• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday February 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਨਿੱਝਰ ਕਤਲ ਕੇਸ ਵਿੱਚ ਮੁਲਜ਼ਮਾਂ ਦੀ ਅਦਾਲਤੀ ਪੇਸ਼ੀ ਭਲਕੇ

https://www.surreynewsbc.com/wp-content/uploads/2024/05/3E0C5156-900A-4D4D-BCBD-BF99D875D38E.jpeg
ਗੁਰਬਾਜ ਸਿੰਘ ਬਰਾੜ
May 6, 2024 4:46pm

ਸਰੀ – ਨਿੱਝਰ ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਕਥਿਤ ਮੁਲਜ਼ਮਾਂ ਦੀ ਅਦਾਲਤੀ ਪੇਸ਼ੀ ਭਲਕੇ ਹੋਵੇਗੀ । ਕਰਨਪ੍ਰੀਤ ਸਿੰਘ (28) ਕਮਲਪ੍ਰੀਤ ਸਿੰਘ(22) ਅਤੇ ਕਰਨ ਬਰਾੜ (22) ਨੂੰ ਕੱਲ੍ਹ ਮੰਗਲਵਾਰ ਸਵੇਰੇ ਸਰੀ ਦੀ ਸੂਬਾਈ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦਾ ਪਿਛਲੇ ਸਾਲ 18 ਜੂਨ ਦੀ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਸੰਗੀਨ ਜੁਰਮਾਂ ਦੀ ਪੜਤਾਲ ਕਰਨ ਵਾਲੀ ਪੁਲਸ ਟੀਮ ਨੇ ਪਿਛਲੇ ਹਫ਼ਤੇ ਤਿੰਨ ਸ਼ੱਕੀ ਕਾਤਲਾਂ ਨੂੰ ਐਡਮਿੰਟਨ ਤੋਂ ਗ੍ਰਿਫ਼ਤਾਰ ਕੀਤਾ ਸੀ। ਕਤਲ ਕੇਸ ਵਿੱਚ ਫੜੇ ਗਏ ਤਿੰਨੋਂ ਮੁਲਜ਼ਮਾਂ ਉੱਪਰ ਸਾਜ਼ਿਸ਼ ਘੜਨ ਅਤੇ ਪਹਿਲਾ ਦਰਜਾ ਕਤਲ ਦੇ ਇਲਜ਼ਾਮ ਆਇਦ ਕੀਤੇ ਗਏ ਹਨ। ਕੱਲ਼੍ਹ ਨੂੰ ਹੋਣ ਵਾਲੀ ਅਦਾਲਤੀ ਪੇਸ਼ੀ ਮੌਕੇ ਤਿੰਨੋਂ ਜਣਿਆਂ ਨੂੰ ਵਕੀਲਾਂ ਨਾਲ ਗੱਲ-ਬਾਤ ਕਰਨ ਦਾ ਮੌਕਾ ਮਿਲੇਗਾ।

ਸਰੀ ਨਿਊਜ਼ ਵੱਲੋਂ ਇਸ ਬਾਰੇ ਅਪਰਾਧਕ ਮਾਮਲਿਆਂ ਦੇ ਮਾਹਿਰ ਵਕੀਲ ਗਗਨ ਨਾਹਲ ਨਾਲ ਗੱਲ-ਬਾਤ ਕੀਤੀ ਗਈ (ਜੋ ਇਹ ਕੇਸ ਨਹੀਂ ਲੜ ਰਹੇ) ਤਾਂ ਉਹਨਾਂ ਦੱਸਿਆ ਕਿ ਇਸ ਹਾਈ ਪ੍ਰੋਫਾਈਲ ਕੇਸ ਵਿੱਚ ਤਿੰਨੋਂ ਜਣਿਆਂ ਨੂੰ ਜ਼ਮਾਨਤ ਮਿਲਣ ਦੇ ਆਸਾਰ ਬਹੁਤ ਘੱਟ ਹਨ, ਕਿਉਂਕਿ ਤਿੰਨੋਂ ਮੁਲਜ਼ਮ ਭਾਰਤੀ ਨਾਗਰਿਕ ਹਨ ਅਤੇ ਅਜਿਹੇ ਵਿੱਚ ਜਿੱਥੇ ਇਕ ਪਾਸੇ ਇਨ੍ਹਾਂ ਦੇ ਕੈਨੇਡਾ ਤੋਂ ਬਾਹਰ ਉਡਾਰੀ ਮਾਰ ਜਾਣ ਦਾ ਖ਼ਦਸ਼ਾ ਬਣਿਆ ਰਹੇਗਾ,ਉੱਥੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਣ ਕਾਰਨ ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਬਣਦਾ ਹੈ ।
ਮਾਹਿਰ ਵਕੀਲ ਨੇ ਦੱਸਿਆ ਕਿ ਜੇਕਰ ਇਹ ਕੇਸ ਅੱਗੇ ਚੱਲਦਾ ਹੈ ਤਾਂ ਕਤਲ ਦਾ ਜੁਰਮ ਸਿੱਧ ਹੋਣ ਦੀ ਸੂਰਤ ਵਿੱਚ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਜਿਸ ਵਿੱਚ ਘੱਟੋ-ਘੱਟ 25 ਸਾਲ ਜ਼ਮਾਨਤ ਵੀ ਨਹੀਂ ਹੋ ਸਕੇਗੀ। ਕਤਲ ਦੇ ਜੁਰਮ ਦੀ ਸਜ਼ਾ ਭੁਗਤਨ ਤੋਂ ਬਾਅਦ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ ਵੀ ਦਿੱਤਾ ਜਾਂਦਾ ਹੈ ।
ਇਹ ਮਾਮਲਾ ਬਹੁਤ ਸੰਵੇਦਨਸ਼ੀਲ ਅਤੇ ਲੋਕ ਭਾਵਨਾਂਵਾਂ ਨਾਲ ਜੁੜਿਆ ਹੋਣ ਕਰਕੇ ਕੱਲ੍ਹ ਨੂੰ ਹੋਣ ਵਾਲੀ ਪੇਸ਼ੀ ਮੌਕੇ ਅਦਾਲਤ ਦੇ ਸਾਹਮਣੇ ਵੱਡਾ ਇਕੱਠ ਹੋਣ ਦੇ ਆਸਾਰ ਹਨ।
Share

Mark Carney Calls for Swift Parliamentary Action After Meeting with Pierre Poilievre

MLA Mandeep Dhaliwal Highlights CityReach Food Program, Calls for Action on Food Security

ਸਰੀ ਵਿੱਚ ਅਣਚਾਹੀਆਂ ਵੱਡੀਆਂ ਵਸਤੂਆਂ ਚੁੱਕਣ ਵਿੱਚ ਆਏਗੀ ਤੇਜ਼ੀ, ਸਿਟੀ ਨੇ ਵਧੇਰੇ ਟਰੱਕ ਕੀਤੇ ਸ਼ਾਮਲ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News