
ਸਰੀ – ਸਰੀ ਦੀਆਂ ਮਿਊਸੀਪਲ ਚੋਣਾਂ ਵਿੱਚ ਸਾਬਕਾ ਮੇਅਰ ਡੱਗ ਮਕੱਲਮ ਇਕ ਵਾਰ ਫਿਰ ਮੇਅਰ ਚੁਣੇ ਗਏ ਹਨ। ਇਸ ਤੋਂ ਇਲਾਵਾ, ਉਨਾਂ ਦੀ ਟੀਮ ਚੋਂ ਸੱਤ ਕੌਂਸਲਰ ਵੀ ਚੁਣੇ ਗਏ ਹਨ, ਜਿੰਨਾ ‘ਚ ਪੰਜਾਬੀਆਂ ਵਿੱਚੋਂ ਮੀਰਾ ਗਿੱਲ, ਮਨਦੀਪ ਸਿੰਘ ਨਾਗਰਾ ਅਤੇ ਸੁਹਾਨਾ ਗਿੱਲ ਵੀ ਸ਼ਾਮਿਲ ਹਨ, ਜਦ ਕਿ ਸਾਬਕਾ ਮੇਅਰ ਬਰਿੰਡਾ ਲੌਕ ਦੀ ਟੀਮ ਵਿੱਚੋਂ ਇੱਕੋ ਇੱਕ ਹੈਰੀ ਬੈਂਸ ਕੌਂਸਲਰ ਚੁਣੇ ਗਏ ਹਨ। ਇਸ ਤਰ੍ਹਾਂ ਸਕੂਲ ਟਰੱਸਟੀਆਂ ਵਿੱਚੋਂ ਗੁਰਪ੍ਰੀਤ ਸਿੰਘ ਗੈਰੀ ਥਿੰਦ ਦੁਬਾਰਾ ਚੁਣੇ ਗਏ ਹਨ, ਹਾਲਾਂ ਕਿ ਉਹ ਬੀਸੀ ਕੰਜ਼ਰਵਟਿਵ ਵੱਲੋਂ ਸੂਬਾਈ ਚੋਣ ਵੀ ਲੜ ਰਹੇ ਹਨ, ਜੋ ਕਿ 24 ਅਕਤੂਬਰ ਨੂੰ ਹੋਵੇਗੀ।

Comments