• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday March 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਆਖ਼ਰੀ ਵਾਰ ਚੋਣ ਲੜਨ ਵਾਲਿਆਂ ਨੂੰ ਕਦੇ ਵੋਟ ਨਾ ਪਾਓ-ਭਗਵੰਤ ਮਾਨ

https://www.surreynewsbc.com/wp-content/uploads/2024/05/045EA2BE-C899-41F7-B651-6CAEE762EC1E.jpeg
Staff report
May 24, 2024 8:25am

ਕਲਾਨੌਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ  ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ‘ਚ ਡੇਰਾ ਬਾਬਾ ਨਾਨਕ ਦੇ ਕਲਾਨੌਰ ਵਿਖੇ ਰੋਡ ਸ਼ੋਅ ਕੱਢਿਆ। ਸੜਕ ਦੇ ਦੋਹੀਂ ਪਾਸੇ ਜੁੜੀ ਲੋਕਾਂ ਦੀ ਵੱਡੀ ਭੀੜ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਵੱਲੋਂ ਦਿੱਤੇ ਪਿਆਰ ਨੇ ਸਾਬਤ ਕਰ ਦਿੱਤਾ ਹੈ ਕਿ 1 ਜੂਨ ਨੂੰ ਇੱਕ ਹੋਰ ਨਵਾਂ ਇਤਿਹਾਸ ਸਿਰਜਣ ਲਈ ਤਿਆਰ ਨੇ।ਉਹਨਾਂ ਕਿਹਾ ਕਿ ਕਲਾਨੌਰ ਕਸਬੇ ਵਿੱਚ ਅਕਬਰ ਦੀ ਤਾਜਪੋਸ਼ੀ ਹੋਈ ਸੀ , ਇਹ ਕਸਬਾ ਇਤਿਹਾਸ ਬਣਾਉਂਦਾਂ ਹੈ,ਕਲਾਨੌਰ ਵਾਲਿਓ ਇੱਕ ਵਾਰ ਫਿਰ ਇਤਿਹਾਸ ਸਿਰਜ ਦਿਓ।

ਮੁੱਖ ਮੰਤਰੀ ਨੇ ਕਿਹਾ, “ਆਖਰੀ ਵਾਰ ਚੋਣ ਲੜਨ ਵਾਲੇ ਉਮੀਦਵਾਰ ਨੂੰ ਕਦੇ ਵੋਟ ਨਾ ਪਾਇਓ , ਜਿਹਨੇ ਅਗਲੀ ਚੋਣ ਲੜਨੀ ਹੀ ਨਹੀਂ ਉਹਨੇ ਲੋਕਾਂ ਦੇ ਕੰਮ ਕੀ ਕਰਨੇ। ਪਾਰਟੀ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਬੋਲਦਿਆ ਭਗਵੰਤ ਮਾਨ ਨੇ ਕਿਹਾ ਕਿ ਤੁਹਾਡਾ ਨੌਜਵਾਨ ਉਮੀਦਵਾਰ ਹੈ,ਕੰਮ ਕਰਨ ਅਤੇ ਅਤੇ ਦੁਬਾਰਾ ਲੋਕਾਂ ਕੋਲ ਜਾਣ ਦੀ ਤਲਵਾਰ ਲਟਕਦੀ ਰਹੇਗੀ । ਸ਼ੈਰੀ ਕਲਸੀ ਨਿੱਠ ਕੇ ਕੰਮ ਕਰੇਗਾ।

ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ,  “ਜਦੋਂ ਗੁਰਦਾਸਪੁਰ ਵਿੱਚ ਕੋਈ ਆਪਣੇ ਘਰ ਨਲਕਾ ਗੇੜਦਾ ਹੈ ਤਾਂ ਗਾਲਾਂ ਕੱਡਦਾ ਹੈ, ਆਹ ਨਲਕੇ ਆਲੇ ਨੇ ਪੱਟੇ ਹਾਂ। ਉਹਨਾਂ ਕਿਹਾ,”ਸੋਨੇ ਦੇ ਚਮਚੇ ਮੂੰਹ ‘ਚ ਲੈ ਕੇ ਜੰਮੇ ਲੀਡਰਾਂ ਨੇ ਕੀ ਲੈਣਾ ਤੁਹਾਡੀਆਂ ਮੁਸੀਬਤਾਂ ਤੋਂ, ਨਾ ਉਨ੍ਹਾਂ ਨੇ ਕਦੇ ਪਿੰਡੇ ‘ਤੇ ਹੰਢਾਈਆਂ ਨੇ। ਅਸੀਂ ਪਿੰਡਾਂ ਵਾਲ਼ੇ ਹਾਂ ਤੇ ਆਪਾਂ ਸਾਰਾ ਕੁਝ ਹੰਢਾਇਆ ਹੋਇਆ ਹੈ।”

ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, “ਇਹ ਆਮ ਆਦਮੀ ਪਾਰਟੀ ਦੀ ਹਨੇਰੀ ਹੈ, ਜਿੱਥੇ ਵੀ ਜਾਂਦੇ ਹਾਂ ਲੋਕਾਂ ਦੀ ਜ਼ੁਬਾਨ ‘ਤੇ 13-0 ਦਾ ਹੀ ਨਾਅਰਾ ਬੋਲਦਾ ਹੈ।ਪਹਿਲਾਂ ਬੰਬੇ ਵਾਲ਼ੇ ਬੜੇ ਜਿਤਾ ਕੇ ਦੇਖ ਲਏ, ਕੋਈ ਫ਼ਾਇਦਾ ਨਹੀਂ ਹੋਇਆ ਇਸ ਕਰਕੇ ਐਤਕੀਂ ਆਪਣੇ ਪੁੱਤ ਸ਼ੈਰੀ ਕਲਸੀ ਨੂੰ ਹੀ ਜਿਤਾਓ।

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਫਸਲਾਂ ਲਈ ਦਿਨ ਵੇਲੇ ਬਿਜਲੀ ਦੇਣੀ ਸ਼ੁਰੂ ਕੀਤੀ ਹੈ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News