• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਅਬੋਹਰ ਦੇ ਕਾਰੋਬਾਰੀ ‘ਵੀਅਰ ਵੈੱਲ’ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ

https://www.surreynewsbc.com/wp-content/uploads/2025/07/IMG_1336.jpeg
Staff Report
July 7, 2025 11:15am

ਅਬੋਹਰ: ਸਥਾਨਕ ਸ਼ਹੀਦ ਭਗਤ ਸਿੰਘ ਚੌਕ ਦੇ ਨੇੜੇ, ਸ਼ਹਿਰ ਦੇ ਮਸ਼ਹੂਰ ‘ਨਿਊ ਵੀਅਰ ਵੈੱਲ ਜੈਂਟਸ ਟੇਲਰ’ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦੀ ਤਿੰਨ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ । ਇਹ ਘਟਨਾ ਉਸ ਵੇਲੇ ਵਾਪਰੀ  ਜਦੋਂ ਵਰਮਾ ਆਪਣੀ ਕਾਰ ਤੋਂ ਉਤਰ ਕੇ ਆਪਣੇ ਸ਼ੋਰੂਮ ਵੱਲ ਜਾ ਰਹੇ ਸਨ।

ਚਸ਼ਮਦੀਦਾਂ ਅਨੁਸਾਰ, ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਨ੍ਹਾਂ ਉੱਤੇ ਕਈ ਗੋਲੀਆਂ ਚਲਾਈਆਂ। ਹਮਲੇ ਤੋਂ ਬਾਅਦ, ਜਦੋਂ ਹਮਲਾਵਰ ਮੋਟਰਸਾਈਕਲ ’ਤੇ ਫਰਾਰ ਹੋ ਰਹੇ ਸਨ, ਤਾਂ ਉਨ੍ਹਾਂ ਦੀ ਬਾਈਕ ਤਿਲਕ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਮਲਾਵਰ ਇੱਕ ਹੋਰ ਕਾਰ ‘ਤੇ ਫਰਾਰ ਹੋਏ ਦੱਸੇ ਗਏ ਹਨ ।

ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਸੰਜੇ ਵਰਮਾ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਹਾਦਸੇ ਦੀ ਖ਼ਬਰ ਮਿਲਦਿਆਂ ਹੀ ਅਬੋਹਰ ਪਹੁੰਚੇ ਸਿਆਸੀ ਆਗੂ ਅਮਨਦੀਪ ਗੋਲਡੀ, ਸੁਨੀਲ ਜਾਖੜ ਅਤੇ  ਮੰਤਰੀ ਅਮਨ ਅਰੋੜਾ ਨੇ  ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।

ਫਾਜ਼ਿਲਕਾ ਦੇ ਸੀਨੀਅਰ ਸੁਪਰਡੈਂਟ ਅਫ਼ਸਰ ਗੁਰਮੀਤ ਸਿੰਘ ਨੇ ਕਤਲ ਦੀ ਜਾਂਚ ਦੀ ਸ਼ੁਰੂਆਤ ਕਰ ਦਿੱਤੀ ਹੈ।ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੌਕੇ ਤੋਂ ਚੱਲ ਚੁੱਕੀਆਂ ਗੋਲੀਆਂ ਦੇ ਚਾਰ ਖੋਲ ਮਿਲੇ ਹਨ । ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਆਉਣ -ਜਾਣ ਵਾਲੇ ਰਸਤਿਆਂ ’ਤੇ ਪੁਲਿਸ ਨੇ ਨਾਕੇ ਲਗਾ ਦਿੱਤੇ ਹਨ ਅਤੇ ਇਲਾਕੇ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਇਸ ਹਮਲੇ ਤੋਂ ਬਾਅਦ, ਸ਼ਹਿਰ ਦੇ ਵਪਾਰੀ ਵਰਗ ’ਚ ਭਾਰੀ ਰੋਸ ਹੈ। ਕਈ ਵਪਾਰਕ ਸੰਗਠਨਾਂ ਵੱਲੋਂ ਸੋਮਵਾਰ ਨੂੰ ਪੂਰੇ ਸ਼ਹਿਰ ਦੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਇਹ ਘਟਨਾ ਅਬੋਹਰ ਵਾਸੀਆਂ ਲਈ ਇੱਕ ਵੱਡਾ ਝਟਕਾ ਹੈ ਅਤੇ ਲੋਕ ਕਾਨੂੰਨ-ਵਿਵਸਥਾ ’ਤੇ ਸਵਾਲ ਚੁੱਕ ਰਹੇ ਹਨ।

ਕੱਪੜੇ ਸਿਉਣ ਦੀ ਦੁਕਾਨ ਤੋਂ ਸ਼ੁਰੂ ਹੋ ਕੇ ‘ਵੀਅਰ ਵੈੱਲ’ ਵਾਲਿਆਂ ਨੇ ਹੌਲੀ-ਹੌਲੀ ਇੱਕ ਬਹੁਤ ਵੱਡਾ ਸ਼ੋਅ ਰੂਮ ਖੜ੍ਹਾ ਕਰ ਲਿਆ ਸੀ ।

ਇੱਕ ਗੈਂਗਸਟਰ ਗਿਰੋਹ ਵੱਲੋ ਸ਼ੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸੰਜੇ ਵਰਮਾ ਨੂੰ ਕਤਲ ਕਰਨ ਦੀ ਜਿੰਮੇਵਾਰੀ ਲਈ ਗਈ ਹੈ ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News