• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday December 26, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg
  • NPX25_squamish_reporter.png

ਕਾਂਗਰਸ ਨੇ ਪੰਜਾਬ ਤੋਂ ਲੋਕ ਸਭਾ ਲਈ ਉਮੀਦਵਾਰ ਐਲਾਨੇ

https://www.surreynewsbc.com/wp-content/uploads/2024/04/8ACFCDD9-72CE-4D98-8C72-639E13DF44D9.jpeg
Gubaj Singh Brar
April 14, 2024 10:20am
ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਬਠਿੰਡਾ ਤੋਂ ਜੀਤ ਮਹਿੰਦਰ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ,ਪਟਿਆਲ਼ਾ ਤੋਂ ਡਾ. ਧਰਮਵੀਰ ਗਾਂਧੀ,ਜਲੰਧਰ ਤੋਂ ਚਰਨਜੀਤ ਸਿੰਘ  ਚੰਨੀ, ਫ਼ਤਿਹਗੜ ਸਾਹਿਬ ਤੋਂ ਡਾ. ਅਮਰ ਸਿੰਘ ਅਤੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ।
ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿੰਤਾ ਵੜਿੰਗ ਨੇ ਪਿੰਡਾਂ ਦੀਆਂ ਫੇਰੀਆਂ ਲਾ ਕੇ ਅਤੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤਾਂ ਕਰਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਸੀ ।
ਭਾਜਪਾ ਇੱਥੋਂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਸਾਬਕਾ I.A.S. ਅਫਸਰ ਪਰਮਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ।
ਅਕਾਲੀ ਦਲ ਵੱਲੋਂ ਭਾਵੇਂ ਹਰਸਿਮਰਤ ਕੌਰ ਬਾਦਲ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਤੋਂ ਹੀ ਚੋਣ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਪਰੰਤੂ ਹਲਕੇ ਦੇ ਸਿਆਸੀ ਸਮੀਕਰਣ ਤਬਦੀਲ ਹੋਣ ਮਗਰੋਂ ਉਹਨਾਂ ਨੂੰ ਖਡੂਰ ਸਾਹਿਬ ਤੋਂ ਵੀ ਚੋਣ ਲੜਾਈ ਜਾ ਸਕਦੀ ਹੈ।
ਬਠਿੰਡਾ ਤੋਂ ਇਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਨੁੱਕੜ ਮੀਟਿੰਗਾਂ ਅਤੇ ਭਰਵੇਂ ਇਕੱਠ ਵਾਲੇ ਚੋਣ ਜਲਸੇ ਕਰਕੇ ਚੋਣ ਪਿੜ ਨੂੰ ਮਘਾਇਆ ਹੋਇਆ ਹੈ। ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਲੱਖਾ ਸਿਧਾਣਾ ਦੇ ਪਹਿਲਾਂ ਏਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਦੇ ਚਰਚੇ ਸਨ।
ਡਾਕਟਰ ਧਰਮਵੀਰ ਗਾਂਧੀ ਨਵੇਂ-ਨਵੇਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਪਟਿਆਲ਼ਾ ਤੋਂ ਇਕ ਵਾਰ ਫਿਰ ਉਹਨਾਂ ਦਾ ਸਾਹਮਣਾ ਪ੍ਰਨੀਤ ਕੌਰ ਨਾਲ ਹੋਵੇਗਾ। ਦੋਹਵੇਂ ਇਸ ਵਾਰ ਪੁਰਾਣੀਆਂ ਪਾਰਟੀਆਂ ਨਾਲ਼ੋਂ ਨਾਤਾ ਤੋੜ ਕੇ ਨਵੇਂ ਮੁਲਾਹਜ਼ੇਦਾਰਾ ਨਾਲ ਵੋਟਰਾਂ ਕੋਲ ਜਾ ਰਹੇ ਹਨ ।
ਚਰਨਜੀਤ ਚੰਨੀ ਦੇ ਹਮਾਇਤੀਆਂ ਨੇ ਪਹਿਲਾਂ ਹੀ ਉਨ੍ਹਾਂ ਦੇ  ਜਨਮ ਦਿਨ ਦਾ ਕੇਕ ਕੱਟ ਕੇ ਜਲੰਧਰ ਤੋਂ ਦਾਅਵੇਦਾਰੀ  ਜਿਤਾ ਦਿੱਤੀ ਸੀ।
ਕਾਂਗਰਸ ਨੇ ਸੁਖਪਾਲ ਖਹਿਰਾ ਨੂੰ ਸੰਗਰੂਰ ਭੇਜ ਕੇ ਵੱਡਾ ਦਾਅ ਖੇਡਿਆ ਹੈ ।
ਮੁੱਖ ਮੰਤਰੀ ਦੇ ਹਲਕੇ ਵਿੱਚ ਖਹਿਰਾ ਤੋਂ ਵੱਧ ਆਮ ਆਦਮੀ ਪਾਰਟੀ ਦੇ ਪੋਤੜੇ ਭਲ਼ਾਂ ਹੋਰ ਕੋਣ ਫਰੋਲ ਸਕਦਾ ਸੀ ?
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਅਤੇ ਫ਼ਤਿਹਗੜ ਸਾਹਿਬ ਤੋਂ ਡਾ. ਅਮਰ ਸਿੰਘ ਆਜ਼ਾਦ ਨੂੰ ਮੁੜ ਤੋਂ ਚੋਣ ਮੈਦਾਨ ਵਿੱਚ ਉਤਾਰਨਾ ਪਹਿਲਾਂ ਹੀ ਤੈਅ ਮੰਨਿਆਂ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਕਾਂਗਰਸ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨ ਚੁੱਕੀ ਹੈ ।
Share

ਸਰੀ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਸੇਵਾ 27 ਦਸੰਬਰ ਨੂੰ

Suspect Poses as Maintenance Worker to Steal Purse at Surrey Retirement Residence

ਸਰੀ ਵਿੱਚ ‘ਯਾਰ ਰਬਾਬੀ’ ਲੋਕ ਅਰਪਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...