• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday August 25, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਡਰਾਈਵਰ ਜਖ਼ਮੀ, ਗੋਰੀ ਟੈਕਸੀ ਖੋਹ ਕੇ ਹੋਈ ਫ਼ਰਾਰ !

https://www.surreynewsbc.com/wp-content/uploads/2024/04/mission-Taxi-e1712449933837.jpeg
Staff Report
April 6, 2024 5:34pm

ਐਬਟਸਫੋਰਡ ਨੇੜਲੇ ਮਿਸ਼ਨ ਸ਼ਹਿਰ ਵਿਚ ਇੱਕ ਔਰਤ ਵਲੋਂ ਟੈਕਸੀ ਡਰਾਈਵਰ ਨੂੰ ਜਖ਼ਮੀ ਕਰਕੇ ਟੈਕਸੀ ਖੋਹਣ ਦੀ ਘਟਨਾ ਵਾਪਰੀ ਹੈ। ਇਹ ਘਟਨਾ ਸ਼ਹਿਰ ਦੇ ਕੁਬੋ ਡਰਾਈਵ ਇਲਾਕੇ ਵਿਚ ਵਾਪਰੀ ਦੱਸੀ ਗਈ ਹੈ। ਲੰਘੇ ਸ਼ੁੱਕਰਵਾਰ ਦੀ ਰਾਤ ਤਕਰੀਬਨ 11 ਵਜੇ ਇਕ ਔਰਤ ਟੈਕਸੀ ਵਿਚ ਸਵਾਰ ਹੋਈ ਸੀ। ਪੁਲਿਸ ਅਨੁਸਾਰ ਟੈਕਸੀ ਡਰਾਈਵਰ ਅਤੇ ਔਰਤ ਦਰਮਿਆਨ ਟੈਕਸੀ ਦੇ ਭਾੜੇ ਨੂੰ ਲੈ ਕੇ ਝਗੜਾ ਹੋ ਗਿਆ।
ਔਰਤ ਵਲੋਂ ਕਥਿਤ ਤੌਰ ਤੇ ਡਰਾਈਵਰ ਉੱਪਰ ਸੂਈ ਅਤੇ ਚਾਕੂ ਨਾਲ ਹਮਲਾ ਕੀਤਾ ਗਿਆ। ਜਦੋਂ ਡਰਾਈਵਰ ਆਪਣਾ ਬਚਾ ਕਰਨ ਲਈ ਟੈਕਸੀ ਤੋਂ ਬਾਹਰ ਨਿਕਲਿਆ ਤਾਂ ਉਕਤ ਔਰਤ ਖੁਦ ਟੈਕਸੀ ਚਲਾ ਕੇ ਡਰਾਈਵਰ ਨੂੰ “ਥੋੜੀ ਦੂਰੀ ਤੱਕ” ਘੜੀਸਦੀ ਹੋਈ ਫਰਾਰ ਹੋ ਗਈ। ਇਸ ਘਟਨਾ ਵਿਚ ਜਖ਼ਮੀ ਹੋਏ ਡਰਾਈਵਰ ਨੇ ਨੇੜਲੇ ਇਕ ਘਰ ਵਿਚ ਜਾ ਕੇ ਮੱਦਦ ਮੰਗੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭੇਜਿਆ ਗਿਆ। ਜਖ਼ਮੀ ਹੋਏ ਡਰਾਈਵਰ ਨੂੰ ਮਲ੍ਹਮ ਪੱਟੀ ਕਰਨ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਸ ਘਟਨਾ ਬਾਰੇ ਇਤਲਾਹ ਮਿਲਣ ਤੇ ਹਰਕਤ ਵਿਚ ਆਈ ਪੁਲਸ ਨੇ ਸੂਹੀਆ ਕੁੱਤੇ ਦੀ ਮੱਦਦ ਨਾਲ ਉਕਤ ਔਰਤ ਨੂੰ ਜਾ ਦਬੋਚਿਆ।
ਮਿਸ਼ਨ ਆਰ.ਸੀ.ਐਮ.ਪੀ ਦੇ ਕਾਰਪੋਰਲ ਹੈਰੀਸਨ ਮੋਹਰ ਨੇ ਇਸ ਘਟਨਾ ਨੂੰ “ਹਿੰਸਾ ਦੀ ਇੱਕ ਮੂਰਖਤਾਪੂਰਨ ਕਾਰਵਾਈ” ਕਰਾਰ ਦਿੱਤਾ ਹੈ ।
ਜਖ਼ਮੀ ਹੋਏ ਪੰਜਾਬੀ ਡਰਾਈਵਰ ਦੀ ਉਮਰ 61 ਸਾਲ ਅਤੇ ਟੈਕਸੀ ਭਜਾ ਕੇ ਲੈ ਜਾਣ ਵਾਲੀ ਗੋਰੀ ਔਰਤ ਦੀ ਉਮਰ ਤਕਰੀਬਨ 35 ਸਾਲ ਦੱਸੀ ਗਈ ਹੈ। ਪੁਲਸ ਨੇ ਫੜੀ ਹੋਈ ਔਰਤ ਨੂੰ ਛੱਡ ਦਿੱਤਾ ਹੈ। ਪੁਲਸ ਹੁਣ ਹੋਰ ਸਬੂਤ ਇਕੱਠੇ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰ ਰਹੀ ਹੈ। ਜੇਕਰ ਕਿਸੇ ਨੇ ਸ਼ਹਿਰ ਦੇ ਬੈਸਟ ਐਵਨਿਊ ਇਲਾਕੇ ਵਿਚ ਡਰਾਈਵਰ ਨਾਲ ਹੋਏ ਝਗੜੇ ਜਾਂ ਉਕਤ ਔਰਤ ਨੂੰ ਟੈਕਸੀ ਛੱਡ ਕੇ ਫ਼ਰਾਰ ਹੁੰਦੇ ਹੋਏ ਦੇਖਿਆ ਹੋਵੇ ਤਾਂ ਉਹ ਪੁਲਸ ਨੂੰ ਸੂਚਨਾ ਦੇ ਸਕਦਾ ਹੈ।

 

Share

SPS Appeals for Witnesses and Dashcam Footage After South Surrey Cyclist Collision

Surrey City Centre Residents Raise Alarm Over Increasing Late-Night Vehicle Noise

Surrey Stands With Canada as U.S. Tariffs Escalate

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News