• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday November 17, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਲੁਧਿਆਣਾ ਜਿੱਤਣ ਮਗਰੋਂ ਰਾਜਾ ਵੜਿੰਗ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ, ਬਿੱਟੂ ਨੇ ਪਿੰਡਾਂ ਵਾਲਿਆਂ ਨੂੰ ਮਾਰੇ ਮਿਹਣੇ

https://www.surreynewsbc.com/wp-content/uploads/2024/06/5DCA0B3E-AED9-4E4C-8AF1-6FC2A1FFD236.jpeg
Staff Report
June 5, 2024 5:21pm

ਲੁਧਿਆਣਾ – ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਜਿੱਤ ਹਾਸਲ ਕਰਨ ਮਗਰੋਂ ਸਥਾਨਕ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ।ਉਨ੍ਹਾਂ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਵੀ ਲਿਆ।

ਦੂਜੇ ਪਾਸੇ ਚੋਣ ਹਾਰਨ ਮਗਰੋਂ ਰਵਨੀਤ ਸਿੰਘ ਬਿੱਟੂ ਫੇਸਬੁੱਕ ‘ਤੇ ਲਾਈਵ ਆਏ ਅਤੇ ਉਨ੍ਹਾਂ ਨੇ ਭਾਜਪਾ ਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਨੂੰ ਮਿਹਣੇ ਮਾਰੇ ਹਨ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿਚ ਨਰਿੰਦਰ ਮੋਦੀ ਜੀ ਦੀ ਸਰਕਾਰ ਬਣ ਗਈ ਹੈ ਤੇ ਸਾਰਾ ਪੈਸਾ ਉਨ੍ਹਾਂ ਕੋਲੋਂ ਹੀ ਆਉਣਾ ਹੈ, ਪੰਜਾਬ ਦੇ ਕੋਲ ਤਾਂ ਜ਼ਹਿਰ ਖਾਣ ਲਈ ਵੀ ਪੈਸਾ ਨਹੀਂ ਹੈ। ਹਾਰ ਤੋਂ ਬੌਖਲਾਏ ਨਜ਼ਰ ਆਏ ਭਾਜਪਾ ਉਮੀਦਵਾਰ ਬਿੱਟੂ ਨੇ ਕਿਹਾ ਕਿ ਹੁਣ ਜਾਂ ਤਾਂ ਪਿੰਡ ਵਾਲੇ ਮਨਰੇਗਾ ਦਾ, ਕੱਚੇ ਮਕਾਨਾਂ ਦਾ, ਕਣਕ ਦਾ ਪੈਸਾ, RDF ਦਾ ਪੈਸਾ ਵੀ ਨਾ ਲੈਣ, ਇਨ੍ਹਾਂ ਤੋਂ ਬਿਨਾਂ ਸਾਰ ਕੇ ਦੇਖ ਲੈਣ। ਉਨ੍ਹਾਂ ਕਿਹਾ ਕਿ ਇਹ ਤੁਸੀਂ ਬੱਚਿਆਂ ਵਾਲੀਆਂ ਗੱਲਾਂ ਕੀਤੀਆਂ ਹਨ, ਜਿਸ ਦਾ ਸਾਹਮਣਾ ਤੁਹਾਨੂੰ ਆਉਣ ਵਾਲੇ ਦਿਨਾਂ  ਵਿਚ ਕਰਨਾ ਪਵੇਗਾ। ਅਜੇ ਵੀ ਮੌਕਾ ਹੈ ਜੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਜਾਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਭਾਜਪਾ ਦੀ ਬਾਂਹ ਫੜਣੀ ਪੈਣੀ ਹੈ।

ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਦਾ ਸਿਹਰਾ ਪਾਰਟੀ ਦੀ ਸੀਨਅਰ ਲੀਡਰਸ਼ਿਪ ਅਤੇ ਕਾਂਗਰਸ ਦੇ ਅਣਥੱਕ ਵਰਕਰਾਂ ਸਿਰ ਬੰਨਦਿਆਂ ਵਿਰੋਧੀ ਉਮੀਦਵਾਰ ਬਿੱਟੂ ਨੂੰ ਹਲਕਾ ਲੁਧਿਆਣਾ ਦੇ ਵਿਕਾਸ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ। ਵੜਿੰਗ ਨੇ ਕਿਹਾ ਕਿ ਕਦੇ ਇਕੱਠੇ ਹੁੰਦੇ ਸਾਂ, ਦੂਜੇ ਪਾਸੇ ਦੀ ਚੋਣ ਬਿੱਟੂ ਦੀ ਸੀ। ਹੁਣ ਵੇਲਾ ਆ ਗਿਆ ਚੋਣਾਂ ਵਿਚਲੀ ਕੜਵਾਹਟ ਭੁੱਲ ਕੇ ਇਲਾਕੇ ਦੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰੀਏ।

Share

Canada Extends Foreign Homebuyer Ban Until January 1, 2029

Ottawa Announces $4.1-Billion Grocery Benefit Boost for 12 Million Canadians

ਪਹਿਲਾ ਪੂਰਨਮਾਸ਼ੀ ਸਨਮਾਨ ਪ੍ਰਿੰਸੀਪਲ ਸਰਵਣ ਸਿੰਘ ਨੂੰ

Reader Interactions

Comments

  1. Brij Bhushan Goyal says

    June 5, 2024 at 5:40 pm

    Politicians have to come out of election mode now and work towards betterment of people jointly .

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News