਡਾ ਆਏ ਸਨ ।
ਕੈਨੇਡਾ ਆ ਕੇ ੳਨ੍ਹਾਂ ਨੂੰ ਸੁੱਖੀ ਬਾਠ ਮੋਟਰਜ਼ ਦੇ ਮਾਲਕ ਸੁੱਖੀ ਬਾਠ ਨੇ ਆਪਣੇ ਕੋਲ ਕੰਮ ਤੇ ਰੱਖਿਆ। ਸੋਨੀ ਝਾਵਰ ਨੇ ਕਾਰਾਂ ਦੇ ਕਾਰੋਬਾਰ ਨਾਲ ਜੁੜੀਆਂ ਬਰੀਕੀਆਂ ਬਸੰਤ ਮੋਟਰਜ਼ ਕੋਲੋਂ ਸਿੱਖੀਆਂ ।
ਸੋਨੀ ਝਾਵਰ ਨੇ ਇਸ ਮੌਕੇ ਆਪਣੇ ਮਾਪਿਆਂ ਪਿਤਾ ਸ.ਝਲਮਲ ਸਿੰਘ, ਮਾਤਾ ਗੁਰਨਾਮ ਕੌਰ ਨੂੰ ਯਾਦ ਕਰਦਿਆਂ ਸ਼ੁਕਰਾਨਾ ਕੀਤਾ, ਅਤੇ ਆਪਣੀ ਪਤਨੀ ਦਾ ਭਰਪੂਰ ਸਾਥ ਦੇਣ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਸਮੂਹ ਦੋਸਤਾਂ, ਨਜ਼ਦੀਕੀਆਂ ਅਤੇ ਗੁੱਡ ਡੀਲ ਮੋਟਰਜ਼ ਨਾਲ ਜੁੜੇ ਸਮੂਹ ਸਟਾਫ਼ ਦਾ ਵੀ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਇਸ ਵੇਲੇ ਗੁੱਡ ਡੀਲ ਮੋਟਰਜ਼ ਕੋਲ 100 ਦੇ ਕਰੀਬ ਗੱਡੀਆਂ ਖੜ੍ਹੀਆਂ ਹਨ, ਸਸਤੀਆਂ/ ਮਹਿੰਗੀਆਂ, ਹਾਇਬ੍ਰਿਡ ਅਤੇ ਭਰੋਸੇਮੰਦ ਗੱਡੀਆਂ ਆਸਾਨ ਕਿਸਤਾਂ ‘ਤੇ ਵੀ ਉੱਪਲਬਧ ਹਨ । ਇਸ ਲੌਂਗ ਵੀਕੈਂਡ ਮੌਕੇ ਕਾਰਾਂ ‘ਤੇ ‘ਗੁੱਡ ਡੀਲ’ ਹਾਸਲ ਕਰਨ ਕਈ 12697 – 80 ਐਵਨਿਊ ‘ਤੇ ਪਹੁੰਚਿਆ ਜਾ ਸਕਦਾ ਹੈ।
Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Comments

  1. Bhawanjit nagra says

    May 17, 2025 at 11:06 am

    Good job bro

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News