• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Sunday October 11, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਦੇ ਕਿੰਗ ਜ਼ੌਰਜ ਹਾਈਵੇਅ ਨੂੰ ਚੌੜਾ ਕਰਨ ਦਾ ਕੰਮ ਜਲਦੀ ਹੋਵੇਗਾ ਸ਼ੁਰੂ

https://www.surreynewsbc.com/wp-content/uploads/2026/01/IMG_3434.jpeg
Staff Report
May 27, 2026 9:27pm

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ1.26 ਮਿਲੀਅਨ ਡਾਲਰ ਦੇ ਠੇਕੇ ਦਿੱਤੇ ਹਨ। ਇਸ ਠੇਕੇ ਵਿੱਚ72 ਐਵਿਨਿਊ ਤੋਂ 76 ਐਵਿਨਿਊ ਦਰਮਿਆਨ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਕੇ ਦੱਖਣ ਵੱਲ ਜਾਣ ਵਾਲੀ ਇੱਕ ਤੀਜੀ ਲੇਨ ਸ਼ਾਮਲ ਕੀਤੀ ਜਾਵੇਗੀ। ਇਹ ਸੜਕ ਸੁਧਾਰ, ਟਰੈਫ਼ਿਕ ਦੇ ਪ੍ਰਭਾਵਸ਼ਾਲੀ ਪ੍ਰਵਾਹ ਵਿੱਚ ਮਦਦ ਕਰੇਗਾ ਅਤੇ ਕਾਰੀਡੋਰ ਦੇ ਪੱਛਮੀ ਪਾਸੇ ਸਥਿਤ ਕਾਰੋਬਾਰਾਂ ਤੱਕ ਪਹੁੰਚ ਨੂੰ ਸੁਧਾਰੇਗਾ,ਬਿਲਕੁਲ ਉਸੇ ਤਰਾਂ ਜਿਵੇਂ ਪੂਰਬੀ ਪਾਸੇ ਮੌਜੂਦਾ ਤੀਜੀ ਉੱਤਰ ਵੱਲ ਜਾਣ ਵਾਲੀ ਲੇਨ ਪਹੁੰਚ ਪ੍ਰਦਾਨ ਕਰਦੀ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਸ ਸੜਕ ਪ੍ਰੋਜੈਕਟ ਵਿੱਚ ਨਿਵੇਸ਼ ਕਰਨਾ ਸਰੀ ਵਿੱਚ ਬੱਸ ਰੈਪਿਡ ਟਰਾਂਜ਼ਿਟ ਸਿਸਟਮ ਦੀ ਤਿਆਰੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਕਿੰਗਜੌਰਜ ਬੁਲੇਵਾਰਡ ‘ਤੇ ਵਾਧੂ ਦੱਖਣ ਵੱਲ ਜਾਣ ਵਾਲੀ ਲੇਨ ਮੌਜੂਦਾ ਟਰੈਫ਼ਿਕ ਭੀੜ ਨੂੰ ਘਟਾਉਣ ਵਿੱਚ ਮਦਦ ਕਰੇਗੀ,ਅਤੇ ਕਾਸਕੋ ਵਰਗੇ ਪ੍ਰਮੁੱਖ ਸਥਾਨਾਂ ਸਮੇਤ ਸਥਾਨਕ ਕਾਰੋਬਾਰਾਂ ਤੱਕ ਪਹੁੰਚ ਨੂੰ ਵੀ ਬਿਹਤਰ ਬਣਾਏਗੀ।”

ਸੜਕ ਦਾ ਕੰਮ ਜੂਨ ਵਿੱਚ ਸ਼ੁਰੂ ਹੋਣ ਅਤੇ ਗਰਮੀ ਦੇ ਮੌਸਮ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ, ਕੌਂਸਲ ਨੇ ਕਿੰਗਜੌਰਜ ਬੁਲੇਵਾਰਡ‘ਤੇ  BRT ਪ੍ਰੋਜੈਕਟ ਨੂੰ ਪੂਰੇ ਡਿਜ਼ਾਈਨ ਪੜਾਅ ਤੱਕ ਅੱਗੇ ਵਧਾਉਣ ਨੂੰ ਮਨਜ਼ੂਰੀ ਦਿੱਤੀ ਸੀ। ਭਵਿੱਖ ਦੀ ਇਹ ਲਾਈਨ19 ਕਿਲੋਮੀਟਰ ਲੰਬੇ ਕਾਰੀਡੋਰ ‘ਤੇ 12 ਸਟੇਸ਼ਨਾਂ ਨਾਲ ਸਿਟੀ ਸੈਂਟਰ ਤੋਂ ਸੇਮਿਆਮੂ ਟਾਊਨ ਸੈਂਟਰ ਤੱਕ ਚੱਲੇਗੀ, ਜੋ ਵਸਨੀਕਾਂ ਅਤੇ ਯਾਤਰੀਆਂ ਲਈ ਤੇਜ਼ ਅਤੇ ਨਿਯਮਤ ਟਰਾਂਜ਼ਿਟ ਸੇਵਾ ਪ੍ਰਦਾਨ ਕਰੇਗੀ।

ਇਸ ਸਾਲ ਦੇ ਸ਼ੁਰੂ ਵਿੱਚ ਟਰਾਂਸਲਿੰਕ ਵੱਲੋਂ ਕੀਤੇ ਗਏ ਜਨਤਕ ਸਲਾਹ – ਮਸ਼ਵਰੇ ਦੀ ਪ੍ਰਕਿਰਿਆ ਦੌਰਾਨ ਪ੍ਰੋਜੈਕਟ ਲਈ ਮਜ਼ਬੂਤ ਕਮਿਊਨਟੀ ਸਮਰਥਨ ਸਾਹਮਣੇ ਆਇਆ, ਜਿਸ ਵਿੱਚ 84 ਫੀਸਦੀ ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਇਸ ਨਾਲ ਆਵਾਜਾਈ ਵਿੱਚ ਸੁਧਾਰ ਹੋਵੇਗਾ। 

 

Share

Harry Bains Endorses Mike Starchuk for Surrey Mayor

ਆਲਮਗੀਰ ਲੰਗਰ ਹਾਲ ਘਟਨਾ, ਸੁਖਬੀਰ ਬਾਦਲ ਨੇ ਪ੍ਰਸ਼ਾਸਨ ਨੂੰ ਕੀਤੀ ਤਾੜਨਾ

Washington Sikh Community Supports 75 Forests for Amritsar’s 450th Anniversary

Reader Interactions

Comments

  1. Singh M. says

    May 27, 2026 at 9:39 pm

    Hi, we need Sky train on King George road like Fraser hwy from Surrey City center to Peace ARCH border. We already are late for infrastructure Thank you.

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News