• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday March 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਪਨਾਮਾ ਦੇ ਜੰਗਲਾਂ ‘ਚ ਇੱਕ ਨੌਜਵਾਨ ਮੁੰਡੇ ਨੂੰ ਮਾਰੀ ਗੋਲੀ, ਦੂਜੇ ਨੂੰ ਪਿਆ ਦਿਲ ਦਾ ਦੌਰਾ !

https://www.surreynewsbc.com/wp-content/uploads/2025/02/IMG_9229.jpeg
Staff Report
February 9, 2025 12:13pm

ਗੁਰਦਾਸਪੁਰ- ਪੰਜਾਬ ਤੋਂ ਅਮਰੀਕਾ ਜਾ ਰਹੇ ਇੱਕ ਹੋਰ ਨੌਜਵਾਨ ਦੀ ‘ਡੰਕੀ ਰੂਟ’ ਦਰਮਿਆਨ ਰਸਤੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ। ਅੱਜ ਮ੍ਰਿਤਕ ਨੌਜਵਾਨ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਸਬਾ ਰਮਦਾਸ ‘ਚ 36 ਲੱਖ ਰੁਪਏ ਲਗਾ ਕੇ ਡੰਕੀ ਰਸਤੇ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਮੁੰਡੇ ਦੀ ਰਸਤੇ ‘ਚ ਮੌਤ ਹੋ ਗਈ ਹੈ। ਗੁਰਪ੍ਰੀਤ ਸਿੰਘ ਦੀ ਗੁਆਟੇਮਾਲਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਦੱਸੀ ਗਈ ਹੈ।ਪੀੜ੍ਹਤ ਪਰਿਵਾਰ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਚੰਡੀਗੜ੍ਹ ਦੇ ਇੱਕ ਏਜੰਟ ਨਾਲ ਗੱਲ ਹੋਈ ਸੀ।

ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ੳਨ੍ਹਾਂ ਦੇ ਮਹਿਕਮੇ ਵੱਲੋਂ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਕੇ ਮ੍ਰਿਤਕ ਨੌਜਵਾਨ ਦੀ ਲਾਸ਼ ਜਲਦੀ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ, “ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਗੈਰ-ਕਾਨੂੰਨੀ ਤਰੀਕੇ ਨਾਲ ਕਿਸੇ ਵੀ ਦੇਸ਼ ਵਿੱਚ ਨਾ ਜਾਓ ਅਤੇ ਜੇਕਰ ਤੁਸੀਂ ਕਰਜ਼ਾ ਲੈ ਕੇ ਇੰਨਾ ਪੈਸਾ ਇਕੱਠਾ ਕੀਤਾ ਹੈ ਤਾਂ ਇੱਥੇ ਪੰਜਾਬ ਵਿੱਚ ਕਾਰੋਬਾਰ ਸ਼ੁਰੂ ਕਰੋ, ਮਾਨ ਸਰਕਾਰ ਤੁਹਾਡੀ ਪੂਰੀ ਮਦਦ ਕਰੇਗੀ।”

ਇਸ ਤੋਂ ਪਹਿਲਾਂ ਹਰਿਆਣਾ ਦੇ ਕੈਥਲ ਦੇ ਇੱਕ ਨੌਜਵਾਨ ਨੂੰ ਡੌਂਕਰਾਂ ਵੱਲੋਂ ਗੋਲੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਲਕੀਤ ਸਿੰਘ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਸ਼ੋਸ਼ਲ ਮੀਡੀਆ ‘ਤੇ ਦਿਖਾਈ ਗਈ ਪਨਾਮਾ ਦੇ ਜੰਗਲਾਂ ਵਿੱਚ ਪਈ ਲਾਸ਼ ਉਨ੍ਹਾਂ ਦੇ ਪੁੱਤ ਦੀ ਹੈ। ਮਲਕੀਤ ਦੇ ਪਿਤਾ ਅਤੇ ਭਰਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਰਾਂਹੀ ਪਤਾ ਲੱਗਿਆ ਹੈ ਕਿ ਡੌਂਕਰਾਂ ਨੇ ਰਸਤੇ ਵਿੱਚ ਮਲਕੀਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਪਰਿਵਾਰ ਨੇ ਕਿਹਾ ਕਿ ਏਜੰਟ ਨੇ ਮਲਕੀਤ ਨੂੰ ਅਮਰੀਕਾ ਭੇਜਣ ਲਈ 40 ਲੱਖ ਰੁਪਏ ਲਏ ਸਨ ਬਦਲੇ ਵਿੱਚ ਸਾਨੂੰ ਪੁੱਤ ਦੀ ਲਾਸ਼ ਮਿਲੀ ਹੈ।

ਦੱਸਣਯੋਗ ਹੈ ਕਿ ਪੰਜਾਬ ਤੋਂ ਹਰ ਸਾਲ ਸੈਂਕੜੇ ਨੌਜਵਾਨ ਆਪਣੀਆਂ ਅੱਖਾਂ ਵਿੱਚ ਅਮਰੀਕਾ-ਕੈਨੇਡਾ ਦੇ ਸੁਪਨੇ ਸੰਜੋਈ ਅਣਜਾਣ ਬਿਖੜੇ ਰਾਹਾਂ ਦੇ ਪਾਂਧੀ ਬਣਦੇ ਹਨ। ਅਮਰੀਕਾ ਪਹੁੰਚਣ ਲਈ ਵਾਇਆ ਕੋਲੰਬੀਆ ਹੋ ਕੇ ਜਾਣ ਵਾਲਿਆਂ ਨੂੰ ਰਸਤੇ ਵਿੱਚ ਪੈਂਦੇ ਪਨਾਮਾ ਦੇ ਖ਼ਤਰਨਾਕ ਜੰਗਲ ਨੂੰ ਪੈਦਲ ਪਾਰ ਕਰਨਾ ਪੈਂਦਾ ਹੈ। ਤਕਰੀਬਨ ਸੌ ਕਿਲੋਮੀਟਰ ਦਾ ਇਹ ਜੰਗਲੀ ਇਲਾਕਾ ਖੂੰਖਾਰ ਜਾਨਵਰਾਂ ਅਤੇ ਡਾਕੂਆਂ, ਲੁਟੇਰਿਆਂ ਦੀ ਵੀ ਲੁਕਣਗਾਹ ਹੈ। ਇਸ ਇਲਾਕੇ ਵਿੱਚੋਂ ਲੰਘ ਕੇ ਆਏ ਪੰਜਾਬ ਦੇ ਕੁਝ ਨੌਜਵਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਰਸਤੇ ਵਿੱਚ ਅਜਿਹੇ ਮਨੁੱਖੀ ਪਿੰਜਰ ਪਏ ਵੀ ਦੇਖੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਕੜੇ ਪਾਏ ਹੋਏ ਸਨ ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Comments

  1. Prof Pritam Singh says

    February 10, 2025 at 4:00 am

    Very shocking. Punjabi youth must abandon this mode of migration which inflicts unspeakable pain on the families of the youth losing life in this manner.

  2. Prof Pritam Singh says

    February 10, 2025 at 4:01 am

    Very dangerous and painful

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News