• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਨਗਰ ਕੀਰਤਨ 20 ਅਪ੍ਰੈਲ ਨੂੰ, ਨਾਚ-ਗਾਣਿਆਂ ਦੀ ਹੋਵੇਗੀ ਮਨਾਹੀ

https://www.surreynewsbc.com/wp-content/uploads/2024/04/IMG_4615-scaled.jpg
Gurbaj Singh Brar
April 9, 2024 9:05pm

ਕੈਨੇਡਾ ਦੇ ਸਰੀ ਸ਼ਹਿਰ ਵਿਚ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ 20 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਸਜਾਏ ਜਾਣਗੇ। ਅੱਜ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਸੇਵਾਦਾਰ ਗਿਆਨ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਰ ਦੇ ਨਗਰ ਕੀਰਤਨ ਵਿਚ ਲਾਮਿਸਾਲ ਇੱਕਠ ਹੋਵੇਗ। ਉਹਨਾਂ ਕਿਹਾ ਕਿ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦਿਆਂ ਇਸ ਵਾਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦੂਰੋਂ ਆਉਣ ਵਾਲੀਆਂ ਸੰਗਤਾਂ ਆਪਣੀਆਂ ਗੱਡੀਆਂ ਗੁਰੂ ਅੰਗਦ ਦੇਵ ਸਕੂਲ,ਤਾਜ ਪਾਰਕ ਕਨਵੈਨਸ਼ਨ ਸੈਂਟਰ,ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਖੜੀਆਂ ਕਰ ਸਕਦੀਆਂ ਹਨ। ਸੰਗਤਾਂ ਨੂੰ ਬੀ. ਸੀ. ਫੈਰੀ ਦੇ ਟਰਮੀਨਲ ਤੋਂ ਲਿਆਉਣ ਲਈ ਵਿਸ਼ੇਸ਼ ਬੱਸਾਂ ਭੇਜੀਆਂ ਜਾਣਗੀਆਂ। ਗੁਰਦੁਆਰਾ ਪ੍ਰਬੰਧਕਾਂ ਦੀ ਸਥਾਨਕ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਨਾਲ ਮੀਟਿੰਗ ਹੋ ਚੁੱਕੀ ਹੈ। ਪੁਲਸ ਵਲੋਂ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਜਾਣਗੇ। ਟ੍ਰਾੰਸਲਿੰਕ ਵਲੋਂ ਯਾਤਰੀਆਂ ਦੀ ਸਹੂਲਤ ਲਈ ਸਰੀ ਸੈਂਟਰਲ ਅਤੇ ਸਕਾਟ ਰੋਡ ਸਟੇਸ਼ਨ ਤੋਂ ਸਪੈਸ਼ਲ ਬੱਸਾਂ ਚਲਾਈਆਂ ਜਾਣਗੀਆਂ। ਇਹਨਾਂ ਸਪੈਸ਼ਲ ਬੱਸਾਂ ਤੇ ਚੜ੍ਹਨ ਵਾਲਿਆਂ ਕੋਲੋਂ ਕੋਈ ਕਿਰਾਇਆ ਨਹੀ ਵਸੂਲਿਆ ਜਾਵੇਗਾ ਅਤੇ ਇਹਨਾਂ ਬੱਸਾਂ ਦੇ ਡਰਾਇਵਰ ਉਸ ਦਿਨ ਇਹ ਬੱਸਾਂ ਚਲਾਉਣ ਦਾ ਸੇਵਾ ਫਲ ਵੀ ਨਹੀ ਲੈਣਗੇ। ਸਾਰਾ ਦਿਨ ਗੁਰੂ ਕਾ ਲੰਗਰ ਅਤੁਟ ਵਰਤੇਗਾ।ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਅਨੁਸ਼ਾਸ਼ਨ ਬਣਾਈ ਰੱਖਣ ਅਤੇ ਸਫਾਈ ਦਾ ਖਾਸ ਖਿਆਲ ਰੱਖਣ ਦੀ ਅਪੀਲ ਕੀਤੀ ਗਈ ਹੈ। ਨਗਰ ਕੀਰਤਨ ਦੌਰਾਨ ਡਰੋਨ ਉਡਾਉਣ,ਹਾਈਡ੍ਰੋਜਨ ਗੈਸ ਵਾਲੇ ਗੁਬਾਰੇ ਛੱਡਣ, ਗਲਾਂ ਵਿਚ ਤਖਤੀਆਂ ਲਮਕਾ ਕੇ ਦਾਨ ਮੰਗਣ ਅਤੇ ਸਟੇਜਾਂ ਤੋਂ ਨਾਚ-ਗਾਣਿਆਂ ਦੀ ਮਨਾਹੀ ਹੋਵੇਗੀ । ਗੁਰਦੁਆਰਾ ਸਾਹਿਬ ਦੀ ਮੁੱਖ ਸਟੇਜ 128 ਸਟ੍ਰੀਟ ਅਤੇ 76 ਐਵਨਿਊ ਦੇ ਚੁਰੱਸਤੇ ਵਿਚ ਲਗਾਈ ਜਾਵੇਗੀ। ਸਟੇਜ ਤੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣਾ ਸੁਨੇਹਾ ਦੇ ਸਕਣਗੇ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਮਿਊਨਟੀ ਦੇ ਮਸਲੇ ਹੱਲ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਦਾ ਨਗਰ ਕੀਰਤਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਸਮਰਪਿਤ ਹੋਵੇਗਾ ਅਤੇ ਮੁੱਖ ਸਟੇਜ ਤੋਂ ਨਿੱਝਰ ਪਰਿਵਾਰ ਦਾ ਸਨਮਾਨ ਕੀਤਾ ਜਾਵੇਗਾ। ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਜਾਣ ਵਾਲੇ ਇਸ ਨਗਰ ਕੀਰਤਨ ਵਿਚ ਵੱਖ ਵੱਖ ਫਲੋਟ ਸਜਾਏ ਜਾਣਗੇ। ਮੋਟਰਸਾਇਕਲ ਕਲੱਬ, ਸਕੂਲੀ ਬੱਚੇ ਅਤੇ ਗਤਕੇ ਦੇ ਜੌਹਰ ਦਿਖਾਉਣ ਵਾਲੇ ਵੀ ਸ਼ਾਮਿਲ ਹੋਣਗੇ।ਭਾਰੀ ਇਕੱਠ ਨੂੰ ਦੇਖਦਿਆਂ ਨੇੜਲੇ ਸ਼ਹਿਰਾਂ ਦੀਆਂ ਐਬੂਲੈਂਸ ਟੀਮਾਂ ਵੀ ਤਿਆਰ ਬਰ ਤਿਆਰ ਰਹਿਣਗੀਆਂ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News