• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday June 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਆਰਥਿਕ ਚੁਣੌਤੀਆਂ ਦੇ ਬਾਵਜੂਦ ਸਰੀ ਦੇ ਨਿਰਮਾਣ ਖੇਤਰ ਵਿੱਚ ਵੱਡਾ ਉਛਾਲ

https://www.surreynewsbc.com/wp-content/uploads/2026/04/IMG_4318-scaled.jpeg
Staff Report
April 24, 2026 10:14am

ਵੱਡੇ ਪ੍ਰੋਜੈਕਟਾਂ ‘ਤੇ ਪਰਮਿਟ ਪ੍ਰਕਿਰਿਆ ਨੇ ਪਹਿਲੀ ਤਿਮਾਹੀ ਵਿੱਚ $2.95 ਬਿਲੀਅਨ ਦੀ ਉਸਾਰੀ ਦਰਜ ਕੀਤੀ

 ਸਰੀ, ਬੀ.ਸੀ. – ਸਰੀ ਸ਼ਹਿਰ ਨੇ ਮਾਰਚ ਮਹੀਨੇ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਧ ਨਿਰਮਾਣ ਮੁੱਲ ਦਰਜ ਕੀਤਾ, ਜਿਸ ਨੇ ਪਹਿਲੀ ਤਿਮਾਹੀ ਵਿੱਚ ਉਸਾਰੀ ਗਤੀਵਿਧੀਆਂ ਵਿੱਚ 2.95 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਅਤੇ ਲਗਭਗ 3,000 ਸ਼ੁੱਧ ਨਵੇਂ ਘਰ ਸ਼ਾਮਲ ਕੀਤੇ ਹਨ।

ਮਾਰਚ ਵਿੱਚ ਰਿਕਾਰਡਤੋੜ ਵਾਧਾ ਮੁੱਖ ਤੌਰ ‘ਤੇ ਵੱਡੇ ਪੂੰਜੀ ਪ੍ਰੋਜੈਕਟਾਂ ਕਾਰਨ ਹੋਇਆ, ਜਿਸ ‘ਚ ਕਲੋਵਰਡੇਲ ਵਿੱਚ ਬਣ ਰਹੇ ਨਵੇਂ ਹਸਪਤਾਲ ਅਤੇ ਕੈਂਸਰ ਸੈਂਟਰ ਨਾਲ ਸੰਬੰਧਿਤ ਲਗਭਗ $1.7 ਬਿਲੀਅਨ ਦਾ ਨਿਵੇਸ਼ ਸ਼ਾਮਲ ਹੈ। ਸਿਟੀ ਸਟਾਫ਼ ਨੇ ਡਿਵੈਲਪਰਾਂ ਨਾਲ ਮਿਲ ਕੇ ਪਰਮਿਟ ਅਰਜ਼ੀਆਂ ਨੂੰ ਅੱਗੇ ਵਧਾਉਣ ਲਈ ਨਜ਼ਦੀਕੀ ਤੌਰ ‘ਤੇ ਕੰਮ ਕੀਤਾ, ਤਾਂ ਜੋ ਮੈਟਰੋ ਵੈਨਕੂਵਰ ਦੀਆਂ ਡਿਵੈਲਪਮੈਂਟ ਲਾਗਤ ਫ਼ੀਸਾਂ ਵਿੱਚ ਵਾਧਾ ਲਾਗੂ ਹੋਣ ਤੋਂ ਪਹਿਲਾਂ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਅਸੀਂ ਉਨ੍ਹਾਂ ਆਰਥਿਕ ਚੁਣੌਤੀਆਂ ਤੋਂ ਮੁਕਤ ਨਹੀਂ ਹਾਂ ਜਿਨ੍ਹਾਂ ਦਾ ਪੂਰਾ ਦੇਸ਼ ਸਾਹਮਣਾ ਕਰ ਰਿਹਾ ਹੈ, ਪਰ ਅਸੀਂ ਸਰੀ ਵਿੱਚ ਵਿਕਾਸ ਨੂੰ ਆਕਰਸ਼ਿਤ ਕਰਨ ਅਤੇ ਆਪਣੀ ਵਧ ਰਹੀ ਆਬਾਦੀ ਲਈ ਲੋੜੀਂਦੇ ਘਰ ਮੁਹੱਈਆ ਕਰਨ ਲਈ ਵਚਨਬੱਧ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਸ਼ਹਿਰ ਇਸ ਖੇਤਰ ਵਿੱਚ ਵਪਾਰ ਕਰਨ ਲਈ ਸਭ ਤੋਂ ਆਸਾਨ ਸ਼ਹਿਰ ਬਣਿਆਂ ਰਹੇ, ਅਤੇ ਲਾਲ ਫੀਤਾਸ਼ਾਹੀ ਘਟਾਉਣ ਲਈ ਕੀਤੇ ਕੰਮਾਂ ਦੇ ਫ਼ਾਇਦੇ ਹੁਣ ਸਪੱਸ਼ਟ ਨਜ਼ਰ ਆ ਰਹੇ ਹਨ।”

ਰਿਹਾਇਸ਼ੀ ਸਪਲਾਈ ਨੂੰ ਬਰਕਰਾਰ ਰੱਖਣ ਲਈ, ਸਿਟੀ ਨੇ ਖ਼ਰਚਿਆ ਨੂੰ ਘਟਾਉਣ, ਰੁਕਾਵਟਾਂ ਨੂੰ ਦੂਰ ਕਰਨ ਅਤੇ ਮਨਜ਼ੂਰੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਕਾਰਵਾਈਆਂ ਵਿੱਚ ਡਿਵੈਲਪਮੈਂਟ ਖ਼ਰਚਿਆ ਨੂੰ 2023 ਦੇ ਪੱਧਰ ‘ਤੇ ਵਾਪਸ ਲਿਆਉਣਾ, ਦਫ਼ਤਰ ਦੀ ਜਗ੍ਹਾ ਦੀਆਂ ਜ਼ਰੂਰਤਾਂ, ਪਾਰਕਿੰਗ ਦੇ ਮਿਆਰਾਂ, ਸਹੂਲਤ ਦੇ ਖ਼ਰਚਿਆ ਅਤੇ ਹੋਰ ਪ੍ਰੋਜੈਕਟ ਦੀਆਂ ਰੁਕਾਵਟਾਂ ‘ਤੇ ਡਿਵੈਲਪਰਾਂ ਨਾਲ ਸਿੱਧੇ ਤੌਰ ‘ਤੇ ਕੰਮ ਕਰਨਾ ਅਤੇ ਪ੍ਰੋਜੈਕਟਾਂ ਨੂੰ ਯੋਗ ਬਣਾਈ ਰੱਖਣ ਲਈ ਮਿਊਸੀਪਲ ਖ਼ਰਚਿਆ ਵਿੱਚ ਲੱਖਾਂ ਡਾਲਰ ਦੀ ਕਟੌਤੀ ਕਰਨਾ ਸ਼ਾਮਲ ਹੈ।

ਸਿਟੀ ਨੇ ਰਹਾਇਸ਼ੀ ਪਰਮਿਟਾਂ ਦੀ ਸਮਾਂ-ਸੀਮਾ ਨੂੰ ਵੀ 75 ਫ਼ੀਸਦੀ ਤੱਕ ਘਟਾਇਆ ਹੈ ਅਤੇ ਇੱਕ ਨਵਾਂ AI-ਸਹਾਇਕ ਪਰਮਿਟ ਸਮੀਖਿਆ ਸਿਸਟਮ ਸ਼ੁਰੂ ਕੀਤਾ ਹੈ, ਜੋ ਜਮਾਂ ਕਰਵਾਉਣ ਤੋਂ ਪਹਿਲਾਂ ਬਿਲਡਿੰਗ ਪਰਮਿਟ ਡਰਾਇੰਗ ਦੀ ਨਿਯਮਾਂ ਨਾਲ ਅਨੁਕੂਲਤਾ ਬਾਰੇ ਜਾਂਚ ਕਰਦਾ ਹੈ। ਇਸ ਨਾਲ ਸਮੀਖਿਆ ਸਮਾਂ ਕਾਫ਼ੀ ਘੱਟ ਰਿਹਾ ਹੈ ਅਤੇ ਅਰਜ਼ੀਕਾਰਾਂ ‘ਚ ਵਿਸ਼ਵਾਸ ਵਧਿਆ ਹੈ।

ਮੇਅਰ ਲੌਕ ਨੇ ਕਿਹਾ, “ਸਾਡਾ ਧਿਆਨ ਇਸ ਗੱਲ ‘ਤੇ ਹੈ ਕਿ ਪ੍ਰੋਜੈਕਟ ਮਨਜ਼ੂਰੀ ਪ੍ਰਕਿਰਿਆ ਵਿੱਚ ਤੇਜ਼ੀ ਨਾਲ ਅੱਗੇ ਵਧ ਸਕਣ,ਤਾਂ ਜੋ ਜਿਵੇਂ-ਜਿਵੇਂ ਸਰੀ ਵਿੱਚ ਮੰਗ ਵੱਧ ਰਹੀ ਹੈ, ਉਸੇ ਤਰ੍ਹਾਂ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਨੂੰ ਪ੍ਰਦਾਨ ਕੀਤਾ ਜਾ ਸਕੇ।”

Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News