• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday November 24, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ‘ਚ ਸੜਕ ਹਾਦਸੇ ਮਗਰੋਂ ਮੌਕੇ ਤੋਂ ਭੱਜੇ ਦੋ ਪੰਜਾਬੀਆਂ ਨੇ ਲਾਸ਼ ਨਾਲ ਛੇੜਛਾੜ ਕਰਨ ਦੇ ਗੁਨਾਹ ਕਬੂਲ ਕੀਤੇ !

https://www.surreynewsbc.com/wp-content/uploads/2025/02/IMG_8815.jpeg
Staff Report
February 12, 2025 6:31pm

ਸਰੀ, ਬ੍ਰਿਟਿਸ਼ ਕੋਲੰਬੀਆ – ਸਰੀ ਵਿੱਚ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਹੋਏ ਇੱਕ ਘਾਤਕ ਸੜਕ ਹਾਦਸੇ ਮਗਰੋਂ ਮੌਕੇ ਤੋਂ ਭੱਜਣ ਵਾਲੇ ਦੋ ਪੰਜਾਬੀ ਨੌਜਵਾਨਾਂ ਨੇ ਅਦਾਲਤ ਵਿੱਚ ਕਈ ਦੋਸ਼ ਕਬੂਲ ਕਰ ਲਏ ਹਨ।

ਪਿਛਲੇ ਸਾਲ 27 ਜਨਵਰੀ 2024 ਨੂੰ, ਰਾਤ ਦੇ ਤਕਰੀਬਨ 1:43 ਵਜੇ,ਸਰੀ ਆਰ.ਸੀ.ਐਮ.ਪੀ. ਨੂੰ 104 ਐਵੇਨਿਊ ਦੇ ਨੇੜੇ ਯੂਨੀਵਰਸਿਟੀ ਡਰਾਈਵ ਉੱਪਰ ਇੱਕ ਪੈਦਲ ਯਾਤਰੀ ਨਾਲ ਹਿੱਟ ਐਂਡ ਰਨ ਦੀ ਰਿਪੋਰਟ ਮਿਲੀ ਸੀ। ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਕੁਝ ਬਲਾਕ ਦੂਰ ਸ਼ੱਕੀ ਵਾਹਨ ਅਤੇ ਪੀੜ੍ਹਤ ਨੂੰ ਲੱਭ ਲਿਆ ਸੀ। ਗਵਾਹਾਂ ਵੱਲੋਂ ਇੱਕ ਲਾਲ ਰੰਗ ਦੀ ਫੋਰਡ ਮਸਟੈਂਗ ਗੱਡੀ ਨੂੰ ਇੱਕ ਆਦਮੀ ਨਾਲ ਟਕਰਾਉਣ ਮਗਰੋਂ ਫ਼ਰਾਰ ਹੁੰਦੇ ਹੋਏ ਦੇਖਿਆ ਗਿਆ ਸੀ। ਅਧਿਕਾਰੀਆਂ ਵੱਲੋਂ ਪੀੜ੍ਹਤ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ।

ਆਰ.ਸੀ.ਐਮ.ਪੀ. ਦੇ ਸਰੀ ਪ੍ਰੋਵਿਨਸ਼ੀਅਲ ਓਪਰੇਸ਼ਨਜ਼ ਸਪੋਰਟ ਯੂਨਿਟ ਦੀ ਕ੍ਰਿਮਿਨਲ ਕੋਲਿਜ਼ਨ ਇਨਵੈਸਟੀਗੇਸ਼ਨ ਟੀਮ (CCIT) ਵਲੋਂ ਕੀਤੀ ਗਈ ਵਿਸਤਾਰਤ ਜਾਂਚ ਤੋਂ ਬਾਅਦ, 27 ਜਨਵਰੀ 2024 ਨੂੰ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਨੇ ਹੁਣ ਦੋਸ਼ ਕਬੂਲ ਕਰ ਲਏ ਹਨ।

ਹਾਦਸਾ ਵਾਪਰਨ ਤੋਂ ਤਕਰੀਬਨ ਇੱਕ ਸਾਲ ਬਾਅਦ ਹੁਣ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੇ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ,ਹਾਦਸੇ ਤੋਂ ਬਾਅਦ ਪੀੜ੍ਹਤ ਨੂੰ ਬਿਨਾਂ ਮਦਦ ਦਿੱਤੇ ਮੌਕੇ ਤੋਂ ਭੱਜ ਜਾਣ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨਾਲ ਛੇੜਛਾੜ ਕਰਨ ਦੇ ਦੋਸ਼ ਕਬੂਲ ਕੀਤੇ ਹਨ।
ਦੋਵੇਂ ਦੋਸ਼ੀ ਹਾਲੇ ਹਿਰਾਸਤ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ ਮਈ ਮਹੀਨੇ ਵਿੱਚ ਤਰੀਕ ਤੈਅ ਕੀਤੀ ਗਈ ਹੈ।

Share

Canada Extends Foreign Homebuyer Ban Until January 1, 2029

Ottawa Announces $4.1-Billion Grocery Benefit Boost for 12 Million Canadians

ਪਹਿਲਾ ਪੂਰਨਮਾਸ਼ੀ ਸਨਮਾਨ ਪ੍ਰਿੰਸੀਪਲ ਸਰਵਣ ਸਿੰਘ ਨੂੰ

Reader Interactions

Comments

  1. ਜਸਵਿੰਦਰ ਸੰਧੂ says

    February 14, 2025 at 4:13 am

    ਸ਼ਾਇਦ ਸਾਡੇ ਦਿਮਾਗ਼ਾਂ ਚ ਭਰੇ ਪੰਜਾਬ ਵਾਲ਼ੇ ਵਾਤਾਵਰਣ ਤੇ ਸੱਭਿਆਚਾਰ ਨੇ ਸਾਨੂੰ ਇੱਥੇ ਦੇ ਹਿਸਾਬ ਨਾਲ਼ ਜੀਣਾ ਸਿੱਖਣ ਚ ਮੁਸ਼ਕਲ ਪੈਦਾ ਕਰ ਰੱਖੀ ਹੈ। ਸਾਨੂੰ ਬਦਲਣ ਦੀ ਲੋੜ ਹੈ। ਆਪਣੇ ਸੱਭਿਆਚਾਰ ਦੇ ਚੰਗੇ ਗੁਣ ਰੱਖਦੇ ਹੋਏ ਦੂਜਿਆਂ ਦੇ ਚੰਗੇ ਗੁਣ ਅਪਣਾਉਂਦੇ ਹੀ ਵਧੀਆ ਸਮਾਜ ਸਿਰਜ ਸਕਦੇ ਹਾਂ।

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News