• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday October 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਵਿੱਚ ਦਰੱਖਤ ਛਾਂਗਣ ‘ਤੇ ਹੋ ਸਕਦਾ ਜੁਰਮਾਨਾ!

https://www.surreynewsbc.com/wp-content/uploads/2026/02/IMG_3983.jpeg
ਸਟਾਫ਼ ਰਿਪੋਰਟ
February 19, 2026 9:38am

ਸਰੀ, ਬੀ.ਸੀ. – ਰੁੱਖਾਂ ਨੂੰ ਛਾਂਟਣ ਦਾ ਮੌਸਮ ਨੇੜੇ ਆਉਣ ਦੇ ਨਾਲ,ਸਿਟੀ ਆਫ਼ ਸਰੀ ਵਸਨੀਕਾਂ ਨੂੰ ਯਾਦ ਦਿਵਾ ਰਿਹਾ ਹੈ ਕਿ ਉਹ ਸਿਟੀ ਦੀ ਮਲਕੀਅਤ ਵਾਲੀ ਜ਼ਮੀਨ ‘ਤੇ ਪੈਂਦੇ ਦਰੱਖਤਾਂ ਦੀ ਕਟਾਈ ਜਾਂ ਛਾਂਟੀ ਨਾ ਕੀਤੀ ਜਾਵੇ। ਇਨ੍ਹਾਂ ਰੁੱਖਾਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਕੱਟਣਾ ਸਰੀ ਦੇ ਟ੍ਰੀ ਪ੍ਰੋਟੈਕਸ਼ਨ ਬਾਇਲਾਅ ਅਧੀਨ ਇੱਕ ਅਪਰਾਧ ਹੈ, ਜਿਸ ਲਈ $ 20,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਸਰੀ ਦੇ ਅਰਬਨ ਫ਼ੋਰੈਸਟਰੀ ਮੈਨੇਜਰ ਰੌਬ ਲੈਂਡੁੱਚੀ ਨੇ ਕਿਹਾ, “ਗ਼ਲਤ ਸਮੇਂ ਜਾਂ ਗ਼ਲਤ ਢੰਗ ਨਾਲ ਕੀਤੀ ਗਈ ਛਾਂਟੀ ਰੁੱਖ  ਨੂੰ ਸਥਾਈ ਤੌਰ ‘ਤੇ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਉਸਨੂੰ ਕਮਜ਼ੋਰ ਕਰ ਸਕਦੀ ਹੈ। ਇਸ ਨਾਲ ਛਾਂ ਪ੍ਰਦਾਨ ਕਰਨ, ਵਰਖਾ ਦੇ ਪਾਣੀ ਨੂੰ ਸੰਭਾਲਣ ਅਤੇ ਸਾਫ਼ ਹਵਾ ਦੇਣ ਦੀ ਦਰੱਖਤ ਦੀ ਸਮਰੱਥਾ ਘੱਟ ਜਾਂਦੀ ਹੈ, ਜੋ ਕਿ ਸਾਡੇ ਜਾਇਦਾਦ ਦੇ ਮੁੱਲਾਂ ਨੂੰ ਵਧਾਉਣ ਅਤੇ ਸਾਡੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦਾ ਸਮਰਥਨ ਕਰਨ ਵਿੱਚ ਵੀ ਸਹਾਇਤਾ ਕਰਦੇ ਹਨ। ਸੋ ਦਰੱਖਤਾਂ ਦੀ ਢੰਗ ਨਾਲ ਦੇਖਭਾਲ ਕਰਨਾ ਸਾਡੀ ਕਮਿਊਨਿਟੀ ਲਈ ਲਾਹੇਵੰਦ ਰਹਿੰਦਾ ਹੈ।”

ਸ਼ਹਿਰ ਵੱਲੋਂ ਸਰਕਾਰੀ ਜ਼ਮੀਨ ‘ਤੇ 115,000 ਤੋਂ ਵੱਧ ਛਾਂ ਵਾਲੇ ਦਰੱਖਤਾਂ ਦੀ ਦੇਖ-ਰੇਖ ਕੀਤੀ ਜਾਂਦੀ ਹੈ। ਸਰਟੀਫਾਈਡ ਅਰਬੋਰਿਸਟ ਰੁੱਖਾਂ ਦੀ ਲੰਬੇ ਸਮੇਂ ਦੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਹੀ ਛਾਂਟੀ ਪ੍ਰਕਿਰਿਆ ਦਾ ਪਾਲਣ ਕਰਦੇ ਹਨ। ਹਰ ਸਾਲ, ਅਰਬੋਰਿਸਟ20,500 ਤੋਂ ਵੱਧ ਦਰੱਖਤਾਂ ਦੀ ਜਾਂਚ ਅਤੇ ਛਾਂਟੀ ਕਰਦੇ ਹਨ, ਜੋ ਕਿ ਲਗਭਗ 1,700 ਪ੍ਰਤੀ ਮਹੀਨਾ ਬਣਦੇ ਹਨ, ਤਾਂ ਜੋ ਸਰੀ ਦਾ ਸ਼ਹਿਰੀ ਜੰਗਲ ਹਰਾ-ਭਰਾ ਅਤੇ ਤੰਦਰੁਸਤ ਰਹੇ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਕਾਰੋਬਾਰ ਦੇ ਨੇੜੇ ਕਿਸੇ ਸ਼ਹਿਰ ਦੇ ਰੁੱਖ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ604-501-5050 ‘ਤੇ ਕਾਲ ਕਰੋ ਜਾਂ ਔਨਲਾਈਨ ਰਿਪੋਰਟ ਜਮ੍ਹਾਂ ਕਰੋ। ਇਹ ਜਾਂਚ ਕਰਨ ਲਈ ਕਿ, ਕਿਹੜਾ ਰੁੱਖ ਸ਼ਹਿਰ ਦੀ ਜਾਇਦਾਦ ‘ਤੇ ਹੈ ਬਾਰੇ ਜਾਨਣ ਲਈ, ਕੋਸਮੋਸ (COSMOS)ਸਿਟੀ ਆਫ਼ ਸਰੀ ਮੈਪਿੰਗ ਔਨਲਾਈਨ ਸਿਸਟਮ (City of Surrey Mapping Online System) ਨੂੰ ਵੇਖੋ ਅਤੇ “ਪਾਰਕ ਦੇ ਨਮੂਨੇ ਦੇ ਰੁੱਖ” (Park Specimen Trees) ਦੀ ਖੋਜ ਕਰੋ।

Share

Harry Bains Endorses Mike Starchuk for Surrey Mayor

ਆਲਮਗੀਰ ਲੰਗਰ ਹਾਲ ਘਟਨਾ, ਸੁਖਬੀਰ ਬਾਦਲ ਨੇ ਪ੍ਰਸ਼ਾਸਨ ਨੂੰ ਕੀਤੀ ਤਾੜਨਾ

Washington Sikh Community Supports 75 Forests for Amritsar’s 450th Anniversary

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News