• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਪੰਜਾਬ ਵਿੱਚ ਚੋਣ ਅਮਲ ਸਫਲਤਾ ਪੂਰਵਕ ਨੇਪਰੇ ਚੜ੍ਹਿਆ, ਬਠਿੰਡੇ ਵਾਲਿਆਂ ਨੇ ਮਾਰੀ ਬਾਜ਼ੀ !

https://www.surreynewsbc.com/wp-content/uploads/2024/06/49B476F8-87B8-42A5-AC35-FA3AF0ACCBC9.jpeg
Staff Report
June 1, 2024 11:34am

ਚੰਡੀਗੜ੍ਹ – ਪੰਜਾਬ ਵਿੱਚ ਵੋਟਾਂ ਪੈਣ ਦਾ ਅਮਲ ਸਫਲਤਾ ਪੂਰਵਕ ਨੇਪਰੇ ਚੜ ਗਿਆ ਹੈ।ਭਾਰਤ ਵਿੱਚ ਲੋਕ ਸਭਾ ਚੋਣਾਂ 2024 ਦੀਆਂ ਸੱਤਵੇਂ ਗੇੜ ਦੀਆਂ ਵੋਟਾਂ ਪੈਣ ਨਾਲ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਲਈ ਮਤਦਾਨ ਮੁਕੰਮਲ ਹੋ ਗਿਆ ਹੈ।ਦੇਸ਼ ਭਰ ਵਿੱਚ ਕੁੱਲ 59.45 ਫ਼ੀਸਦੀ ਵੋਟਿੰਗ ਰਹੀ ਹੈ। ਪੰਜਾਬ ਵਿੱਚ 55.86 ਫ਼ੀਸਦੀ ਵੋਟਾਂ ਪਈਆਂ ਹਨ। ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਬਠਿੰਡਾ ਵਿੱਚ ਪਈਆਂ ਜਿੱਥੇ 60.84 ਫ਼ੀਸਦ ਵੋਟਾਂ ਪਈਆਂ ਹਨ।ਸੂਬੇ ਵਿੱਚ ਸਭ ਤੋਂ ਘੱਟ ਵੋਟਾਂ ਅੰਮ੍ਰਿਤਸਰ ਵਿੱਚ 50.33 ਫ਼ੀਸਦ ਪਈਆਂ ਹਨ । ਚੋਣ ਕਮਿਸ਼ਨ ਮੁਤਾਬਕ ਪੰਜਾਬ ਦੇ 13 ਹਲਕਿਆਂ ਵਿੱਚ ਵੋਟ ਫੀਸਦੀ ਇਸ ਤਰਾਂ ਰਹੀਃ

ਅੰਮ੍ਰਿਤਸਰ – 50.33%

ਅਨੰਦਪੁਰ ਸਾਹਿਬ ਵਿੱਚ – 55.02%

ਬਠਿੰਡਾ – 60.84%

ਫਰੀਦਕੋਟ – 55.44%

ਫਤਿਹਗੜ੍ਹ ਸਾਹਿਬ – 54.55%

ਫ਼ਿਰੋਜ਼ਪੁਰ – 57.68%

ਗੁਰਦਾਸਪੁਰ – 58.56%

ਹੁਸ਼ਿਆਰਪੁਰ – 52.39%

ਜਲੰਧਰ – 53.66%

ਖਡੂਰ ਸਾਹਿਬ – 56.46%

ਲੁਧਿਆਣਾ – 52.88%

ਪਟਿਆਲਾ – 58.23%

ਸੰਗਰੂਰ – 57.21%

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਮਤਦਾਨ ਪ੍ਰਕਿਰਿਆ ਅਮਨ ਪੂਰਵਕ ਨੇਪਰੇ ਚੜ੍ਹ ਜਾਣ ‘ਤੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ , “ਧੰਨਵਾਦ ਉਹਨਾਂ ਪੰਜਾਬੀਆਂ ਦਾ ਜਿਹਨਾਂ ਨੇ ਮੇਰੇ ਵਾਂਗੂੰ ਅੱਜ ਆਪਣੀ ਉਂਗਲ ‘ਤੇ ਇਹ ਨਿਸ਼ਾਨ ਲਵਾ ਕੇ ਲੋਕਤੰਤਰ ‘ਚ ਆਪਣਾ ਯੋਗਦਾਨ ਪਾਇਆ।ਇਹ ਵੋਟਰ ਕਾਰਡ ਸ਼ਹੀਦਾਂ ਨੇ ਆਪਣੇ ਖੂਨ ਦੀਆਂ ਬਲੀਆਂ ਦੇ ਕੇ ਦਿੱਤਾ ਸੀ,ਵੋਟ ਪਾਉਣ ਵਾਲੇ ਹਰ ਪੰਜਾਬੀ ਦਾ ਤਹਿ ਦਿਲੋਂ ਧੰਨਵਾਦ।”

ਚੋਣ ਸਰਵੇ ਸਾਹਮਣੇ ਆਉਣ ਮਗਰੋਂ ਭਾਜਪਾ ਦੀ ਅਗਵਾਈ ਵਾਲੇ NDA ਗਠਜੋੜ ਨੇ ਇੱਕ ਵਾਰ ਫਿਰ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ।ਦੂਜੇ ਪਾਸੇ ‘ਇੰਡੀਆ’ ਗਠਜੋੜ ਦੀ ਬੈਠਕ ਤੋਂ ਬਾਅਦ ਕਾਂਗਰਸ ਦੇ ਮੁਖੀ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਇੰਡੀਆ ਗਠਜੋੜ 295 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗਾ।

ਵੋਟਾਂ ਪੈਣ ਮਗਰੋਂ ਹੁਣ ਸਭ ਦੀਆ ਨਜ਼ਰਾਂ 4 ਜੂਨ ਨੂੰ ਆਉਣ ਵਾਲੇ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ ।

Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News