• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੰਜਾਬ ਦੀਆਂ ਜੇਲ੍ਹਾਂ ਵਿੱਚ ਪੱਕੇ ਅਧਿਆਪਕਾਂ ਦੀ ਭਰਤੀ!

https://www.surreynewsbc.com/wp-content/uploads/2025/01/IMG_8737.jpeg
ਸਟਾਫ ਰਿਪੋਰਟ
January 2, 2025 9:11am

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜੇਲ੍ਹ ਮੰਤਰੀ ਪੰਜਾਬ, ਲਾਲਜੀਤ ਸਿੰਘ ਭੁੱਲਰ ਨੇ 30 ਸਾਲਾਂ ਬਾਅਦ ਜੇਲ੍ਹ ਵਿਭਾਗ ਵਿੱਚ ਪਹਿਲੀ ਵਾਰ ਰੈਗੂਲਰ ਭਰਤੀ ਵਜੋਂ 15 ਜੇ.ਬੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਕੁੱਲ 22 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ, ਬਾਕੀ ਰਹਿੰਦੇ 7 ਅਧਿਆਪਕਾਂ ਨੂੰ ਵੀ ਜਲਦੀ ਨਿਯੁਕਤੀ ਪੱਤਰ ਸੌਂਪੇ ਜਾਣਗੇ ।

ਇਹ ਅਧਿਆਪਕ ਕੈਦੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਸਮਾਜ ਵਿੱਚ ਮੁੜ ਵਸੇਬੇ ਵਿੱਚ ਮਦਦ ਕਰਨਗੇ। ਮੰਤਰੀ ਨੇ ਕਿਹਾ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਜੇਲ੍ਹ ਵਿੱਚ ਆਪਣੀਆਂ ਮਾਵਾਂ ਨਾਲ ਹੀ ਰਹਿਣਾ ਹੁੰਦਾ ਹੈ, ਉਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਕਮੀ ਨਾ ਆਵੇ ਅਜਿਹਾ ਯਕੀਨੀ ਬਣਾਉਣ ਲਈ ਪੱਕੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ।ਇਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਵਿੱਚ  ਤਕਰੀਬਨ 50 ਬੱਚੇ ਰਹਿ ਰਹੇ ਹਨ ।
ਜੇਲ੍ਹ ਵਿਭਾਗ ਦੀਆਂ ਹਾਲੀਆ ਪ੍ਰਾਪਤੀਆਂ ਗਿਣਾਉਂਦੇ ਹੋਏ ਉਨ੍ਹਾਂ ਕਿਹਾ ਕਿ 738 ਵਾਰਡਰਾਂ ਅਤੇ 25 ਮੈਟਰਨਾਂ ਦੀ ਭਰਤੀ ਮੁਕੰਮਲ ਕਰ ਲਈ ਗਈ ਹੈ।
179 ਗਾਰਡ ਅਸਾਮੀਆਂ ਭਰਤੀ ਅਧੀਨ ਹਨ।
ਅਤੇ 1220 ਪੋਸਟਾਂ ਜਲਦੀ ਹੋਰ ਕੱਢੀਆਂ ਜਾ ਰਹੀਆਂ ਹਨ।
ਜੇਲ੍ਹਾਂ ਵਿੱਚ ਸਿੱਖਿਆ ਦੇ ਵਿਕਾਸ ਨੂੰ ਲੈ ਕੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ 2200 ਕੈਦੀਆਂ ਵੱਲੋਂ ਵਿੱਦਿਅਕ ਕੋਰਸਾਂ ਵਿੱਚ ਦਾਖ਼ਲੇ ਲਏ ਗਏ ਹਨ।ਅਤੇ ਜਨਵਰੀ 2025 ਵਿੱਚ 513 ਕੈਦੀਆਂ ਲਈ ਹੁਨਰ ਸਿਖਲਾਈ ਸ਼ੁਰੂ ਹੋਵੇਗੀ ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News