• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 21, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਰੀ ਵਿੱਚ ਨਵੇਂ ਘਰਾਂ ਦਾ ਨਿਰਮਾਣ ਹੋਵੇਗਾ ਸਸਤਾ ! ਸਿਟੀ ਕੌਂਸਲ ਨੇ ਕੀਤਾ ਅਹਿਮ ਫ਼ੈਸਲਾ

https://www.surreynewsbc.com/wp-content/uploads/2026/05/IMG_4488.jpeg
ਸਟਾਫ਼ ਰਿਪੋਰਟ
May 13, 2026 12:54pm

ਸਰੀ, ਬੀ.ਸੀ. – ਸੋਮਵਾਰ ਨੂੰ, ਕੌਂਸਲ ਨੇ ਡਿਵੈਲਪਮੈਂਟ ਕੋਸਟ ਚਾਰਜ (DCC) ਬਾਇਲਾਅ ਨੂੰ ਮਨਜ਼ੂਰ ਕਰ, ਸੂਬਾ ਸਰਕਾਰ ਨੂੰ ਅੱਪਡੇਟ ਭੇਜ ਕੇ ਰਿਹਾਇਸ਼ੀ ਦਰਾਂ ਨੂੰ ਹੋਰ ਘਟਾਉਣ ਅਤੇ ਫ਼ੀਸਾਂ ਦੇ ਢਾਂਚੇ ਨੂੰ ਸਰਲ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ, ਤਾਂ ਜੋ ਰਿਹਾਇਸ਼ੀ ਵਿਕਾਸ ਅਤੇ ਭਵਿੱਖ ਦੇ ਵਾਧੇ ਨੂੰ ਸਮਰਥਨ ਮਿਲ ਸਕੇ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਰੀ ਵਿੱਚ ਰਹਿ ਸਕਣ ਅਤੇ ਘਰ ਖ਼ਰੀਦ ਸਕਣ, ਤਾਂ ਸਾਨੂੰ ਘਰ ਬਣਾਉਣ ਦੀ ਲਾਗਤ ਨੂੰ ਹੋਰ ਕਿਫ਼ਾਇਤੀ ਬਣਾਉਣਾ ਪਵੇਗਾ। DCC ਦਰਾਂ ਨੂੰ ਘਟਾ ਕੇ, ਅਸੀਂ ਮੌਜੂਦਾ ਅਤੇ ਭਵਿੱਖ ਦੇ ਨਿਵਾਸੀਆਂ ਲਈ ਵਧੇਰੇ ਘਰਾਂ ਦੀ ਸਪੁਰਦਗੀ ਨੂੰ ਸਮਰਥਨ ਦੇ ਰਹੇ ਹਾਂ ਅਤੇ ਨਾਲ ਹੀ ਸੜਕਾਂ, ਸਹੂਲਤਾਂ, ਪਾਰਕਾਂ ਅਤੇ ਵਧ ਰਹੇ ਸ਼ਹਿਰ ਲਈ ਲੋੜੀਂਦੀਆਂ ਕਮਿਊਨਿਟੀ ਸੁਵਿਧਾਵਾਂ ਵਿੱਚ ਨਿਵੇਸ਼ ਜਾਰੀ ਰੱਖ ਰਹੇ ਹਾਂ।”

ਤਜ਼ਵੀਜਤ 2026 ਦੀਆਂ ਡੀਸੀਸੀ ਦਰਾਂ ਨਾਲ 2024 ਦੇ ਮੁਕਾਬਲਤਨ ਰਿਹਾਇਸ਼ੀ ਚਾਰਜਾਂ ਵਿੱਚ ਲਗਭਗ ਸੱਤ ਤੋਂ ਨੌਂ ਪ੍ਰਤੀਸ਼ਤ ਤੱਕ ਕਮੀ ਆਵੇਗੀ, ਜਦਕਿ ਇਹ ਖੇਤਰ ਦੀਆਂ ਹੋਰ ਨਗਰ ਪਾਲਿਕਾਵਾਂ ਨਾਲ ਵਿਆਪਕ ਤੌਰ ‘ਤੇ ਤੁਲਨਾਤਮਿਕ ਰਹਿਣਗੀਆਂ। ਉਦਾਹਰਨ ਵਜੋਂ, ਸਰੀ ਵਿੱਚ ਸਿੰਗਲ/ਛੋਟੇ ਪੱਧਰ ਦੇ ਘਰਾਂ ਲਈ DCC $51,633 ਹੈ, ਜਦਕਿ ਲੈਂਗਲੀ ਵਿੱਚ ਇਹ $87,615 ਹੈ। ਇਸੇ ਤਰਾਂ, ਸਰੀ ਵਿੱਚ ਟਾਊਨ ਹਾਊਸ ਲਈ DCC $27.15 ਤੋਂ $54.87 ਪ੍ਰਤੀ ਵਰਗ ਫੁੱਟ ਹੈ, ਜਦਕਿ ਬਰਨਾਬੀ ਵਿੱਚ ਇਹ $38.54 ਪ੍ਰਤੀ ਯੂਨਿਟ ਹੈ।

ਕੌਂਸਲ ਨੇ ਵਿਕਾਸ ਨਾਲ ਜੁੜੀਆਂ ਕਮਿਊਨਿਟੀ ਸੁਵਿਧਾਵਾਂ ਲਈ ਫ਼ੰਡ ਇਕੱਠਾ ਕਰਨ ਵਾਸਤੇ ਦੋ ਨਵੇਂ ਅਮੇਨਿਟੀ ਕਾਸਟ ਚਾਰਜ (ACC) ਬਾਇਲਾਅਜ਼ ਨੂੰ ਵੀ ਮਨਜ਼ੂਰੀ ਦਿੱਤੀ। ਇਨ੍ਹਾਂ ਵਿੱਚ ਰਿਕ੍ਰੀਏਸ਼ਨ ਸੈਂਟਰ, ਲਾਇਬ੍ਰੇਰੀਆਂ, ਪਾਰਕ ਅਤੇ ਸੱਭਿਆਚਾਰਕ ਸੁਵਿਧਾਵਾਂ ਸ਼ਾਮਲ ਹਨ। ਇਸ ਢਾਂਚੇ ਅਧੀਨ, ਵਿਕਾਸ ਤੋਂ ਮਿਲਣ ਵਾਲੀ ਰਕਮ ਨਾਲ ਅਗਲੇ 10 ਸਾਲਾਂ ਵਿੱਚ ਸ਼ਹਿਰ-ਪੱਧਰੀ ਸਹੂਲਤਾਂ ਲਈ ਲਗਭਗ $350ਮਿਲੀਅਨ ਅਤੇ ਨਵੇਂ ਨਿਊਟਨ ਕਮਿਊਨਿਟੀ ਸੈਂਟਰ ਲਈ 30ਸਾਲਾਂ ਵਿੱਚ $147 ਮਿਲੀਅਨ ਇਕੱਠੇ ਹੋਣ ਦੀ ਉਮੀਦ ਹੈ।

ਨਵੇਂ DCC ਬਾਇਲਾਅ ਅਤੇ ACC ਫਰੇਮਵਰਕ ਸਿਟੀ ਦੀ ਵਿਆਪਕ ਰਣਨੀਤੀ ਦਾ ਹਿੱਸਾ ਹਨ, ਜੋ ਮਿਲ ਕੇ ਸ਼ਹਿਰ ਦੇ ਵਿਕਾਸ ਪ੍ਰਬੰਧਨ ਅਤੇ ਹਾਊਸਿੰਗ ਡਿਲਿਵਰੀ ਨੂੰ ਸਮਰਥਨ ਦੇਣ ਅਤੇ ਵਧ ਰਹੀ ਆਬਾਦੀ ਲਈ ਲੋੜੀਂਦੇ ਬੁਨਿਆਦੀ ਢਾਂਚੇ ਤੇ ਕਮਿਊਨਿਟੀ ਸੁਵਿਧਾਵਾਂ ਦੇ ਸਮੇਂ-ਸਿਰ ਵਿਕਾਸ ਨੂੰ ਯਕੀਨੀ ਬਣਾਉਂਦੇ ਹਨ।

ਸੂਬਾਈ ਮਨਜ਼ੂਰੀ ਦੇ ਅਧੀਨ, ਅੱਪਡੇਟ ਕੀਤਾ ਡੀਸੀਸੀ ਬਾਇਲਾਅ ਅੰਤਿਮ ਮਨਜ਼ੂਰੀ ਲਈ ਮੁੜ ਕੌਂਸਲ ਕੋਲ ਲਿਆਂਦਾ ਜਾਵੇਗਾ। ਏਸੀਸੀ (ACC ) ਬਾਇਲਾਅ ਕੌਂਸਲ ਦੀ ਮਨਜ਼ੂਰੀ ਪ੍ਰਕਿਰਿਆ ਵਿੱਚੋਂ ਲੰਘਣਗੇ ਅਤੇ ਸ਼ਹਿਰ ਦੇ ਯੋਜਨਾ ਅਤੇ ਜੋਨਿੰਗ ਨਿਯਮਾਂ ਨਾਲ ਸੰਬੰਧਿਤ ਅਪਡੇਟਾਂ ਦੇ ਨਾਲ ਵਿਚਾਰੇ ਜਾਣਗੇ।

 

Share

Starchuk Pledges West Coast Express Service for Surrey

ਗੁਰਦੁਆਰਾ ਸਿੰਘ ਸਭਾ ਸਰੀ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ

Starchuk Pledges Citywide Traffic Lights, Road Expansions

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News