• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਕੈਨੇਡਾ ‘ਚ ਬੀਚ ‘ਤੇ ਬੈਠੇ ਪੰਜਾਬੀ ਜੋੜੇ ‘ਤੇ ਚਾਕੂ ਨਾਲ ਹਮਲਾ !

https://www.surreynewsbc.com/wp-content/uploads/2024/04/234996F8-95B6-4034-ABF6-B0A2CF07E6B5.jpeg
ਗੁਰਬਾਜ ਸਿੰਘ ਬਰਾੜ
April 23, 2024 8:27pm
ਸਰੀ – ਲੰਘੇ ਐਤਵਾਰ 21 ਅਪ੍ਰੈਲ ਨੂੰ ਕੈਨੇਡਾ ਦੇ ਸਰੀ ਸ਼ਹਿਰ ਨੇੜੇ ਸਮੁੰਦਰ ਕੰਢੇ ਵਾਈਟ ਰੌਕ ਬੀਚ ‘ਤੇ ਪਾਣੀ ਦੀਆਂ ਛੱਲਾਂ ਦਾ ਮਜ਼ਾ ਲੈ ਰਹੇ ਇੱਕ ਨੌਂਜਵਾਨ ਪੰਜਾਬੀ ਜੋੜੇ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੀ ਖ਼ਬਰ ਹੈ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਮਨਪ੍ਰੀਤ ਕੌਰ ਅਤੇ ਉਸਦਾ ਪਤੀ ਜਤਿੰਦਰ ਸਿੰਘ ਬੀਚ ‘ਤੇ ਘੁੰਮਣ ਗਏ ਹੋਏ ਸਨ। ਘਟਨਾ ਐਤਵਾਰ ਦੀ ਸ਼ਾਮ ਨੂੰ ਕਰੀਬ ਨੌਂ ਵਜੇ ਉਦੋਂ ਵਾਪਰੀ ਜਦੋਂ ਦੋਹਵੇ ਜਣੇ ਇੱਕ ਬੈਂਚ ਤੇ ਬੈਠ ਕੇ ਦੂਰ ਸਮੁੰਦਰ ਵੱਲ ਨਿਗ੍ਹਾ ਟਿਕਾਈ ਆਲੇ ਦੁਆਲੇ ਤੋਂ ਬੇਖ਼ਬਰ ਹੋਏ ਪਏ ਸਨ । ਮਨਪ੍ਰੀਤ ਕੌਰ ਦੇ ਦੱਸਣ ਮੁਤਾਬਕ ਉਸਦੇ ਪਤੀ ਜਤਿੰਦਰ ਸਿੰਘ ਦੀ ਧੌਣ ਉੱਪਰ ਅਚਾਨਕ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। 28 ਸਾਲਾ ਜਤਿੰਦਰ ਸਿੰਘ ਦੇ ਕੱਪੜੇ ਖੂਨ ਨਾਲ ਰੰਗੇ ਗਏ।ਇਸ ਹਮਲੇ ਵਿੱਚ ਜ਼ਖਮੀ ਹੋਏ ਜਤਿੰਦਰ ਸਿੰਘ ਨੂੰ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ , ਜਿੱਥੇ ਮਲ੍ਹਮ-ਪੱਟੀ ਕਰਨ ਤੋਂ ਬਾਅਦ ਛੁੱਟੀ ਦੇ ਕੇ ਉਸਨੂੰ ਘਰ ਭੇਜ ਦਿੱਤਾ ਗਿਆ ਹੈ। ਮਨਪ੍ਰੀਤ ਨੇ ਦੱਸਿਆ ਕਿ ਉਹਨਾਂ ਇੱਕ ਸਿਆਹ ਰੰਗ ਦਾ ਆਦਮੀ ਦੇਖਿਆ ਜਿਸਦੇ ਹੱਥ ਵਿੱਚ ਫੜੀ ਚਾਕੂ ਵਰਗੀ ਚੀਜ਼ ਚਮਕ ਰਹੀ ਸੀ । ਮਨਪ੍ਰੀਤ ਨੇ ਆਪਣਾ ਬਚਾਅ ਕਰਦਿਆਂ ਆਲੇ ਦੁਆਲੇ ਸੈਰ ਕਰ ਰਹੇ ਲੋਕਾਂ ਕੋਲ਼ੋਂ ਮੱਦਦ ਮੰਗੀ ਪਰੰਤੂ ਕੋਈ ਵੀ ਇਸ ਜੋੜੇ ਦੀ ਮੱਦਦ ਕਰਨ ਨਾ ਬਹੁੜਿਆ। ਮੱਦਦ ਨਾ ਮਿਲਣ ‘ਤੇ ਇਸ ਜੋੜੇ ਨੇ ਭੱਜ ਕੇ ਮਸਾਂ ਆਪਣੀ ਜਾਨ ਬਚਾਈ।
ਮਨਪ੍ਰੀਤ ਕੌਰ ਆਪਣੇ ਪਤੀ ਨਾਲ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਹੋਈ ਹੈ। ਇਸ ਜੋੜੇ ਨੂੰ ਕੈਨੇਡਾ ਪਹੁੰਚਿਆਂ ਅਜੇ ਸਿਰਫ਼ ਦੋ ਮਹੀਨੇ ਹੀ ਹੋਏ ਹਨ ਜਦੋਂ ਇਹ ਘਟਨਾਂ ਵਾਪਰ ਗਈ । ਇਹ ਘਟਨਾਂ ਵਾਪਰਨ ਮਗਰੋਂ ਮਨਪ੍ਰੀਤ ਅਤੇ ਉਸਦਾ ਪਤੀ ਜਤਿੰਦਰ ਸਿੰਘ ਘਬਰਾਏ ਹੋਏ ਹਨ। ਸੱਜ ਵਿਆਹੀ ਮਨਪ੍ਰੀਤ ਕੌਰ ਨੇ ਤਾਂ ਹਾਲੇ ਤੱਕ ਆਪਣੀਆਂ ਬਾਂਹਾਂ ਵਿੱਚ ਪਾਇਆ ਹੋਇਆ ਸ਼ਗਨਾਂ ਦਾ ਲਾਲ ਚੂੜਾ ਵੀ ਨਹੀਂ ਸੀ ਲਾਹਿਆ। ਮਨਪ੍ਰੀਤ ਦਾ ਕਹਿਣਾ ਹੈ ਕਿ ਜਦੋਂ ਘੁੰਮਣ -ਫਿਰਨ ਵਾਲੀਆਂ ਜਨਤਕ ਥਾਂਵਾਂ ‘ਤੇ ਹੀ ਸੁਰੱਖਿਆ ਦਾ ਖ਼ਤਰਾ ਹੈ ਤਾਂ ਉਹ ਕਿਵੇਂ ਬੇਫ਼ਿਕਰ ਹੋ ਕੇ ਬਾਹਰ ਨਿੱਕਲ ਸਕਦੇ ਹਨ?
   ਇਹ ਘਟਨਾਂ ਵਾਪਰ ਜਾਣ ਮਗਰੋਂ ਮਨਪ੍ਰੀਤ ਦੀ ਪੜ੍ਹਾਈ ਦਾ ਖ਼ਰਚਾ ਨਿਕਲਣਾ ਵੀ ਔਖਾ ਹੋ ਗਿਆ ਹੈ ਕਿਉਂਕਿ ਉਸਦਾ ਪਤੀ ਜਤਿੰਦਰ ਸਿੰਘ ਕਈ ਦਿਨ ਵਾਪਸ ਕੰਮ ‘ਤੇ ਨਹੀਂ ਜਾ ਸਕੇਗਾ। ਇਸ ਜੋੜੇ ਨੂੰ ਕੈਨੇਡਾ ਆ ਕੇ ਪਤਾ ਲੱਗਾ ਕਿ ਉਨ੍ਹਾਂ ਵੱਲੋਂ ਕਰਵਾਇਆ ਗਿਆ ਬੀਮਾ ਇੱਥੋਂ ਦੇ ਮੈਡੀਕਲ ਬਿੱਲ ਨੂੰ ਵੀ ਕਵਰ ਨਹੀਂ ਕਰੇਗਾ! ਨਿਰਾਸ਼ ਹੋਇਆ ਇਹ ਜੋੜਾ ਹੁਣ ਕੈਨੇਡਾ ਛੱਡ ਕੇ ਪੰਜਾਬ ਵਾਪਸ ਮੁੜ ਜਾਣ ਬਾਰੇ ਵੀ ਵਿਚਾਰ ਕਰ ਕਰ ਰਿਹਾ ਹੈ।
ਦੂਜੇ ਪਾਸੇ ਵਾਈਟਰੌਕ ਦੀ ਮੇਅਰ ਮੇਘਨ ਨਾਈਟ ਨੇ ਇਸ ਘਟਨਾਂ ਮਗਰੋਂ ਸ਼ਹਿਰ ਵਿੱਚ ਵਧੇਰੇ ਪੁਲਸ ਤਾਇਨਾਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਫ਼ੌਰੀ ਹਰਕਤ ਵਿੱਚ ਆਂਉਂਦਿਆ ਬੀਚ ਉੱਪਰ ਬਾਇ ਲਾਅ ਅਫਸਰ ਤਾਇਨਾਤ ਕਰ ਦਿੱਤੇ ਗਏ ਹਨ। ਗਰਮੀਆਂ ਵਿੱਚ ਬੀਚ ‘ਤੇ ਵਧੇਰੇ ਸੈਲਾਨੀਆਂ ਦੀ ਆਮਦ ਹੋਣ ਦੇ ਮੱਦੇਨਜ਼ਰ ਮਈ ਮਹੀਨੇ ਪੁਲਸ ਗਸ਼ਤ ਵੀ ਤੇਜ਼ ਕਰ ਦਿੱਤੀ ਜਾਣੀ ਹੈ।ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਵੱਖ -ਵੱਖ ਥਾਂਵਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣੇ ਹਨ।
ਘਟਨਾਂ ਵਾਪਰਨ ਮਗਰੋਂ ਮੌਕੇ ਤੇ ਪਹੁੰਚੀ ਪੁਲਸ ਨੇ ਖੋਜੀ ਕੁੱਤੇ ਦੀ ਮੱਦਦ ਨਾਲ ਸ਼ੱਕੀ ਹਮਲਾਵਰ ਦੀ ਪੈੜ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਸ਼ੱਕੀ ਦਾ ਹੁਲੀਆ ਇੱਕ ਕਾਲੇ ਆਦਮੀ ਵਜੋਂ ਬਿਆਨ ਕੀਤਾ ਗਿਆ ਹੈ, ਜਿਸਨੇ ਬਾਲ ਟੋਪੀ ਅਤੇ ਸਲੇਟੀ ਰੰਗ ਦੀ ਹੁੱਡੀ ਪਹਿਨੀ ਹੋਈ ਸੀ । ਫ਼ਿਲਹਾਲ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ । ਪੁਲਸ ਸ਼ੱਕੀ ਨੂੰ ਲੱਭਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਵਾਈਟਰੌਕ ਬੀਚ ਘੁੰਮਣ ਫਿਰਨ ਲਈ ਮਸ਼ਹੂਰ ਜਗ੍ਹਾ ਹੈ । ਇੱਥੇ ਕੈਨੇਡਾ ਦਾ ਸਭ ਤੋਂ ਲੰਮਾ pier ਬਣਿਆ ਹੋਇਆ ਹੈ। ਗਰਮੀਆਂ ਵਿੱਚ ਇੱਥੇ ਰੋਜ਼ਾਨਾ ਹਜ਼ਾਰਾਂ ਲੋਕ ਮੌਜ-ਮਸਤੀ ਕਰਨ ਲਈ ਆਂਉਦੇ ਹਨ ।
Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News