• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਵੈਨਕੂਵਰ ਪੰਜਾਬੀ ਫ਼ਿਲਮ ਮੇਲਾ 17 ਅਪ੍ਰੈਲ ਨੂੰ

https://www.surreynewsbc.com/wp-content/uploads/2025/04/IMG_0100.jpeg
ਸਟਾਫ ਰਿਪੋਰਟ
April 15, 2025 5:42pm

ਸਰੀ , ਕੈਨੇਡਾ- ਵੈਨਕੂਵਰ ਵਿੱਚ ਹਰ ਸਾਲ ਹੋਣ ਵਾਲਾ ਮਾਂ- ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ ਇਸ ਵਾਰ 17-27 ਅਪ੍ਰੈਲ ਤੱਕ ਸਰੀ ਵਿਚ ਕਰਵਾਇਆ ਜਾ ਰਿਹਾ ਹੈ। ਤਿੰਨ ਦਿਨ ਚੱਲਣ ਵਾਲੇ ਇਸ ਫਿਲਮ ਮੇਲੇ ਵਿੱਚ ਦਸਤਾਵੇਜ਼ੀ ਫਿਲਮਾਂ, ਲਘੂ ਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ ।
ਮਾਂ ਬੋਲੀ ਫ਼ਿਲਮ ਮੇਲੇ ਦੇ ਡਾਇਰੈਕਟਰ ਅਤੇ ਉੱਘੇ ਰੰਗਕਰਮੀ ਨਵਲਪ੍ਰੀਤ ਰੰਗੀ ਨੇ ਦੱਸਿਆ ਕਿ ਕੈਨੇਡਾ ਦੀ ਅਗਲੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਫਿਲਮ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ ।ਸਿਨੇਮਾ ਦੇ ਵੱਖ ਵੱਖ ਪਹਿਲੂਆਂ ਉਪਰ ਸੈਮੀਨਾਰ ਕੀਤੇ ਜਾਣਗੇ ਅਤੇ ਲਘੂ ਪੰਜਾਬੀ ਫਿਲਮਾਂ ਦੇ ਨਿਰਦੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਮਾਂ ਬੋਲੀ ਪੁਰਸਕਾਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਪੁਰਸਕਾਰ ਪ੍ਰਸਿੱਧ ਫ਼ਿਲਮ ਕਲਾਕਾਰ ਰਵਿੰਦਰ ਮੰਡ ਨੂੰ ਦਿੱਤਾ ਜਾਵੇਗਾ । ਇਸ ਮੌਕੇ ਰਵਿੰਦਰ ਮੰਡ ਦਰਸ਼ਕਾਂ ਨਾਲ ਆਪਣੀ ਕਲਾ ਅਤੇ ਫਿਲਮੀ ਸਫ਼ਰ ਨਾਲ ਜੁੜੇ ਤਜਰਬੇ ਵੀ ਸਾਂਝੇ ਕਰਨਗੇ ।  17 ਅਪ੍ਰੈਲ ਨੂੰ ਸ਼ਹਿਰ ਦੇ ਪਤਵੰਤਿਆਂ ਅਤੇ ਬਾਹਰੋਂ ਆਏ ਹੋਏ ਮਹਿਮਾਨਾਂ ਦੀ ਹਾਜ਼ਰੀ ਵਿੱਚ ਮੇਲੇ ਦਾ ਉਦਘਾਟਨ ਸਰੀ ਸਟਰਾਅਬੇਰੀ ਹਿੱਲ ਲਾਇਬਰੇਰੀ ਵਿਖੇ ਬਾਅਦ ਦੁਪਹਿਰ ਕਰੀਬ ਦੋ ਵਜੇ ਕੀਤਾ ਜਾਵੇਗਾ। ਪਹਿਲੇ ਦਿਨ ਇਨਾਮ ਜੇਤੂ ਲਘੂ ਦਸਤਾਵੇਜ਼ੀ ਫਿਲਮਾਂ ਦੀ ਪੇਸ਼ਕਾਰੀ ਹੋਵੇਗੀ । ਇਸ ਮੇਲੇ ਦੀ ਕੋਈ ਟਿਕਟ ਨਹੀਂ ਹੋਵੇਗੀ । ਪੰਜਾਬੀ ਭਾਸ਼ਾ,ਸਾਹਿਤ, ਸੰਗੀਤ ਅਤੇ ਸਿਨੇਮਾ ਨੂੰ ਪਿਆਰ ਕਰਨ ਵਾਲਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News