• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਵਿਸਾਖੀ ਮੌਕੇ ਵੈਨਕੂਵਰ ਨਗਰ ਕੀਰਤਨ ਵਿੱਚ ਸੰਗਤਾਂ ਦਾ ਭਾਰੀ ਇਕੱਠ

https://www.surreynewsbc.com/wp-content/uploads/2025/04/IMG_8926.jpeg
ਸਟਾਫ ਰਿਪੋਰਟ
April 13, 2025 8:28am

ਵੈਨਕੂਵਰ- ਵੈਨਕੂਵਰ ਵਿੱਚ ਖਾਲਸੇ ਦੇ ਜਨਮ ਦਿਹਾੜੇ ਮੌਕੇ ਸ਼ਹਿਰ ਵਿੱਚ ਕੱਢੇ ਗਏ ਨਗਰ ਕੀਰਤਨ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ । ਖਾਲਸਾ ਦੀਵਾਨ ਸੁਸਾਇਟੀ ਗੁਰੂਦੁਆਰਾ ਸਾਹਿਬ ਰੌਸ ਸਟਰੀਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਿਕਲੇ ਇਸ ਨਗਰ  ਕੀਰਤਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ । ਨਗਰ ਕੀਰਤਨ ਮੌਕੇ ਗਤਕਾ ਖੇਡਦੇ ਸਿੰਘ, ਵੱਡੇ ਟਰੱਕਾਂ ਵਿੱਚ ਸ਼ਬਦ ਕੀਰਤਨ ਕਰਦੀਆਂ ਸੰਗਤਾਂ, ਸਕੂਲੀ ਵਿਦਿਆਰਥੀ, ਵੈਨਕੂਵਰ ਪੁਲਸ ਅਤੇ ਸਿੱਖ ਮੋਟਰਸਾਇਕਲ ਕਲੱਬ ਦੇ ਜਵਾਨਾਂ ਦਾ ਕਾਫਲਾ ਪਰੇਡ ਦੀ ਸ਼ੋਭਾ ਬਣਿਆ।ਇਸ ਮੌਕੇ ਸਿੱਖ ਰਾਈਡਰਜ਼ ਆਫ਼ ਕੈਨੇਡਾ ਮੋਟਰਸਾਈਕਲ ਕਲੱਬ ਵੱਲੋਂ ਦਸਤਾਰਾਂ ਸਜਾਉਣ ਦੀ ਸੇਵਾ ਨਿਭਾਈ ਗਈ । ਵੱਖ – ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਨਗਰ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਸਿੱਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਕੈਨੇਡਾ ਵਿੱਚ ਫੈਡਰਲ ਚੋਣਾਂ ਹੋਣ ਕਾਰਨ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕਾਂ ਨਾਲ ਆਪਣੀ ਸਾਂਝ ਵਧਾਉਣ ਅਤੇ ਪਾਰਟੀਆਂ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਦਾ ਚੰਗਾ ਮੌਕਾ ਮਿਲਿਆ । ਨਗਰ ਕੀਰਤਨ ਦੇ ਰੂਟ ਵਾਲੀਆਂ ਵੈਨਕੂਵਰ ਦੀਆਂ ਦੋ ਪ੍ਰਮੁੱਖ ਸੜਕਾਂ ਤਕਰੀਬਨ ਸੱਤ ਘੰਟੇ ਤੱਕ ਆਵਾਜਾਈ ਲਈ ਬੰਦ ਰੱਖੀਆਂ ਗਈਆਂ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ । ਨਗਰ ਕੀਰਤਨ ਦੇ ਰਸਤੇ ਵਿੱਚ ਸੜਕ ਦੇ ਦੋਵੇਂ ਪਾਸੇ ਵੱਖ-ਵੱਖ ਅਦਾਰਿਆਂ ਵੱਲੋਂ ਵਪਾਰਕ ਮਸ਼ਹੂਰੀ ਦੇ ਨਾਲ ਨਾਲ ਲਜ਼ੀਜ਼ ਪਕਵਾਨ ਵੀ ਪਰੋਸੇ ਗਏ। ਸੜਕਾਂ ਤੇ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ਦਾ ਇੱਕੱਠ ਪੰਜਾਬ ਦੇ ਕਿਸੇ ਵੱਡੇ ਮੇਲੇ ਦਾ ਭੁਲੇਖਾ ਪਾ ਰਿਹਾ ਸੀ । ਅਗਲੇ ਹਫਤੇ 19 ਅਪ੍ਰੈਲ ਨੂੰ ਸਰੀ ਵਿੱਚ ਕੱਢੇ ਜਾਣ ਵਾਲੇ ਨਗਰ ਕੀਰਤਨ ਵਿੱਚ ਇਸ  ਵਾਰ ਫਿਰ  7 ਲੱਖ ਤੋਂ ਜ਼ਿਆਦਾ ਲੋਕਾਂ ਦਾ ਇਕੱਠ ਹੋਣ ਦੀ ਸੰਭਾਵਨਾ ਹੈ ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News