• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

‘ਗੁਰੂ ਨਾਨਕ ਜਹਾਜ਼’ ਦਾ ਸਹੀ ਨਾਂ ਵੈਨਕੂਵਰ ਦੇ ਸਮੁੰਦਰੀ ਤੱਟ ‘ਤੇ ਬਹਾਲ

https://www.surreynewsbc.com/wp-content/uploads/2026/05/IMG_4491.jpeg
ਡਾ. ਗੁਰਵਿੰਦਰ ਸਿੰਘ ਧਾਲੀਵਾਲ
May 14, 2026 12:06pm

ਇਤਿਹਾਸਿਕ ਸਥਾਨ ‘ਤੇ 23 ਮਈ ਨੂੰ ਹੋਵੇਗਾ ਸਮਾਗਮ

ਵੈਨਕੂਵਰ, ਬੀਸੀ (ਡਾ. ਗੁਰਵਿੰਦਰ ਸਿੰਘ) ਵੈਨਕੂਵਰ ਦੇ ਸਮੁੰਦਰੀ ਤੱਟ ਉੱਪਰ ਇਤਿਹਾਸਕ ਸਥਾਨ ‘ਤੇ, ਸਾਈਨੇਜ ਪੈਨਲਾਂ ਨੂੰ ‘ਗੁਰੂ ਨਾਨਕ ਜਹਾਜ਼’ ਦੇ ਸਹੀ ਨਾਂ ‘ਤੇ ਬਹਾਲ ਕਰ ਦਿੱਤਾ ਗਿਆ ਹੈ। ਵੈਨਕੂਵਰ ਸ਼ਹਿਰ ਵੱਲੋਂ ਲਏ ਗਏ ਇਸ ਇਤਿਹਾਸਿਕ ਫੈਸਲੇ ਦੀ ਭਾਈਚਾਰੇ ਅੰਦਰ ਪੁਰਜ਼ੋਰ ਪ੍ਰਸ਼ੰਸਾ ਹੋ ਰਹੀ ਹੈ। ਵੈਨਕੂਵਰ ਸਿਟੀ ਅਨੁਸਾਰ,” ਭਾਈਚਾਰਕ ਵਿਚਾਰ ਵਟਾਂਦਰੇ ਅਤੇ ਮਿਲੀ ਜਾਣਕਾਰੀ ਤੋਂ ਬਾਅਦ, ਅਸੀਂ ਹੁਣ ‘ਕਾਮਾਗਾਟਾ ਮਾਰੂ’ ਜਹਾਜ਼ ਨੂੰ ਇਸ ਦੇ ਸਹੀ ਨਾਂ, ‘ਗੁਰੂ ਨਾਨਕ ਜਹਾਜ਼’ ਨਾਲ ਸੰਬੋਧਿਤ ਕਰਦੇ ਹਾਂ। ਜਹਾਜ਼ ਨੂੰ ਇਸ ਦੇ ਸਹੀ ਨਾਂ ਨਾਲ ਬੁਲਾਉਣ ਨਾਲ ਵਿਰਾਸਤ ਦਾ ਸਨਮਾਨ ਹੁੰਦਾ ਹੈ।” ਵੈਨਕੂਵਰ ਸ਼ਹਿਰ ਨੇ ਪਿਛਲੇ ਸਾਲ 23 ਮਈ ਨੂੰ, ਗੁਰੂ ਨਾਨਕ ਜਹਾਜ਼ ਦੇ ਸਹੀ ਨਾਂ ‘ਤੇ ਐਲਾਨ-ਨਾਮਾ ਜਾਰੀ ਕੀਤਾ ਸੀ। ਗੁਰੂ ਨਾਨਕ ਜਹਾਜ਼ 1914 ਵਿੱਚ ਕੈਨੇਡਾ ਪਲੇਸ ਦੇ ਮੌਜੂਦਾ ਸਥਾਨ ਦੇ ਨੇੜੇ ਰੋਕਿਆ ਗਿਆ ਸੀ, ਜਿਸ ਵਿੱਚ 341 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਯਾਤਰੀ ਸਨ, ਜੋ ਕੈਨੇਡਾ ਦੀਆਂ ਨਸਲਵਾਦੀ ਅਤੇ ਬਾਹਰੀ ਇਮੀਗ੍ਰੇਸ਼ਨ ਨੀਤੀਆਂ ਨੂੰ ਚੁਣੌਤੀ ਦੇਣ ਆਏ ਸਨ। ਉਨ੍ਹਾਂ ਨੂੰ ਸਹੀ ਯਾਤਰਾ ਦਸਤਾਵੇਜ਼ ਹੋਣ ਦੇ ਬਾਵਜੂਦ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਅੰਤ ਵਿੱਚ ‘ਬ੍ਰਿਟਿਸ਼ ਭਾਰਤ’ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਸੀ। 29 ਸਤੰਬਰ 1914 ਨੂੰ ਕਲਕੱਤੇ ਦੀ ਬਜਬਜ ਘਾਟ ‘ਤੇ ਗੁਰੂ ਨਾਨਕ ਜਹਾਜ਼ ਪਹੁੰਚਣ ਸਮੇਂ ਮੁਸਾਫਰਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਦੀ ਰੱਖਿਆ ਕਰਦੇ ਹੋਏ, 19 ਯਾਤਰੀ ਸ਼ਹੀਦ ਹੋ ਗਏ ਸਨ। ਕੈਨੇਡਾ ਸਰਕਾਰ ਅਤੇ ਵੈਨਕੂਵਰ ਸ਼ਹਿਰ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਨਸਲੀ ਵਿਤਕਰੇ ਅਤੇ ਧੱਕੇਸ਼ਾਹੀ ਲਈ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ।
‘ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ’ ਨੇ ਵੈਨਕੂਵਰ ਸ਼ਹਿਰ ਵੱਲੋਂ ਇਤਿਹਾਸਿਕ ਅਸਥਾਨ ‘ਤੇ ਸਾਈਨੇਜ ਪੈਨਲਾਂ ਉੱਪਰ, ਗੁਰੂ ਨਾਨਕ ਜਹਾਜ਼ ਦਾ ਅਸਲੀ ਨਾਂ ਬਹਾਲ ਕਰਨ ਦੇ ਫੈਸਲੇ ਲਈ ਜਿੱਥੇ ਵੈਨਕੂਵਰ ਸ਼ਹਿਰ ਦਾ ਧੰਨਵਾਦ ਕੀਤਾ ਹੈ, ਉਥੇ ਆਸ ਪ੍ਰਗਟਾਈ ਹੈ ਕਿ ਕੈਨੇਡਾ ਸਰਕਾਰ ਵੀ ਆਪਣੇ ਮੁਆਫੀਨਾਮੇ ਵਿੱਚ ਸੋਧ ਕਰਦਿਆਂ, ਅਸਲੀ ਨਾਂ ‘ਗੁਰੂ ਨਾਨਕ ਜਹਾਜ਼’ ਨੂੰ ਛੇਤੀ ਤੋਂ ਛੇਤੀ ਬਹਾਲ ਕਰੇਗੀ। ਗੌਰਤਲਬ ਹੈ ਕਿ 23 ਮਈ, ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਹਰਬਰ ਗਰੀਨ ਪਾਰਕ ਸਮੁੰਦਰੀ ਤੱਟ ‘ਤੇ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਵਿਖੇ, ਬੀਸੀ ਖਾਲਸਾ ਦਰਬਾਰ, ਵੈਨਕੂਵਰ, ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਤੇ ਵੈਨਕੂਵਰ ਸਿਟੀ ਦੇ ਸਹਿਯੋਗ ਨਾਲ, ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਦੁਪਹਿਰ ਦੋ ਵਜੇ ਤੋਂ ਪੰਜ ਵਜੇ ਤੱਕ, ਹਰ ਵਰ੍ਹੇ ਵਾਂਗ ਸਮਾਗਮ ਕਰਵਾਇਆ ਜਾ ਰਿਹਾ ਹੈ। ਅਹਿਮ ਗੱਲ ਇਹ ਹੈ ਕਿ ਜਿਸ ਜਗਾ ਤੋਂ ਨਸਲੀ ਜਬਰ ਨਾਲ 112 ਸਾਲ ਪਹਿਲਾਂ ਗੁਰੂ ਨਾਨਕ ਜਹਾਜ਼ ਮੋੜਿਆ ਗਿਆ ਸੀ, ਉਸੇ ਜਗ੍ਹਾ ‘ਤੇ ਚੜਦੀ ਕਲਾ ਦੇ ਸਫਰ ਦੀ ਗੱਲ ਹੋਣੀ, ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਵੱਲੋਂ ‘ਮਾਨਵਵਾਦੀ ਸਬਰ ਨਾਲ ਨਸਲਵਾਦੀ ਜਬਰ’ ‘ਤੇ ਗੌਰਵਮਈ ਜਿੱਤ ਕਹੀ ਜਾ ਸਕਦਾ ਹੈ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News