• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday June 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਮੁੜ ਆਵੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼ ?

https://www.surreynewsbc.com/wp-content/uploads/2025/10/IMG_2574.jpeg
EcoSikh ਜਥੇਬੰਦੀ ਦੇ ਡਾ. ਰਾਜਵੰਤ ਸਿੰਘ ਦਿੱਲੀ ਵਿਖੇ ਸੰਮੇਲਨ ਦੌਰਾਨ
ਸਟਾਫ਼ ਰਿਪੋਰਟ
October 12, 2025 9:45pm

ਦਿੱਲੀ – ਵਾਤਾਵਰਣ ਨੂੰ ਪ੍ਰਣਾਈ ਈਕੋ ਸਿੱਖ ਜਥੇਬੰਦੀ ਨੇ ਨੀਲੇ ਘੋੜੇ ਦੇ ਅਸਵਾਰ ਬਾਜਾਂ ਵਾਲੇ ਮਾਹੀ ਦਾ ਅਲੋਪ ਹੋ ਚੁੱਕਾ ਬਾਜ਼ ਮੁੜ ਸੁਰਜੀਤ ਕਰਨ ਦਾ ਐਲਾਨ ਕੀਤਾ ਹੈ !  ਅਮਰੀਕਾ ਅਧਾਰਿਤ ਜਥੇਬੰਦੀ ਨੇ ‘ਸਰੀ ਨਿਊਜ਼’ ਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਲੋਪ ਹੋ ਚੁੱਕੇ ਬਾਜ਼ ਨੂੰ ਪੁਨਰ ਸੁਰਜੀਤ ਕਰਨ ਦੀ ਵਿਉਂਤ ਬਣਾਈ ਗਈ ਹੈ ।

EcoSikh ਜਥੇਬੰਦੀ ਦੇ ਰੂਹੇ ਰਵਾਂ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਰਾਜ ਪੰਛੀ ਉੱਤਰੀ ਗੋਸ਼ਾਕ (Northern Goshawk) ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਤੈਅ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਈਕੋਸਿੱਖ ਜਥੇਬੰਦੀ ਵੱਲੋਂ ਇਹ ਪਵਿੱਤਰ ਮਿਸ਼ਨ ਇੰਡੀਆ ਦੀ 140 ਸਾਲ ਪੁਰਾਣੀ ਜਥੇਬੰਦੀ ‘ਬੰਬਈ ਕੁਦਰਤ ਇਤਿਹਾਸਕ ਸੋਸਾਇਟੀ’ ਨਾਲ ਮਿਲਕੇ ਪੂਰਾ ਕੀਤਾ ਜਾਵੇਗਾ । ਇਸ ਕਾਰਜ ਲਈ ਪੰਜਾਬ ਜੰਗਲਾਤ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ । ਵਿਭਾਗ ਦੀ ਦੇਖਰੇਖ ਹੇਠ ਇਹ ਪ੍ਰਾਜੈਕਟ ਮੁਕੰਮਲ ਕੀਤਾ ਜਾਵੇਗਾ ।

ਅੱਜ ਦਿੱਲੀ ਵਿੱਚ ਹੋਏ ਗਲੋਬਲ ਵਾਈਲਡ ਲਾਈਫ ਫੇਅਰ (Global Wild life Fair) ਵਿੱਚ ਕਈ ਵਾਤਾਵਰਨ ਅਤੇ ਪੰਛੀਆਂ ਦੇ ਮੁੜ ਸੁਰਜੀਤ ਕਰਨ ਵਾਲੇ ਸਰਗਰਮ ਲੋਕਾਂ, ਅਧਿਕਾਰੀਆਂ ਅਤੇ ਜੱਥੇਬੰਦੀਆਂ ਦੇ ਇਕੱਠ ਵਿੱਚ ਇਸ ਮਿਸ਼ਨ ਦਾ ਆਗਾਜ਼ ਹੋਇਆ ਹੈ ।

ਇਸ ਵਿੱਚ ਮਹਾਰਾਸ਼ਟਰ ਸਰਕਾਰ ਦੇ ਉੱਚ ਅਹੁਦੇ ਤੇ ਤਾਇਨਾਤ ਪ੍ਰਵੀਨ ਪਰਦੇਸੀ ਵੱਲੋਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਬਾਜ਼ ਨੂੰ ਮੁੜ ਸੁਰਜੀਤ ਕਰਨ ਦੇ ਕਾਰਜ ਦੀ ਹਰ ਪੱਖੋਂ ਸਹਿਯੋਗ ਕਰਨ ਦੀ ਵਚਨਬੱਧਤਾ ਜ਼ਾਹਿਰ ਕੀਤੀ ਗਈ ਹੈ। ਇਸ ਮੌਕੇ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜਾਨਵਰਾਂ, ਪੰਛੀਆਂ ਦੇ ਅਧਿਕਾਰੀ ਧਰਮਿੰਦਰ ਸ਼ਰਮਾ ਵੀ ਸ਼ਾਮਿਲ ਹੋਏ ਅਤੇ ਉਹਨਾਂ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਪੰਛੀ ਉੱਤਰੀ ਗੋਸ਼ਾਕ ਬਾਜ਼ ਅਤੇ ਸ਼ਾਈਨ ਬਾਜ ਨੂੰ ਮੁੜ ਵਾਪਸ ਲਿਆਉਣ ਲਈ ਸਾਡਾ ਵਿਭਾਗ ਸਮਰਪਿਤ ਹੋਵੇਗਾ। ਇਹ ਪੁੰਨ ਵਾਲਾ ਕਾਰਜ ਸਾਡੇ ਲਈ ਸੁਭਾਗਾ ਅਵਸਰ ਹੈ।

Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News