• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday September 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਫ਼ਲ ਹੋ ਨਿੱਬੜਿਆ ‘ਅਵਰ ਗਲੋਬਲ ਵਿਲੇਜ’ ਦਾ ‘ਸੰਦੂਕ ਸੀਸ਼ਿਆਂ ਵਾਲਾ’

https://www.surreynewsbc.com/wp-content/uploads/2026/03/IMG_4167.jpeg
ਸਟਾਫ਼ ਰਿਪੋਰਟ
March 31, 2026 7:33am

ਇੱਕ ਮੰਚ…ਜਿੱਥੇ ਸਿਰਫ ਰੰਗ ਨਹੀਂ, ਰਿਸ਼ਤੇ ਵੀ ਖਿੜੇ…ਸਿਰਫ ਗੀਤ ਨਹੀਂ, ਉਸਾਰੂ ਸੋਚਾਂ ਵੀ ਗੂੰਜੀਆਂ… !

ਸਰੀ , ਕੈਨੇਡਾ- ਅਵਰ ਗਲੋਬਲ ਵਿਲੇਜ ਵੱਲੋਂ 28 ਮਾਰਚ ਨੂੰ ਆਯੋਜਿਤ ਕੀਤਾ ਗਿਆ ਸਾਲਾਨਾ ਪ੍ਰੋਗਰਾਮ “ਸੰਦੂਕ ਸ਼ੀਸ਼ਿਆਂ ਵਾਲਾ” ਹਰ ਸਾਲ ਵਾਂਗ ਇਸ ਸਾਲ ਵੀ, ਇੱਕ ਸੱਭਿਆਚਾਰਕ ਸਮਾਗਮ ਹੀ ਨਹੀਂ ਸੀ, ਸਗੋਂ ਮਹਿਲਾ ਸਸ਼ਕਤੀਕਰਨ, ਏਕਤਾ ਅਤੇ ਸਮਾਜਿਕ ਜਾਗਰੂਕਤਾ ਦਾ ਇੱਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਸੀ। ਇਸ ਸਮਾਗਮ ਵਿੱਚ 600 ਤੋਂ ਵੱਧ ਔਰਤਾਂ ਨੇ ਇਕੱਠੇ ਹੋ ਕੇ ਆਪਸੀ ਮਿਲਵਰਤਣ ਤੇ ਭਰੋਸੇ ਵਿਚਲੀ ਤਾਕਤ ਨੂੰ ਮਹਿਸੂਸ ਕੀਤਾ ਤੇ ਇਕ ਦੂਸਰੇ ਦੀ ਹਿੰਮਤ ਬਣੇ ਰਹਿਣ ਦਾ ਅਹਿਦ ਵੀ ਕੀਤਾ।

ਪੰਜਾਬੀ ਲੋਕ ਗੀਤਾਂ ਦੀ ਮਿਠਾਸ, ਰੰਗ-ਬਿਰੰਗੇ ਨਾਚਾਂ ਦੀ ਰੌਣਕ ਅਤੇ ਰਿਵਾਇਤੀ ਵਿਰਸੇ ਦੀ ਖੁਸ਼ਬੂ ਨਾਲ ਰੰਗਿਆ ਇਹ ਮੰਚ ਸਮਾਜਿਕ ਕਦਰਾਂ-ਕੀਮਤਾਂ ਨੂੰ ਸੰਜੀਦਾ ਤੇ ਬੁਲੰਦ ਆਵਾਜ਼ ਵਿੱਚ ਪ੍ਰਗਟ ਕਰਨ ਦਾ ਸਾਧਨ ਬਣਿਆ। ਇਹ ਪ੍ਰੋਗਰਾਮ ਇੱਕ ਸਪਸ਼ਟ ਸੰਦੇਸ਼ ਲੈ ਕੇ ਆਇਆ —

“ਜਦੋਂ ਔਰਤਾਂ ਆਪਣੇ ਪਰਿਵਾਰਾਂ ਦੀ ਬਿਹਤਰੀ ਲਈ ਤੁਰ ਪੈਂਦੀਆਂ ਹਨ ਤਾਂ, ਉਹ ਜੰਗਲਾਂ, ਉਜਾੜਾਂ, ਪਰਦੇਸਾਂ ਚ ਵੀ ਨਵੇਂ ਰਾਹ , ਘਰ-ਬਾਰ ਤੇ ਸੰਸਾਰ ਵਸਾ ਦਿੰਦੀਆਂ ਹਨ ਤੇ ਜਦੋਂ ਉਹ ਇਕ-ਦੂਜੇ ਦਾ ਹੱਥ ਫੜ ਤੁਰਦੀਆਂ ਹਨ, ਉਹ ਆਉਂਦੀਆਂ ਕਈ ਪੀੜੀਆਂ ਦਾ ਭਵਿੱਖ ਸਵਾਰ ਦਿੰਦੀਆਂ ਹਨ।”

ਪ੍ਰੋਗਰਾਮ ਦੌਰਾਨ OGV ਦੀ ਸੜਕ ਸੁਰੱਖਿਆ ਮੁਹਿੰਮ (Be seen. Be safe ) ਨੂੰ ਵੀ ਵਿਸ਼ੇਸ਼ ਤੌਰ ‘ਤੇ ਉਭਾਰਿਆ ਗਿਆ। ਔਰਤਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਸੜਕ ਸੁਰੱਖਿਆ ਦੇ ਅਹਿਮ ਪਾਠ ਸਿਖਾਉਣ।

ਇਸ ਸਮਾਗਮ ਦਾ ਸਭ ਤੋਂ ਪ੍ਰਭਾਵਸ਼ਾਲੀ ਪਲ ਉਹ ਸੀ ਜਦੋਂ 600 ਤੋਂ ਵੱਧ ਔਰਤਾਂ ਦੇ ਸਾਹਮਣੇ menopause ਵਰਗੇ ਸੰਵੇਦਨਸ਼ੀਲ ਵਿਸ਼ੇ ‘ਤੇ ਖੁੱਲ੍ਹ ਕੇ ਗੱਲ ਕੀਤੀ ਗਈ। ਇਹ ਸੰਦੇਸ਼ ਦਿੱਤਾ ਗਿਆ —“ਜੇ ਅਸੀਂ ਆਪਣੇ ਮੰਚਾਂ ‘ਤੇ ਵੀ menopause ਦੀ ਗੱਲ ਨਹੀਂ ਕਰਾਂਗੇ, ਤਾਂ ਫਿਰ ਇਹ ਚੁੱਪ ਕਿੱਥੇ ਟੁੱਟੇਗੀ? ਅਤੇ ਹੋਰ ਕੌਣ ਤੋੜੇਗਾ?”

ਪ੍ਰੋਗਰਾਮ ਦੌਰਾਨ Menopause ਨਾਲ ਜੁੜੀਆਂ ਝਿਜਕਾਂ ਨੂੰ ਤੋੜਣ ਅਤੇ ਇਕ-ਦੂਜੇ ਪ੍ਰਤੀ ਦੇਖਭਾਲ, ਦਇਆ-ਭਾਵਨਾ ਅਤੇ ਪਰਿਵਾਰ ਦੇ ਨਾਲ ਨਾਲ ਸਮੁੱਚੇ ਸਮਾਜ ਵਿਚ ਇਸ ਬਾਰੇ ਸਮਝ ਵਧਾਉਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਇਹ ਵੀ ਸਾਂਝਾ ਕੀਤਾ ਗਿਆ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਇਸ ਮਾਰਚ ਮਹੀਨੇ ਤੋਂ menopause ਅਤੇ ਸ਼ੂਗਰ ਲਈ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ — ਜੋ ਮਹਿਲਾਵਾਂ ਦੀ ਸਿਹਤ ਅਤੇ ਭਲਾਈ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਇਸ ਮੌਕੇ ‘ਤੇ ਸਮਾਜ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਤਿੰਨ ਪ੍ਰੇਰਣਾਦਾਇਕ ਸ਼ਖਸੀਅਤਾਂ ਨੂੰ ਪ੍ਰੇਰਕ ਮਿਸਾਲਾਂ ਵਜੋਂ ਉਜਾਗਰ ਕੀਤਾ ਗਿਆ:
* ਮਨਿੰਦਰ ਗਰੇਵਾਲ, ਜੋ ਖਾਲਸਾ ਕਰੈਡਿਟ ਯੂਨੀਅਨ ਵਿੱਚ ਤੀਹ ਸਾਲਾਂ ਤੋਂ ਮੈਨੇਜਰ ਵਜੋਂ ਸੇਵਾ ਨਿਭਾ ਰਹੇ ਹਨ, ਉਨ੍ਹਾਂ ਦੀ ਅਗਵਾਈ ਅਤੇ ਸਮਰਪਣ ਲਈ ਵਧਾਈ ਦਿੱਤੀ ਗਈ।
* ਰਚਨਾ ਸਿੰਘ, ਜੋ ਸਰੀ ਵਿੱਚ ਇੱਕ ਸਰਗਰਮ ਰਾਜਨੀਤਿਕ ਸ਼ਖਸੀਅਤ ਵਜੋਂ ਕਮਿਊਨਿਟੀ ਦੀ ਆਵਾਜ਼ ਬਣੇ ਰਹੇ ਹਨ, ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕੀਤਾ ਗਿਆ।
* ਨੈਨਾ ਗਰੇਵਾਲ, ਜੋ ਰੈਡ ਐਫਐਮ ਨਾਲ ਜੁੜੀ ਇੱਕ ਨੌਜਵਾਨ ਮੀਡੀਆ ਪ੍ਰਤਿਨਿਧੀ ਹਨ, ਉਨ੍ਹਾਂ ਨੂੰ ਨਵੀਂ ਪੀੜ੍ਹੀ ਦੀ ਪ੍ਰੇਰਣਾ ਵਜੋਂ ਸਨਮਾਨਿਤ ਕੀਤਾ ਗਿਆ।

OGV ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸੱਭਿਆਚਾਰ ਦੇ ਜਸ਼ਨ ਨਾਲ, ਸੋਚ ਵਿੱਚ ਬਦਲਾਅ ਅਤੇ ਸਮਾਜਿਕ ਜਾਗਰੂਕਤਾ ਦਾ ਮਜ਼ਬੂਤ ਸੰਦੇਸ਼ ਵੀ ਲੈ ਕੇ ਆਇਆ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Comments

  1. Pritam Singh says

    March 31, 2026 at 4:04 pm

    Good initiative

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News