• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday September 10, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਸਿਟੀ ਪ੍ਰਸ਼ਾਸਨ ਨੇ ਜ਼ਮੀਨ ਖਰੀਦ ਗੜਬੜੀ ਦੇ ਦੋਸ਼ ਨਕਾਰੇ

https://www.surreynewsbc.com/wp-content/uploads/2026/02/IMG_3990.jpeg
ਸਟਾਫ਼ ਰਿਪੋਰਟ
July 7, 2026 9:26am

ਸਰੀ, ਬੀ.ਸੀ. – ਸਰੀ ਸਿਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਇੱਕ ਕਾਰੋਬਾਰੀ ਵੱਲੋਂ ਸਿਟੀ ਉੱਪਰ ਜ਼ਮੀਨ ਖਰੀਦਣ ਦੇ ਮਾਮਲੇ ਵਿੱਚ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ । ਸਿਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਮਿਸਟਰ ਬਾਂਸਲ ਵੱਲੋਂ ਕੀਤੇ ਗਏ ਦਾਅਵੇ ਬਿਲਕੁੱਲ ਗ਼ਲਤ ਹਨ ਅਤੇ 7580 152 ਸਟਰੀਟ ਸੰਪਤੀ ਦੀ ਸਿਟੀ ਵੱਲੋਂ ਕੀਤੀ ਗਈ ਖ਼ਰੀਦ ਸਬੰਧੀ ਅਸਲ ਤੱਥਾਂ ਨੂੰ ਦਰਸਾਉਂਦੇ ਨਹੀਂ ਹਨ।”

ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਇਹ ਪ੍ਰੋਪਰਟੀ 13.107 ਏਕੜ ਰਕਬੇ ਵਾਲੀ ਜ਼ਮੀਨ ਹੈ ਜੋ ਸਰੀ ਲੇਕ ਪਾਰਕ ਦੇ ਨਾਲ ਲੱਗਦੀ ਹੈ ਅਤੇ ਭਵਿੱਖ ਵਿੱਚ ਮਨੋਰੰਜਨ,ਪਾਰਕ ਅਤੇ ਵਾਤਾਵਰਨ ਉਦੇਸ਼ਾਂ ਲਈ ਪਾਰਕਲੈਂਡ ਹਾਸਲ ਕਰਨ ਦੇ ਮੌਕੇ ਵਜੋਂ ਪਹਿਚਾਣੀ ਗਈ ਸੀ। ਸਿਟੀ ਵੱਲੋਂ ਇਸ ਦੀ ਖ਼ਰੀਦ ਇੱਕ ਮਿਆਰੀ ਰੀਅਲ ਐਸਟੇਟ ਪ੍ਰਕਿਰਿਆ ਰਾਹੀਂ ਕੀਤੀ ਗਈ, ਜਿਸ ਵਿੱਚ ਲਗਭਗ ਪੰਜ ਮਹੀਨਿਆਂ ਦੀ ਸੁਤੰਤਰ ਜਾਂਚ-ਪੜਤਾਲ (due diligence), ਬਾਜ਼ਾਰ ਮੁਲਾਂਕਣ ਅਤੇ ਸਿਟੀ ਦੇ ਕਈ ਵਿਭਾਗਾਂ ਵੱਲੋਂ ਸਮੀਖਿਆ ਸ਼ਾਮਲ ਸੀ, ਇਸ ਤੋਂ ਬਾਅਦ 11 ਮਈ 2026 ਨੂੰ ਮਨਜ਼ੂਰੀ ਲਈ ਮਾਮਲਾ ਕੌਂਸਲ ਅੱਗੇ ਪੇਸ਼ ਕੀਤਾ ਗਿਆ।

ਗੱਲਬਾਤ ਰਾਹੀਂ $6.8 ਮਿਲੀਅਨ ਦੀ ਤੈਅ ਕੀਤੀ ਖ਼ਰੀਦ ਕੀਮਤ ਨੂੰ ਕੋਲੀਅਰਜ਼ ਕੈਨੇਡਾ Colliers Canada $ 6.8 ਮਿਲੀਅਨ ਦੁਆਰਾ ਤਿਆਰ ਕੀਤੇ ਗਏ ਇੱਕ ਸੁਤੰਤਰ ਤੀਜੀ-ਧਿਰ ਮੁਲਾਂਕਣ ਦੁਆਰਾ ਸਮਰਥਨ ਦਿੱਤਾ ਗਿਆ ਸੀ ਅਤੇ ਇਹ ਮੁਲਾਂਕਣ ਕੀਤੇ ਗਏ ਮਾਰਕਿਟ ਮੁੱਲ ਤੋਂ ਲਗਭਗ 1ਮਿਲੀਅਨ ਡਾਲਰ ਘੱਟ ਸੀ, ਜੋ ਟੈਕਸਦਾਤਾਵਾਂ ਲਈ ਮਜ਼ਬੂਤ ਮੁੱਲ ਨੂੰ ਦਰਸਾਉਂਦਾ ਹੈ। ਬਾਂਸਲ ਨੇ ਦੋਸ਼ ਲਗਾਇਆ ਹੈ, ਸਿਟੀ ਨੇ ਕਿਸੇ ਅਸਾਈਨ ਕੀਤੇ ਖ਼ਰੀਦ ਸਮਝੌਤੇ (assigned purchase contract) ਨੂੰ ਨਹੀਂ ਖ਼ਰੀਦਿਆਂ। ਸਿਟੀ ਦੇ ਸਟਾਫ਼ ਨੇ ਸਿੱਧੇ ਤੌਰ ‘ਤੇ ਉਸ ਕੰਪਨੀ ਨਾਲ ਗੱਲਬਾਤ ਕੀਤੀ,ਜੋ ਸੰਪਤੀ ਦੀ ਰਜਿਸਟਰਡ ਮਾਲਕ ਸੀ।

ਸਿਟੀ ਨੇ ਇਸ ਸੰਪਤੀ ਸਬੰਧੀ ਕਦੇ ਵੀ ਬਾਂਸਲ ਨਾਲ ਕੋਈ ਸੰਪਰਕ ਜਾਂ ਗੱਲਬਾਤ ਨਹੀਂ ਕੀਤੀ। ਉਹ ਕੰਪਨੀ ਦੇ ਡਾਇਰੈਕਟਰ ਵਜੋਂ ਦਰਜ ਨਹੀਂ ਸਨ ਅਤੇ ਨਾ ਹੀ ਸਿਟੀ ਨੇ ਖ਼ਰੀਦ ਪ੍ਰਕਿਰਿਆ ਦੇ ਕਿਸੇ ਵੀ ਪੜਾਅ ‘ਤੇ ਉਨ੍ਹਾਂ ਨਾਲ ਕੋਈ ਗੱਲਬਾਤ ਕੀਤੀ।

ਕੰਪਨੀ 1341678 BC Ltd ਨੇ ਇਹ ਸੰਪਤੀ 2022 ਵਿੱਚ ਲਗਭਗ $6 ਮਿਲੀਅਨ ਵਿੱਚ ਖ਼ਰੀਦੀ ਸੀ, ਜੋ ਉਸ ਸਮੇਂ ਇਸ ਦੇ ਅਸੈੱਸਡ ਮੁੱਲ ਤੋਂ ਲਗਭਗ $3.4 ਮਿਲੀਅਨ ਵੱਧ ਸੀ। ਕੰਪਨੀ ਨੇ ਇਹ ਸੰਪਤੀ ਜੂਨ 2026 ਵਿੱਚ ਸਿਟੀ ਨੂੰ ਵੇਚੇ ਜਾਣ ਤੱਕ ਆਪਣੇ ਕੋਲ ਰੱਖੀ ਸੀ। ਸਿਟੀ ਨੂੰ ਇਸ ਸੰਪਤੀ ਬਾਰੇ ਇੱਕ ਸੰਭਾਵੀ ਖ਼ਰੀਦ ਮੌਕੇ ਵਜੋਂ ਪਹਿਲੀ ਵਾਰ 2025 ਦੇ ਅੰਤ ਵਿੱਚ ਜਾਣਕਾਰੀ ਮਿਲੀ ਸੀ।

Share

ਸਰੀ ‘ਚ ਬਣੇਗਾ 10,000 ਸੀਟਾਂ ਵਾਲਾ ਐਰੀਨਾ, ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ !

ਸਰੀ ਵਿੱਚ ਦੋ ਨਵੇਂ ਟਰਫ ਮੈਦਾਨ ਮੁਕੰਮਲ!

ਵੈਨਕੂਵਰ ਵਿਚਾਰ ਮੰਚ ਵੱਲੋਂ ਸਮਿਰਤੀ ਗ੍ਰੰਥ ਲੋਕ ਅਰਪਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News