• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday February 11, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਡਾਇਰੈਕਟਰ ਕਪਾਹੀ ਨਾਲ ਮੁਲਾਕਾਤ, ਕੌਮਾਂਤਰੀ ਹਵਾਈ ਅੱਡੇ ਦੇ ਸੁਧਾਰ ਦੀ ਰੱਖੀ ਮੰਗ

https://www.surreynewsbc.com/wp-content/uploads/2025/04/IMG_9408.jpeg
ਸਟਾਫ਼ ਰਿਪੋਰਟ
April 7, 2025 8:25am

ਸ੍ਰੀ  ਅੰਮ੍ਰਿਤਸਰ ਸਾਹਿਬ- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਦੇ ਵਿਕਾਸ ਅਤੇ ਵਧੇਰੇ  ਉਡਾਣਾਂ ਲਈ  ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਦੇ ਸਰਵ-ਪੱਖੀ ਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਤੀਨਿਧ ਮੰਡਲ ਨੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਦੇ ਨਵ–ਨਿਯੁਕਤ ਡਾਇਰੈਕਟਰ ਸ੍ਰੀ ਐਸ.ਕੇ. ਕਪਾਹੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ।

ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਣ ਸਿੰਘ ਬਰਾੜ ਅਤੇ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਓਵਰਸੀਜ਼ ਸਕੱਤਰ ਅਤੇ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ, ਸਕੱਤਰ ਅਤੇ ਕਨਵੀਨਰ ਭਾਰਤ ਯੋਗੇਸ਼ ਕਾਮਰਾ, ਅਧਾਰਿਤ ਵਫ਼ਦ ਵੱਲੋਂ ਡਾਇਰੈਕਟਰ ਦਾ ਇਸਤਕਬਾਲ ਕਰਦਿਆਂ ਹੋਇਆਂ ਉਨ੍ਹਾਂ ਦੇ ਧਿਆਨ ਵਿੱਚ ਹਵਾਈ ਯਾਤਰੂ ਸੇਵਾਵਾਂ ਵਿੱਚ ਹੋਰ ਲੋੜੀਂਦੇ ਸੁਧਾਰ ਰੱਖੇ ਗਏ।

ਚਰਚਾ ਦੌਰਾਨ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਯਾਤਰੀ ਸਮਾਨ ਦੀ ਸੰਭਾਲ ਲਈ ਨਵੀਂ ਇਨਲਾਈਨ ਐਕਸ–ਰੇ ਪ੍ਰਣਾਲੀ ਨੂੰ ਜਲਦ ਸ਼ੁਰੂ ਕੀਤਾ ਜਾਵੇ, ਕਾਰ ਪਾਰਕਿੰਗ ਦੇ ਠੇਕੇਦਾਰ ਵੱਲੋਂ ਨਜ਼ਾਇਜ ਵਸੂਲੀਆਂ ਰੋਕਣੀਆਂ, ਮਿਲਾਪ ਅਤੇ ਵਿਦਾਈ (ਪਿਕ ਐਂਡ ਡਰੌਪ) ਸੇਵਾਵਾਂ ਨੂੰ ਨਿਯੰਤਰਿਤ ਕਰਨਾ , ਵਾਈ–ਫਾਈ ਸੇਵਾ ਤੁਰੰਤ ਚਾਲੂ ਕਰਨੀ, ਅਮਲੇ ਦੇ ਵਿਹਾਰ ਵਿੱਚ ਸੁਧਾਰ ਲਿਆਉਣਾ, ਟਾਇਲੈਟ ਸੇਵਾਵਾਂ ਨੂੰ ਆਧੁਨਿਕ ਕਰਨਾ, ਟਰਮੀਨਲ ਦਾ ਵਿਸਤਾਰ ਕਰਨਾ ਅਤੇ ਆਗਮਨ– ਰਵਾਨਗੀ ਹਾਲ ਵਿੱਚ ਯਾਤਰੀਆਂ ਲਈ ਬੈਗੇਜ ਟਰਾਲੀਆਂ ਉਪਲਬਧ ਹੋਣ ਨੂੰ ਯਕੀਨੀ ਬਣਾਉਣਾ ਜਰੂਰੀ ਹੈ।

ਇਹ ਚਰਚਾ ਖੁਸ਼ਗਵਾਰ ਮਾਹੌਲ ਵਿੱਚ ਹੋਈ ਅਤੇ ਡਾਇਰੈਕਟਰ ਕਪਾਹੀ ਨੇ ਇਨ੍ਹਾਂ ਮਸਲਿਆਂ ਦੀ ਅਹਿਮੀਅਤ ਨੂੰ ਸਮਝਦਿਆਂ ਉਨ੍ਹਾਂ ਦੇ ਸੁਚਾਰੂ ਹੱਲ ਸੰਬੰਧੀ ਹਾਂ–ਪੱਖੀ ਹੁੰਗਾਰਾ ਭਰਿਆ ਹੈ।

ਡਾਇਰੈਕਟਰ ਤੋਂ ਇਲਾਵਾ ਵਫ਼ਦ ਨੇ ਹਵਾਈ ਸੇਵਾਵਾਂ ਦੇ ਜ਼ਮੀਨੀ ਇੰਤਜ਼ਾਮ ਨੂੰ ਬਿਹਤਰ ਤਰੀਕੇ ਨਾਲ ਨਿਯੰਤਰਣ ਕਰਨ ਲਈ ਤਾਇਨਾਤ ਏਜੰਸੀ ਦੇ ਮੁਖੀ ਅਤੇ ਵੱਖ–ਵੱਖ ਏਅਰਲਾਈਨਜ਼ ਦੇ ਸਟੇਸ਼ਨ ਮੈਨੇਜਰਾਂ ਨਾਲ ਵੀ ਮਿਲ ਕੇ ਯਾਤਰੀ ਸੇਵਾਵਾਂ ਵਿੱਚ ਸੁਧਾਰ ਲਿਆਉਣ ਦੀ ਗੱਲ ਕੀਤੀ ਗਈ।

Share

Mark Carney Calls for Swift Parliamentary Action After Meeting with Pierre Poilievre

MLA Mandeep Dhaliwal Highlights CityReach Food Program, Calls for Action on Food Security

ਸਰੀ ਵਿੱਚ ਅਣਚਾਹੀਆਂ ਵੱਡੀਆਂ ਵਸਤੂਆਂ ਚੁੱਕਣ ਵਿੱਚ ਆਏਗੀ ਤੇਜ਼ੀ, ਸਿਟੀ ਨੇ ਵਧੇਰੇ ਟਰੱਕ ਕੀਤੇ ਸ਼ਾਮਲ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News