• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday March 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਉੱਘੇ ਸਿੱਖ ਚਿੰਤਕ ਡਾ. ਸਰਬਜਿੰਦਰ ਸਿੰਘ ਵਾਈਸ ਚਾਂਸਲਰ ਬਣੇ

https://www.surreynewsbc.com/wp-content/uploads/2025/04/IMG_0019.jpeg
ਗੁਰਬਾਜ ਸਿੰਘ ਬਰਾੜ
April 10, 2025 8:35am

ਆਨੰਦਪੁਰ ਸਾਹਿਬ – ਉੱਘੇ ਸਿੱਖ ਵਿਦਵਾਨ ਡਾ. ਸਰਬਜਿੰਦਰ ਸਿੰਘ ਨੂੰ ਆਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀ ਜਾ ਰਹੀ ਨਵੀਂ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸੇਵਾਵਾਂ ਨਿਭਾਅ ਰਹੇ ਸਿੱਖ ਬੁੱਧੀਜੀਵੀ ਅਤੇ ਉੱਚ ਕੋਟੀ ਦੇ ਬੁਲਾਰੇ ਡਾਕਟਰ ਸਰਬਜਿੰਦਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਉੱਘੇ ਕਾਰੋਬਾਰੀ ਐੱਸ. ਪੀ. ਸਿੰਘ ਓਬਰਾਏ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਕਿਹਾ, “ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਿਤ ਹੋ ਰਹੀ ‘ਨਵੀਂ ਯੂਨੀਵਰਸਿਟੀ’ ਚ ਮੈਨੂੰ ਬਤੌਰ ਵਾਈਸ-ਚਾਂਸਲਰ ਨਿਯੁਕਤੀ ਪੱਤਰ ਮਿਲ ਚੁੱਕਾ ਹੈ ਤੇ ਮੈਂ ਇਸਨੂੰ ਗੁਰੂ ਬਖਸ਼ਿਸ਼ ਵਜੋਂ ਪ੍ਰਵਾਨ ਕਰ ਲਿਆ ਹੈ।”

ਉਨ੍ਹਾਂ ਇਸ ਯੂਨੀਵਰਸਿਟੀ ਵਿੱਚ ਬਤੌਰ ਵਾਈਸ ਚਾਂਸਲਰ ਆਪਣਾ ਅਹੁਦਾ ਸੰਭਾਲਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, “ਜੁਲਾਈ 2025 ਦੇ ਪਹਿਲੇ ਹਫ਼ਤੇ ਮੈਂ ਇਸ ਪੁਜੀਸ਼ਨ ਤੇ ਹਾਜਰ ਹੋ ਜਾਵਾਂਗਾ । ਇਸਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲੋਂ ਯੂਨੀਵਰਸਿਟੀ ਛੱਡਣ ਦੀ ਨਿਯਮਿਤ ਪ੍ਰਵਾਨਗੀ ਲੈਣੀ ਜਰੂਰੀ ਹੈ । ਜਿਸ ਲਈ ਮਾਣਯੋਗ ਵਾਈਸ-ਚਾਂਸਲਰ ਡਾ ਕਰਮਜੀਤ ਸਿੰਘ ਹੋਰਾਂ ਨੂੰ ਸਬੰਧਤ ਦੀ ਜਾਣਕਾਰੀ ਦੇਵਾਂਗਾ ਤੇ ਰਹਿੰਦੇ ਕੰਮ ਸੰਪੂਰਨ ਕਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਨਗਰੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਕ ਪਵਿੱਤਰ ਨਗਰੀ ਤੇ ਖਾਲਸਾ ਪੰਥ ਦੀ ਜਨਮ ਭੂਮੀ ਵਲ ਚਾਲੇ ਪਾਵਾਂਗਾ।”

‘ਸਰੀ ਨਿਊਜ਼’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਪੈਸਾ ਕਮਾਉਣਾ ਇਸ ਯੂਨੀਵਰਸਿਟੀ ਦਾ ਮੰਤਵ ਨਹੀਂ ਹੋਵੇਗਾ, ਸਗੋਂ ਇਸ ਯੂਨੀਵਰਸਿਟੀ ਵਿੱਚੋ ਤਾਲੀਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਖੁਦ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਕਾਬਲ ਬਣਾਇਆ ਜਾਵੇਗਾ।

ਇਸ ਯੂਨੀਵਰਸਿਟੀ ਦੀ ਉਸਾਰੀ ਦਾ ਟੱਕ ਲੱਗ ਚੁੱਕਾ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਪੁਰਾਣੇ ਦਸ਼ਮੇਸ਼ ਪਬਲਿਕ ਸਕੂਲ ਦੇ ਨਜ਼ਦੀਕ ਇਸ ਯੂਨੀਵਰਸਿਟੀ ਦੀ ਨਵੀਂ ਇਮਾਰਤ ਤਾਮੀਰ ਕਰਵਾਾਈ ਜਾਏਗੀ। ਮੁੱਢਲੇ ਖ਼ਰਚਿਆਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਦੇ ਮੱਦੇਨਜ਼ਰ ਇਸ ਕਾਰਜ ਲਈ ਸਾਢੇ ਚਾਰ ਸੌ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਹ ਰਕਮ ਉੱਘੇ ਸਮਾਜ ਸੇਵੀ ਐੱਸ. ਪੀ. ਸਿੰਘ ਓਬਰਾਏ ਵੱਲੋਂ ਚਲਾਏ ਜਾ ਰਹੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਦਿੱਤੀ ਗਈ ਹੈ।ਇਸ ਯੂਨੀਵਰਸਿਟੀ ਵਿੱਚ ਸੋਸ਼ਲ ਸਾਇੰਸ ਦੀ ਪੜ੍ਹਾਈ ਕਰਵਾਈ ਜਾਵੇਗੀ। ਪਹਿਲਾਂ ਕੁਝ ਆਨਲਾਈਨ ਕੋਰਸ ਸ਼ੁਰੂ ਹੋਣਗੇ, ਜਿਨ੍ਹਾਂ ਦੀ ਪੜ੍ਹਾਈ ‘ਤੇ ਆੁਉਣ ਵਾਲਾ ਖ਼ਰਚਾ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ।

ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਮਹਾਰਾਜ ਵੱਲੋਂ ਆਪਣੇ ਦਰਬਾਰ ਵਿੱਚ 52 ਕਵੀਆਂ ਨੂੰ  ਮਾਣ ਸਤਿਕਾਰ ਦਿੱਤਾ ਗਿਆ ਸੀ,ੳਨ੍ਹਾਂ ਦੀ ਸਮ੍ਰਿਤੀ ਨੂੰ ਸਮਰਪਿਤ 52 ਕਮਰਿਆਂ ਦਾ ਇੱਕ ਆਲੀਸ਼ਾਨ ਗੈਸਟ ਹਾਊਸ ਬਣਾਇਆ ਜਾ ਰਿਹਾ ਹੈ, ਜਿੱਥੇ ਲਿਖਣ ਦੇ ਚਾਹਵਾਨ ਬਜ਼ੁਰਗ ਇਕੱਲੇ ਜਾਂ ਆਪਣੇ ਜੀਵਨ ਸਾਥੀ ਨਾਲ ਰਹਿ ਸਕਣਗੇ। ਉਨ੍ਹਾਂ ਲਈ ਨਾ ਸਿਰਫ਼  ਮੁਫ਼ਤ ਰਹਿਣ-ਸਹਿਣ ਅਤੇ ਖਾਣੇ ਦੀ ਹੀ ਸਹੂਲਤ ਹੋਵੇਗੀ ਸਗੋਂ ਉਨ੍ਹਾਂ ਦੀ ਸਿਰਜਣਾ ਲਈ ਅਨੁਕੂਲ ਸਾਜ਼ਗਾਰ ਮਾਹੌਲ ਵੀ ਮੁਹੱਈਆ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ ਉਨ੍ਹਾਂ ਦੀ ਕਿਤਾਬ ਦੀ ਛਪਾਈ ਦੀ ਜਿੰਮੇਵਾਰੀ ਵੀ ਟਰੱਸਟ ਦੀ ਹੋਵੇਗੀ।

ਡਾਕਟਰ ਸਰਬਜਿੰਦਰ ਸਿੰਘ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ, ਚੇਅਰਪਰਸਨ ਅਤੇ ਡੀਨ ਵਰਗੇ ਅਹਿਮ ਅਹੁਦਿਆਂ ‘ਤੇ  ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਵੱਲੋਂ  ਲਿਖੀਆਂ ਪੁਸਤਕਾਂ ਵੀ ਸੂਚੀ ਵਿੱਚ ਹੇਠ ਲਿਖੀਆਂ ਪੰਜਾਬੀ ਪੁਸਤਕਾਂ ਸ਼ਾਮਲ ਹਨ –

  • ਧੁਰ ਕੀ ਬਾਣੀ: ਸੰਪਾਦਨ ਜੁਗਤ,
  • ਮਰਨ ਕਬੂਲ,
  • ਬੂੰਦ ਬੂੰਦ ਸਾਗਰ,
  • ਨਾਨਕ ਤੂ ਲੈਹਣਾ ਤੂਹੈ,
  • ਇਲਾਹੀ ਨਾਦ ਦਾ ਸਫ਼ਰ,
  • ਲਿਖੇ ਬਾਝਹੁ ਸੁਰਤ ਨਾਹੀ,
  • ਦੀਜੈ ਬੁਧ ਬਿਬੇਕਾ,
  • ਰੂਹਾਂ ਦਾ ਰੁਦਨ,
  • ਬਿਗਾਨੀਆਂ ਜੂਹਾਂ,
  • ਰੁਤ ਫਿਰੀ ਵਣ ਕੰਬਿਆ,
  • ਸ੍ਰੀ ਗੁਰੂ ਗ੍ਰੰਥ ਸਾਹਿਬ: ਜਾਣ ਪਛਾਣ ਅਤੇ
  • ਖ਼ਾਲਸਾ ਹੋਵੇ ਖ਼ੁਦ ਖ਼ੁਦਾ ।

ਦੇਸ਼-ਵਿਦੇਸ਼ ਵਿਚ ਭ੍ਰਮਣ ਕਰ ਚੁੱਕੇ ਅਤੇ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੇਵਾਵਾਂ ਨਿਭਾਅ ਰਹੇ ਪ੍ਰੋ. ਡਾਕਟਰ ਸਰਬਜਿੰਦਰ ਸਿੰਘ ਨੇ ਆਪਣੀ ਇਸ ਨਵੀਂ ਨਿਯੁਕਤੀ ਨੂੰ ‘ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼’ ਕਰਾਰ ਦਿੱਤਾ ਹੈ ।

 

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Comments

  1. Surjit Singh Bhatti PhD says

    April 12, 2025 at 6:18 am

    Congratulations and best wishes

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News